1,530 ਪੇਟਿਆ ਸ਼ਰਾਬ ਅਤੇ ਬੀਅਰ ਸਮੇਤ 2 ਵਿਅਕਤੀ ਕਾਬੂ
- 318 Views
- kakkar.news
- April 2, 2024
- Crime Punjab
1,530 ਪੇਟਿਆ ਸ਼ਰਾਬ ਅਤੇ ਬੀਅਰ ਸਮੇਤ 2 ਵਿਅਕਤੀ ਕਾਬੂ
ਫ਼ਿਰੋਜ਼ਪੁਰ, 02 ਅਪ੍ਰੈਲ -2024 ( ਅਨੁਜ ਕੱਕੜ ਟੀਨੂੰ)
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।ਇਸ ਲੜੀ ਵਿੱਚ ਜਿਲ੍ਹਾਂ ਪੁਲਿਸ ਦੁਆਰਾ ਜਿਲ੍ਹਾ ਦੇ ਸਮੁਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ, ਕਪਤਾਨ ਪੁਲਿਸ (ਇੰਨ:) ਫਿਰੋਜਪੁਰ, ਸ਼੍ਰੀ ਬਲਕਾਰ ਸਿੰਘ ਪੀ.ਪੀ.ਐੱਸ., ਡੀ.ਐੱਸ.ਪੀ.(ਡੀ) ਫਿਰੋਜ਼ਪੁਰ, ਸ਼੍ਰੀ ਅਤੁਲ ਸੋਨੀ ਡੀ.ਐਸ.ਪੀ.(ਸ.ਡ) ਗੁਰੂਹਰਸਹਾਏ ਅਤੇ ਇੰਸਪੈਕਟਰ ਉਪਕਾਰ ਸਿੰਘ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਦੀ ਨਿਗਰਾਨੀ ਹੇਠ ਸ:ਥ ਤਰਲੋਕ ਸਿੰਘ ਥਾਨਾ ਗੁਰੂਹਰਸਹਾਏ ਸਮੇਤ ਪੁਲਿਸ
ਪਾਰਟੀ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਏਰੀਆ ਥਾਨਾ ਗੁਰੂਹਰਸਹਾਏ ਦੇ ਰਵਾਨਾ ਸੀ ਤਾ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੈਟਰ ਨੰਬਰ PB 30 R 7859 ਜਿਸ ਦਾ ਡਰਾਇਵਰ ਬਲਜੀਤ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਨਾਰੰਗ ਕਲੋਨੀ ਸ੍ਰੀ ਮੁਕਤਸਰ ਸਾਹਿਬ ਅਤੇ ਕੈਟਰ ਨੰਬਰ PB 04 AB 7859 ਜਿਸ ਦਾ ਡਰਾਇਵਰ ਲਖਵਿੰਦਰ ਸਿੰਘ ਪੁੱਤਰ ਜਸਮੇਲ ਸਿਘ ਵਾਸੀ ਨਾਰੰਗ ਕਲੋਨੀ ਸ੍ਰੀ ਮੁਕਤਸਰ ਸਾਹਿਬ ਗੁਰੂਹਰਸਹਾਏ ਜੋ ਕਿ ਬੀਅਰ ਅਤੇ ਵਿਸਕੀ ਸ਼ਰਾਬ ਅੰਗਰੇਜੀ ਕੈਟਰਾ ਪਰ ਲੋਡ ਕਰਕੇ ਕਿਤੇ ਨਾਲਮੂਮ ਜਗ੍ਹਾ ਪਰ ਲੈ ਕੇ ਜਾਣ ਦੀ ਤਿਆਰੀ ਵਿੱਚ ਹਨ। ਜਿਨਾ ਪਾਸ ਕੋਈ ਪਰਮਿਟ ਵਗੈਰਾ ਨਹੀ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾ ਭਾਰੀ ਮਾਤਰਾ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ। ਜਿਸ ਤੇ ਮੁਖਬਰੀ ਠੋਸ ਅਤੇ ਭਰੋਸੇਯੋਗ ਹੋਣ ਤੇ ਉਕਤਾਨ ਵਿਅਕਤੀਆ ਖਿਲਾਫ ਉਕਤ ਮੁਕੱਦਮਾ ਨੰਬਰ 57 ਮਿਤੀ 02-04- 2024 ਅ/ਧ 61 ਆਬਕਾਰੀ ਐਕਟ ਥਾਣਾ ਗੁਰੂਹਰਸਹਾਏ ਦਰਜ ਰਜਿਸਟਰ ਕੀਤਾ ਅਤੇ ਮੁਖਬਰੀ ਪਰ ਕਾਰਵਾਈ ਕਰਦਿਆ ਪੁਲਿਸ ਪਾਰਟੀ ਨੇ ਵਕੂਆ ਵਾਲੀ ਜਗ੍ਹਾ ਚੰਦਨ ਪੈਲਸ ਫਰੀਦਕੋਟ ਰੋਡ ਗੁਰੂਹਰਸਹਾਏ ਸਾਹਮਣੇ ਖਾਲੀ ਜਗ੍ਹਾ ਪਰ ਰੇਡ ਕਰਕੇ ਕੈਟਰ ਨੰਬਰ PB 30 R 7859 ਅਤੇ ਕੈਟਰ ਨੰਬਰ PB 04 AB 7859 ਵਿੱਚ ਲੋਡ ਕੀਤੀ ਭਾਰੀ ਮਾਤਰਾ ਸ਼ਰਾਬ ਜਿਸ ਵਿੱਚ ਕ੍ਰੀਬ 630 ਪੇਟੀਆ ਅੰਗਰੇਜੀ ਸ਼ਰਾਬ ਵਿਸਕੀ ਅਤੇ 900 ਬੀਅਰ ਦੀਆ ਵੱਖ ਵੱਖ ਮਾਰਕਾ ਦੀਆ ਪੇਟੀਆ ਬ੍ਰਾਮਦ ਕੀਤੀਆ ਅਤੇ ਮੋਕਾ ਪਰ ਲਖਵਿੰਦਰ ਸਿੰਘ ਅਤੇ ਬਲਜੀਤ ਸਿੰਘ ਉਕਤਾਨ ਨੂੰ ਕਾਬੂ ਕੀਤਾ ਗਿਆ। ਜਿਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਥੇ ਧਿਆਨਦੇਣ ਯੋਗ ਗੱਲ ਇਹ ਵੀ ਹੈ ਕਿ ਚੋਣਾਂ ਦੀ ਤਰੀਕ ਘੋਸ਼ਿਤ ਹੋ ਚੁਕੀ ਹੈ ਅਤੇ ਚੋਣ ਜਾਬਤਾ ਵੀ ਲਾਗੂ ਹੋ ਚੁੱਕਿਆ ਹੈ ਅਤੇ ਇਸ ਸਮੇ ਸ਼ਰਾਬ ਦੀ ਇਹਨੀ ਵੱਡੀ ਖੇਪ ਦਾ ਬਰਾਮਦ ਹੋਣਾ ਆਪਣੇ ਆਪ ਚ ਇਕ ਵੱਡਾ ਸਵਾਲ ਹੈ । ਕਿ ਇਹ ਕਿਸੇ ਸਿਆਸੀ ਪਾਰਟੀ ਦੀ ਵੋਟਰਾਂ ਨੂੰ ਲੁਬਾਉਂਣ ਦੀ ਕੋਸ਼ਿਸ਼ ਤਾ ਨਹੀਂ ?
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024