Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਸਮਾਗਮ ਕਰਵਾਇਆ ਗਿਆ
- 306 Views
- kakkar.news
- September 29, 2022
- Punjab
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਸਮਾਗਮ ਕਰਵਾਇਆ ਗਿਆ
ਫਿਰੋਜ਼ਪੁਰ, 29 ਸਤੰਬਰ: ( ਸੁਭਾਸ਼ ਕੱਕੜ)
ਦੇਸ਼ ਦੇ ਕੌਮੀ ਸ਼ਹੀਦ ਸ਼ਹੀਦ -ਏ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਭਾਰਤ ਦੀ ਇਕੋ ਇੱਕ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਸ਼ਹੀਦ- ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਐਡਵੋਕੇਟ ਸ਼੍ਰੀ ਰਜਨੀਸ਼ ਦਾਹੀਆ ਐਮ ਐਲ ਏ ਦਿਹਾਤੀ,ਤੇ ਸਰਦਾਰ ਰਣਬੀਰ ਸਿੰਘ ਭੁੱਲਰ ਐਮ ਐਲ ਏ ਸ਼ਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਹਨਾ ਯੂਨੀਵਰਸਿਟੀ ਕੈਂਪਸ ਚ ਸਥਿਤ ਸ੍ਰ ਭਗਤ ਸਿੰਘ ਦੇ ਬੁੱਤ ਦੇ ਸ਼ਰਦਾ ਦੇ ਫੁੱਲ ਭੇਂਟ ਕਰਦਿਆਂ ਸਰਧਾਂਜਲੀ ਦਿੱਤੀ।ਯੂਨੀਵਰਸਿਟੀ ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਵਲੋਂ ਐਮ ਐਲ ਏ ਸਹਿਬਾਨਾਂ ਨੂੰ ਬੁੱਕੇ ਦੇ ਕੇ ਸਨਮਾਨਿਤ ਕਰਦਿਆਂ ਜੀ ਆਇਆਂ ਕਿਹਾ।
ਸ੍ਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਸਮਾਗਮ ਸ਼ਮਾਂ ਰੋਸ਼ਨ ਤੇ ਗਣੇਸ਼ ਉਸਤੁਤੀ ਨਾਲ ਅਰੰਭ ਹੋਇਆ।
ਕੈਂਪਸ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਦੇਸ਼ ਭਗਤੀ ਦੇ ਗੀਤ ਤੇ ਨਸ਼ਿਆਂ ਖ਼ਿਲਾਫ਼ ਜੰਗ ਤੇ ਮੀਮ ਤੋਂ ਇਲਾਵਾ ਨਾਟਕ ਰਾਹੀਂ ਸ੍ਰ ਭਗਤ ਸਿੰਘ ਜੀ ਦੇ ਜੀਵਨ ਤੋਂ ਸ਼ਹੀਦੀ ਤੱਕ ਇਕ ਬਹੁਤ ਖੂਬਸੂਰਤ ਤੇ ਭਾਵਪੂਰਨ ਪ੍ਰਸਤੁਤੀ ਪੇਸ਼ ਕੀਤੀ।
ਫਿਰੋਜਪੁਰ ਦੇ ਜਾਣੇ ਮਾਣੇ ਕਵੀ ਤੇ ਲਿਖਾਰੀ ਸ੍ਰ ਹਰਮੀਤ ਵਿਦਿਆਰਥੀ ਨੇ ਸ੍ਰ ਭਗਤ ਸਿੰਘ ਜੀ ਦੀ ਸੋਚ ਤੇ ਓਹਨਾ ਦੇ ਜੀਵਨ ਸੰਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ। ਮਾਣਯੋਗ
ਐਮ ਐਲ ਏ ਸ਼੍ਰੀ ਰਜਨੀਸ਼ ਦਾਹੀਆ ਦਿਹਾਤੀ ਤੇ ਮਾਨਯੋਗ ਐਮ ਐਲ ਏ ਸ੍ਰ ਰਣਬੀਰ ਸਿੰਘ ਭੁੱਲਰ ਸ਼ਹਿਰੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸਟਾਫ ਤੇ ਵਿਦਿਆਰਥੀਆਂ ਦੇ ਰੂਬਰੂ ਹੁੰਦੇਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦੇ ਏ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਜੀ ਤੋੜ ਕੋਸ਼ਿਸ਼ਾਂ ਜਾਰੀ ਹਨ। ਓਹਨਾ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਭਾਰਤ ਦੀ ਇਸ ਇਕੋ ਇੱਕ ਯੂਨੀਵਰਸਿਟੀ ਵਾਰੇ ਕਿਹਾ ਕਿ ਓਹ ਇਸ ਸੰਸਥਾ ਨੂੰ ਕਿਸੇ ਬੀ ਤਰਾਂ ਦੀ ਦਿਕੱਤ ਨਹੀਂ ਆਉਣ ਦੇਣਗੇ। ਓਹਨਾ ਅੱਗੇ ਦੱਸਿਆ ਕਿ ਓਹਨਾ ਵਲੋਂ ਮਾਨਯੋਗ ਮੁੱਖਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੋ ਕਿ ਯੂਨੀਵਰਸਿਟੀ ਦੀ ਬੀ ਓ ਜੀ ਚੇਅਰਮੈਨ ਬੀ ਹਨ ਨੂੰ ਓਚੇਚੇ ਤੌਰ ਮਿਲ ਕੇ ਯੂਨੀਵਰਸਿਟੀ ਵਿੱਚ ਸੁਰੂ ਕੀਤੇ ਗਏ ਨਵੇਂ ਕੋਰਸਾਂ ਲਈ ਹੋਰ ਫੰਡ ਮੁੱਹਈਆ ਕਰਵਾਉਣ ਲਈ ਬੇਨਤੀ ਕੀਤੀ ਗਈ ਹੈ। ਜਿਸ ਦੀ ਤਾਇਦ ਅੱਜ ਸ਼ਹੀਦਾਂ ਦੀ ਸਮਾਧ ਤੇ ਪਹੁੰਚੇ ਮਾਨਯੋਗ ਮੁੱਖਮੰਤਰੀ ਸਾਹਿਬ ਵਲੋਂ ਸ਼ਹੀਦਾਂ ਨੂੰ ਸ਼ਰਦਾ ਸੁਮਨ ਭੇਂਟ ਕਰਦਿਆਂ ਹੁਸੈਨੀਵਾਲਾ ਵਿਖੇ ਆਪਣੇ ਭਾਸ਼ਣ ਰਾਂਹੀਂ ਭੀ ਕੀਤੀ। ਪ੍ਰੋਗਰਾਮ ਦੇ ਅੰਤ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਤੇ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ। ਓਹਨਾ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ ਸੁਨੀਲ ਬਹਿਲ ਤੇ ਓਹਨਾ ਦੀ ਟੀਮ ਵਧਾਈ ਦਿੱਤੀ ਤੇ ਓਹਨਾ ਨੂੰ ਅੱਗੇ ਤੋਂ ਭੀ ਇਹੋ ਜਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਆ। ਇਸਦੇ ਨਾਲ ਹੀ ਅੱਜ ਮਾਣਯੋਗ ਮੁੱਖ ਮੰਤਰੀ ਸਾਹਿਬ ਸ੍ਰ ਭਗਵੰਤ ਸਿੰਘ ਮਾਨ ਦੀ ਵਾਪਸੀ ਵੇਲੇ ਓਹਨਾ ਵਲੋਂ ਯੂਨੀਵਰਸਿਟੀ ਕੈਂਪਸ ਵਿੱਚ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ, ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਅਰਨੇਜਾ ਫੈਕਲਟੀ ਤੇ ਸਟਾਫ ਨੂੰ ਆਸ਼ਵਾਸਨ ਦੁਆਇਆ ਕਿ ਓਹ ਖੁਦ ਇਕ ਮਾਸਟਰ ਦੇ ਬੇਟੇ ਹਨ ਤੇ ਇਸ ਕਰਕੇ ਓਹ ਇਸ ਪੇਸ਼ੇ ਨਾਲ ਸੰਬਧਿਤ ਹਰ ਮੁਸ਼ਕਲ ਤੋਂ ਜਾਣੂ ਹਨ। ਓਹਨਾ ਕਿਹਾ ਕਿ ਉਹ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਜੀ ਦੇ ਨਾਮ ਤੇ ਬਣੀ ਇਸ ਯੂਨੀਵਰਸਿਟੀ ਨੂੰ ਜਲਦੀ ਅਪ ਗਰੇਡ ਕਰਕੇ ਹੋਰ ਨਵੇਂ ਕੋਰਸਾਂ ਦੀ ਸ਼ੁਰੁਆਤ ਕਰਵਾਉਣਗੇ
Categories

Recent Posts

