ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ “ਸ੍ਰੋਮਣੀ ਅਕਾਲੀ ਦਲ ਫਤਹਿ” ਦੇ ਉਮੀਦਵਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ
- 131 Views
- kakkar.news
- May 8, 2024
- Politics Punjab
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਫਤਹਿ ਦੇ ਉਮੀਦਵਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ
ਫਿਰੋਜ਼ਪੁਰ, 08 ਮਈ , 2024 (ਅਨੁਜ ਕੱਕੜ ਟੀਨੂੰ )
ਸੂਬੇ ਅੰਦਰ ਲੋਕ ਸਭਾ ਚੋਣਾਂ ਨੂੰ ਲੈਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਦੀਆਂ ਉਮੀਦਾਂ ਤੇ ਖਰਾਂ ਉਤਰਨ ਦੀ ਗੱਲ ਆਖੀ ਜਾ ਰਹੀ ਹੈ। ਬੀਤੇ ਦਿਨੀ ਕਾਂਗਰਸ ਨੇ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਮੈਦਾਨ ਚ ਉਤਾਰਿਆ ਸੀ ਅਤੇ ਅੱਜ ਸ਼੍ਰੋਮਣੀ ਸਕਾਲੀ ਦਲ ਫਤਿਹ ਨੇ ਭਾਈ ਜਸਕਰਨ ਸਿੰਘ ਕਹਾਨ ਸਿੰਘ ਵਾਲੇ ਨੂੰ ਲੋਕਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ਹੈ । ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ੍ਰੋਮਣੀ ਅਕਾਲੀ ਦਲ ਫਤਹਿ ਦੇ ਉਮੀਦਵਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਉਹ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਹਨ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ। ਕਿ ਲੋਕ ਉਨ੍ਹਾਂ ਦਾ ਸਾਥ ਜਰੂਰ ਦੇਣ ਅਤੇ ਹਲਕੇ ਦੇ ਜੋ ਵੀ ਕੰਮ ਅਧੂਰੇ ਨੇ ਸਭ ਪਹਿਲ ਦੇ ਅਧਾਰ ਕਰਾਏ ਜਾਣਗੇ। ਓਹਨਾ ਕਿਹਾ ਕਿ ਫਿਰੋਜ਼ਪੁਰ ਇਕ ਬਹੁਤ ਪਿਛੜਿਆ ਇਲਾਕਾ ਹੈ ਇਸ ਦੇ ਵਿਕਾਸ ਲਈ ਅੱਜ ਤਕ ਕਿਸੇ ਵੀ MP ਨੇ ਇਸ ਬਾਰੇ ਕਦੀ ਵੀ ਨਹੀਂ ਸੋਚਿਆ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਸਭ ਤੋਂ ਵੱਡੀ ਸਮੱਸਿਆ ਰੋਜਗਾਰ ਦੀ ਹੈ ਅਤੇ ਨੌਜਵਾਨ ਬਾਹਰ ਜਾ ਰਹੇ ਹਨ। ਕਿਉਂਕਿ ਫਿਰੋਜ਼ਪੁਰ ਵਿੱਚ ਰੋਜਗਾਰ ਨਹੀਂ ਹੈ। ਫਿਰੋਜ਼ਪੁਰ ਚ ਉਹ ਇੰਡਸਟਰੀ ਲੈ ਕੇ ਆਉਣਗੇ ਤਾ ਜੋ ਇਥੋਂ ਦੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਬਣ ਸਕੇ ਅਤੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿੱਲ ਸਕਣ , ਅਤੇ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਘਰ ਦੀਆਂ ਦਾ ਵੀ ਪਾਲਣ ਪੋਸ਼ਣ ਕਰ ਸਕਣ ।
ਇਸ ਦੇ ਨਾਲ ਹੀ ਓਹਨਾ ਕਿਹਾ ਕਿ ਫਿਰੋਜ਼ਪੁਰ ਦੇ ਬਾਰਡਰ ਖੋਲਣ ਦਾ ਮੁੱਦਾ ਵੀ ਚੁੱਕਣਗੇ ਓਹਨਾ ਕਿਹਾ ਕਿ ਜੇਕਰ ਨੇਪਾਲ ਦਾ ਬਾਰਡਰ ਖੁੱਲ ਸਕਦਾ ਬੰਗਲਾਦੇਸ਼ ਦਾ ਬਾਰਡਰ ਖੁੱਲ ਸਕਦਾ ਹੈ ਤਾ ਫਿਰੋਜ਼ਪੁਰ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਕਿਉਂ ਨਹੀਂ ਖੁੱਲ ਸਕਦਾ ,ਅਗਰ ਬਾਰਡਰ ਖੁਲਦਾ ਹੈ। ਤਾਂ ਨੌਜਵਾਨਾਂ ਰੋਜਗਾਰ ਮਿਲੇਗਾ। ਅਗਰ ਲੋਕ ਉਸਨੂੰ ਫਤਵਾ ਦਿੰਦੇ ਆ ਤਾਂ ਉਹ ਇਸਦੀ ਅਵਾਜ਼ ਜਰੂਰ ਚੁੱਕਣਗੇ ਕਿਸਾਨ ਮਜਦੂਰਾਂ ਦੀ ਆਵਾਜ਼ ਚੁੱਕੀ ਜਾਵੇਗੀ ਅਤੇ ਜੋ ਵੀ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰਾਂ ਸਕੀਆਂ ਉਹ ਸਭ ਕੰਮ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ।
ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਿਹ ਉਮੀਦਵਾਰ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਇਲਾਵਾ ਪ੍ਰਗਟ ਸਿੰਘ ਮੱਖੂ ਜਿਲਾ ਪ੍ਰਧਾਨ ਫਿਰੋਜ਼ਪੁਰ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਕੌਮੀ ਜਰਨਲ ਸਕੱਤਰ ਕਸ਼ਮੀਰ ਸਿੰਘ ਨਵਾਦਾ ਕੌਮੀ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਅਤਲਾ ਪ੍ਰਧਾਨ ਯੂਥ ਪਾਵਰ ਆਫ ਪੰਜਾਬ ਮਾਲਵਾ ਜੋਨ ਕੁਲਦੀਪ ਸਿੰਘ ਸੰਧੂ ਮਿਸ਼ਰੀ ਵਾਲਾ ਪ੍ਰਧਾਨ ਟਰਾਂਸਪੋਰਟ ਵਿੰਗ ਲਖਵਿੰਦਰ ਸਿੰਘ ਗਿੱਲਾਂ ਵਾਲਾ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਯੂਥ ਪ੍ਰਧਾਨ ਫਿਰੋਜ਼ਪੁਰ ਸੁਖਵਿੰਦਰ ਸਿੰਘ ਸਿੱਧੂ ਬਲਵੀਰ ਸਿੰਘ ਲੋਹਗੜ ਜ਼ਿਲਾ ਮੀਤ ਪ੍ਰਧਾਨ ਵੀ ਸ਼ਾਮਿਲ ਸਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024