ਫਿਰੋਜ਼ਪੁਰ ਕੇਂਦਰੀ ਜੇਲ ਚੋ ਫੇਰ ਫੜੇ ਗਏ 2 ਮੋਬਾਈਲ ਫੋਨ
- 110 Views
- kakkar.news
- May 13, 2024
- Crime Punjab
ਫਿਰੋਜ਼ਪੁਰ ਕੇਂਦਰੀ ਜੇਲ ਚੋ ਫੇਰ ਫੜੇ ਗਏ 2 ਮੋਬਾਈਲ ਫੋਨ
ਫਿਰੋਜ਼ਪੁਰ 13 ਮਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਮੋਬਾਈਲ ਅਤੇ ਹੋਰ ਸਮਾਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਬੀਤੇ ਦਿਨ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਅਧਿਕਾਰੀਆਂ ਵਲੋਂ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ । ਇਸ ਸਬੰਧੀ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਨੇ ਜੇਲ੍ਹ ਅਧਿਕਾਰੀ ਦੇ ਬਿਆਨਾਂ ‘ਤੇ ਇਕ ਹਵਾਲਾਤੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ PRISONS ਐਕਟ ਤਹਿਤ ਮਾਮਲਾ ਦਰਜ ਕੀਤਾ ਹੈ |
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ 10.30 ਏ.ਐਮ ਪਰ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਬਲਾਕ ਨੰਬਰ 02 ਦੀ ਅਚਾਨਕ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਹਵਾਲਾਤੀ ਡੇਵਿਡ ਪੁੱਤਰ ਸੋਨੂ ਵਾਸੀ ਜਿਲ੍ਹਾ ਅਮ੍ਰਿਤਸਰ ਕੋਲੋਂ 01 ਮੋਬਾਇਲ ਫੋਨ ਟੱਚ ਸਕਰੀਨ ਮਾਰਕਾ ਵੀਵੋ ਸਮੇਤ ਸਿੱਮ ਕਾਰਡ ਵੀ.ਆਈ ਬਰਾਮਦ ਹੋਈ ਅਤੇ 01 ਟੱਚ ਸਕਰੀਨ ਮੋਬਾਇਲ ਫੋਨ ਮਾਰਕਾ ਊਪੋ ਸਿੱਮ ਕਾਰਡ ਲਵਾਰਿਸ ਬਰਾਮਦ ਹੋਇਆ ।


