ਇਕ ਨੌਜਵਾਨ ਵਿਅਕਤੀ ਨੂੰ ਹੈਰੋਇਨ ਸਮੇਤ ਕੀਤਾ ਕਾਬੂ, ਮਾਮਲਾ ਦਰਜ।
- 143 Views
- kakkar.news
- May 13, 2024
- Crime Punjab
ਇਕ ਨੌਜਵਾਨ ਵਿਅਕਤੀ ਨੂੰ ਹੈਰੋਇਨ ਸਮੇਤ ਕੀਤਾ ਕਾਬੂ, ਮਾਮਲਾ ਦਰਜ।
ਫਿਰੋਜ਼ਪੁਰ 13 ਮਈ 2024 (ਅਨੁਜ ਕੱਕੜ ਟੀਨੂੰ)
ਸੀ .ਆਈ .ਏ .ਸਟਾਫ਼ ਫਿਰੋਜ਼ਪੁਰ ਨੇ 1 ਨੌਜਵਾਨ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਗਸ਼ਤ ਵਾ ਚੇੈਕਿੰਗ ਦੌਰਾਨ ਕੇਂਦਰੀ ਜੇਲ ਫਿਰੋਜ਼ਪੁਰ ਦੀ ਬੈਕਸਾਈਡ ਮਜੂਦ ਸੀ ਤਾ ਇੱਕ ਨੌਜਵਾਨ ਵਿਅਕਤੀ ਮੋਟਰਸਾਇਕਲ ਤੇ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਮੋਟਰਸਾਇਕਲ ਪਿੱਛੇ ਮੋੜ ਕੇ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸ਼ੱਕ ਦੀ ਬਿਨਾਅ ਪਰ ਕਾਬੂ ਕੀਤਾ ਗਿਆ, ਕਾਬੂ ਕੀਤੇ ਗਏ ਨੌਜਵਾਨ ਵਿਅਕਤੀ ਤੋਂ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਅਜੇ ਉਰਫ ਰਾਮੁ ਪੁੱਤਰ ਪੱਪੂ ਵਾਸੀ ਮੱਛੀ ਮੰਡੀ ਫਿਰੋਜ਼ਪੁਰ ਦੱਸਿਆ ਤੇ ਜੱਦ ਉਸ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੋਰਾਨ 100 ਗ੍ਰਾਮ ਹੈਰੋਇਨ ਬਰਾਮਦ ਹੋਈ ।
ਪੁਲਿਸ ਵਲੋਂ ਫੜੇ ਗਏ ਉਕਤ ਆਰੋਪੀ ਨੂੰ ਕਾਬੂ ਕਰ ਉਸ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਖੇ NDPS ਐਕਟ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲੀਤਾ ਗਿਆ ਹੈ ।



- October 15, 2025