ਪੁਲਿਸ ਹਿਰਾਸਤ ਚੋ ਫਰਾਰ ਹੋਇਆ ਆਰੋਪੀ ,
- kakkar.news
- February 5, 2024
- Crime Punjab
ਪੁਲਿਸ ਹਿਰਾਸਤ ਚੋ ਫਰਾਰ ਹੋਇਆ ਆਰੋਪੀ ,
ਫਿਰੋਜ਼ਪੁਰ 05 ਫਰਵਰੀ 2024 (ਅਨੁਜ ਕੱਕੜ ਟੀਨੂੰ)
ਥਾਣਾ ਸਿਟੀ ਜ਼ੀਰਾ ਨੂੰ ਉਸ ਸਮੇ ਹੱਥਾਂ ਪੈਰਾਂ ਦੀ ਪੈ ਗਈ ਜਦੋ ਲੜਾਈ ਦੇ ਮਾਮਲੇ ਵਿੱਚ ਫੜਿਆ ਗਿਆ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਆਰੋਪੀ ਦੀ ਭਾਲ ਚ ਜੁਟੀ।
ਮਾਮਲਾ ਥਾਣਾ ਜੀਰਾ ਸਿਟੀ ਦਾ ਹੈ। ਐੱਸ.ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਮੁਹੱਲਾ ਜੱਟਾਂਵਾਲਾ ਦੇ ਰਹਿਣ ਵਾਲੇ ਨਵਜੋਤ ਉਰਫ਼ ਕਾਲੂ ਨੂੰ ਅਕਤੂਬਰ 2023 ਵਿੱਚ ਦਰਜ ਹੋਏ ਝਗੜੇ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰਕੇ 4 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਤੋਂ ਵਾਪਿਸ ਆਉਣ ਤੋਂ ਬਾਅਦ ਉਸ ਨੂੰ ਹੱਥਕੜੀ ਲਗਾ ਕੇ ਥਾਣੇ ਦੇ ਮੇਸ ਦੇ ਨਾਲ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਸੀ । ਜਿੱਥੋਂ ਉਹ ਹੱਥਕੜੀਆਂ ਤੋਂ ਆਪਣੇ ਹੱਥ ਛੁਡਾਉਣ ਵਿੱਚ ਕਾਮਯਾਬ ਹੋ ਗਿਆ ਅਤੇ ਛੱਤ ਤੋਂ ਪੌੜੀਆਂ ਰਾਹੀਂ ਪਿਛਲੀ ਗਲੀ ਵਿੱਚ ਛਾਲ ਮਾਰ ਕੇ ਫਰਾਰ ਹੋ ਗਿਆ।
ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਣ ਦੇ ਦੋਸ਼ ਵਿੱਚ ਮੁਲਜ਼ਮ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਹੋਣ ਤੋਂ ਬਾਅਦ ਮੁਲਜ਼ਮ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026