ਫਿਰੋਜ਼ਪੁਰ ਵਿੱਚ ਚੱਲੀਆਂ ਗੋਲੀਆਂ, 08 ਖਿਲਾਫ ਮਾਮਲਾ ਦਰਜ
- kakkar.news
- May 20, 2024
- Crime Punjab
ਫਿਰੋਜ਼ਪੁਰ ਵਿੱਚ ਚੱਲੀਆਂ ਗੋਲੀਆਂ, 08 ਖਿਲਾਫ ਮਾਮਲਾ ਦਰਜ
ਫ਼ਿਰੋਜ਼ਪੁਰ 20 ਮਈ 2024 (ਅਨੁਜ ਕੱਕੜ ਟੀਨੂੰ)
ਲੋਕ ਸਭਾ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਜਿੱਥੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਜ਼ਿਲ੍ਹੇ ਭਰ ਵਿੱਚ ਪੁਲਿਸ ਵੱਲੋਂ ਹਰ ਪਾਸੇ ਨਾਕੇ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਮਾੜੀ ਘਟਨਾ ਨਾ ਵਾਪਰ ਸਕੇ, ਪਰ ਦੂਜੇ ਪਾਸੇ ਬੀਤੀ ਰਾਤ ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਬਾਗ ਵਾਲੀ, ਅਲੀ ਕੇ ਰੋਡ ਵਿਖੇ ਗੋਲੀਆਂ ਚਲਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ । ਜਿਸ ਬਾਬਤ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਕਰੀਬ 5/6 ਅਣਪਛਾਤੇ ਵਿਅਕਤੀਆਂ ਸਮੇਤ 8
ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ।
ਮਿਲੀ ਜਾਣਕਾਰੀ ਮੁਤਾਬਿਕ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਾਗ ਵਾਲੀ ਅਲੀ ਕੇ ਰੋਡ ਸਿਟੀ ਫਿਰੋਜ਼ਪੁਰ ਨੇ ਦਿਤੇ ਬਿਆਨ ਚ ਦੱਸਿਆ ਉਹ ਆਪਣੇ ਚਾਚੇ ਦੇ ਲੜਕੇ ਸਾਗਰ ਉਰਫ ਬੱਗੀ ਪੁੱਤਰ ਜੱਸਾ ਸਿੰਘ ਵਾਸੀ ਬਸਤੀ ਬਾਗ ਵਾਲੀ ਅਲੀ ਕੇ ਰੋਡ ਸਿਟੀ ਫਿਰੋਜ਼ਪੁਰ ਨਾਲ ਆਪਣੀ ਕਾਰ ਆਈ 20 ਪਰ ਸਵਾਰ ਹੋ ਬਾਬਾ ਖੇਤਰਪਾਲ ਦੇ ਮੱਥਾ ਟੇਕਣ ਜਾ ਰਿਹਾ ਸੀ ਜਦ ਉਹ ਅਲੀ ਕੇ ਰੋਡ ਆਟਾ ਚੱਕੀ ਪਾਸ ਪੁੱਜੇ ਤਾਂ ਪਿੱਛੇ ਮੋਟਰਸਾਇਕਲ ਪਰ ਰਾਜਬੀਰ ਸਿੰਘ ਤੇ ਸੁੱਖੂ ਆ ਰਹੇ ਸੀ, ਤੇ 05/06 ਅਣਪਛਾਤੇ ਲੜਕੇ ਵੀ ਮੋਟਰਸਾਇਕਲਾਂ ਪਰ ਆ’] ਰਹੇ ਸੀ, ਰਾਜਬੀਰ ਸਿੰਘ ਦੇ ਹੱਥ ਪਿਸਤੌਲ ਫੜਿਆ ਹੋਇਆ ਸੀ ਤੇ ਕਾਰ ਦੇ ਬਰਾਬਰ ਕਰਕੇ ਸੁੱਤੇ ਦੋਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਜਸਪਾਲ ਸਿੰਘ ਹੋਰਾਂ ਪਰ ਫਾਇਰਇੰਗ ਕਰਨੀ ਸ਼ੁਰੂ ਕਰ ਦਿੱਤੀ ।
ਵਜਾ ਪੁੱਛਣ ਤੇ ਪੁਰਾਣੀ ਰੰਜਿਸ਼ ਦਸਿਆ ਜਿਸ ਦੇ ਤਹਿਤ ਸਾਗਰ ਉਰਫ ਬੱਗੀ ਕਿਸੇ ਮੁੱਕਦਮੇ ਵਿੱਚ ਜੇਲ੍ਹ ਵਿੱਚ ਬੰਦ ਸੀ, ਜਿੱਥੇ ਇਸ ਦਾ ਰਾਜਬੀਰ ਸਿੰਘ ਨਾਲ ਝਗੜਾ ਹੋਇਆ ਸੀ ।
ਇਥੇ ਧਿਆਨਦੇਣ ਯੋਗ ਗੱਲ ਇਹ ਹੈ ਕਿ ਚੋਣਾਂ ਦੇ ਸਮੇ ਪ੍ਰਸ਼ਾਸਨ ਵਲੋਂ ਇਕ ਪਾਸੇ ਅਸਲਾ ਧਾਰਕਾਂ ਨੂੰ ਸਖਤ ਹਿਦਾਇਤ ਦੇ ਤਹਿਤ ਓਹਨਾ ਕੋਲੋਂ ਓਹਨਾ ਦੇ ਹਥਿਆਰ ਜਮਾਂ ਕਰਵਾਏ ਜਾ ਰਹੇ ਹਨ , ਪਰ ਦੂਜੇ ਪਾਸੇ ਇਹ ਕਿਹੜੇ ਸ਼ਰਾਰਤੀ ਅਨਸਰ ਹਨ ਜਿਹੜੇ ਸ਼ਰੇਆਮ ਹਥਿਆਰ ਨਾਲ ਫਾਇਰਇੰਗ ਕਰਕੇ ਓਹਨਾ ਦੀ ਨੁਮਾਇਸ਼ ਕਰ ਰਹੇ ਹਨ ਅਤੇ ਲੋਕਾਂ ਚ ਦੇਹਸ਼ਿਤ ਦਾ ਮਾਹੌਲ ਬਣਾ ਰਹੇ ਹਨ

- September 28, 2026
अंतर-रेलवे क्रॉस कंट्री चैंपियनशिप में सुश्री नीता ने हासिल किया तीसरा स्थान
- September 28, 2026
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਟਰੇਡਰਜ਼ ਕਮਿਸ਼ਨ ਵਚਨਬੱਧ: ਅਨਿਲ ਠਾਕੁਰ
- September 28, 2026