ਫਿਰੋਜ਼ਪੁਰ ਦੇ ਇੰਟਰਨੈਸ਼ਨਲ ਹੋਟਲ ਤੇ ਹੋਈ ਰੇਡ , 2400 ਸ਼ਰਾਬ ਦੀਆਂ ਬੋਤਲਾਂ ਬਿਨਾ ਪਰਮਿਟ ਤੋਂ ਬਰਾਮਦ
- 714 Views
- kakkar.news
- April 4, 2024
- Crime Punjab
ਫਿਰੋਜ਼ਪੁਰ ਦੇ ਇੰਟਰਨੈਸ਼ਨਲ ਹੋਟਲ ਤੇ ਹੋਈ ਰੇਡ , 2400 ਸ਼ਰਾਬ ਦੀਆਂ ਬੋਤਲਾਂ ਬਿਨਾ ਪਰਮਿਟ ਤੋਂ ਬਰਾਮਦ
ਫ਼ਿਰੋਜ਼ਪੁਰ, 04 ਅਪ੍ਰੈਲ -2024 ( ਅਨੁਜ ਕੱਕੜ ਟੀਨੂੰ)
ਚੋਣ ਜਾਬਤਾ ਲੱਗ ਚੁੱਕਿਆ ਹੈ ਅਤੇ ਇਸ ਸਮੇਂ ਪੁਲਿਸ ਅਤੇ ਆਬਕਾਰੀ ਵਿਭਾਗ ਪੂਰੀ ਸਖਤੀ ਦੇ ਮੂਡ ਚ ਨਜ਼ਰ ਆ ਰਿਹਾ ਹੈ । ਫਿਰੋਜ਼ਪੁਰ ਪੁਲਿਸ ਵਲੋਂ ਬੀਤੀ ਰਾਤ ਇਕ ਨਾਮਿ ਹੋਟਲ ਇੰਟਰਨੈਸ਼ਨਲ ਹੋਟਲ ਅਤੇ ਰੈਸਟੋਰੈਂਟ ਵਿਖੇ ਰੇਡ ਕਰ 2400 ਸ਼ਰਾਬ ਦੀਆਂ ਬੋਤਲਾਂ ਉਹ ਵੀ ਬਿਨਾ ਪਰਮਿਟ ਤੋਂ ਬਰਾਮਦ ਕੀਤੇ ਜਾਣਦੀ ਖ਼ਬਰ ਸਾਮਣੇ ਆਈ ਹੈ ।
ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਦਰਸ਼ਨ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਵ ਚੈਕਿੰਗ ਦੌਰਾਨ ਚੋਂਕ ਸ਼ਾਹਿਦ ਊਧਮ ਸਿੰਘ ਪਾਸ ਪੁੱਜੇ ਤਾ ਕਿਸੇ ਖਾਸ ਮੁਖਬਰ ਵਲੋਂ ਇਤੇਲਾਹ ਮਿਲੀ ਕਿ ਜੀਵਨ ਪੁੱਤਰ ਸੁਭਾਸ਼ ਪੂਰੀ ਆਪਣੇ ਇੰਟਰਨੈਸ਼ਨਲ ਹੋਟਲ ਵਿਚ ਬੀਅਰ ਬਾਰ ਦੀ ਆੜ ਚ ਬਾਹਰੋਂ ਅੰਗਰੇਜ਼ੀ ਸ਼ਰਾਬ ਬੀਅਰ ਲਿਆ ਕੇ ਆਪਣੇ ਰੈਡੀਮੇਡ ਕੱਪੜੇ ਦੀ ਦੁਕਾਨ ਦੇ ਪਿੱਛੇ ਸਟੋਰ ਬਣਾ ਕੇ ਰੱਖ ਕੇ ਵੇਚਣ ਦਾ ਧੰਦਾ ਕਰਦਾ ਹੈ। ਜੇ ਕਰ ਇਸਦੇ ਹੋਟਲ ਵ ਸਟੋਰ ਪਰ ਰੇਡ ਕੀਤਾ ਜਾਵੇ ਤਾ ਭਾਰੀ ਮਾਤਰਾ ਵਿਚ ਸ਼ਰਾਬ ਅੰਗਰੇਜ਼ੀ ਅਤੇ ਬੀਅਰ ਉਹ ਵੀ ਬਿਨਾ ਪਰਮਿਟ ਤੋਂ ਮਿੱਲ ਸਕਦੀ ਹੈ। ਪੁਲਿਸ ਪਾਰਟੀ ਵਲੋਂ ਮੌਕੇ ਤੇ ਰੇਡ ਕਰਕੇ 60 ਪੇਟੀਆ ਬੀਅਰ , 140 ਪੇਟੀਆ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕਰ ਆਪਣੇ ਕਬਜ਼ੇ ਚ ਕੀਤੀਆ । ਤਫਤੀਸ਼ ਅਫਸਰ ਵਲੋਂ ਹੋਟਲ ਦੇ ਮਾਲਿਕ ਜੀਵਨ ਪੁੱਤਰ ਸੁਭਾਸ਼ ਪੂਰੀ ਨੂੰ ਗਿਰਫ਼ਤਾਰ ਕਰ ਲਿੱਤਾ ਗਈ ਹੈ ਅਤੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ
ਚੋਣ ਜਾਬਤਾ ਤੋਂ ਬਾਅਦ ਆਬਕਾਰੀ ਮਾਮਲੇ , ਨਸ਼ਾ ਤਸਕਰੀ ਮਾਮਲੇ , ਹਥਿਆਰਾਂ ਨੂੰ ਜਮਾ ਕਰਨਾ ,ਭਗੌੜੇ ਆਰੋਪੀ ਅਤੇ ਗੈਰ ਜਮਾਨਤੀ ਵਾਰੰਟ ਵਾਲੇ ਮਾਮਲਿਆਂ ਤੇ ਖਾਸ ਧਿਆਨ ਰੱਖਿਆ ਜਾਂਦਾ ਹੈ।


