ਫਿਰੋਜ਼ਪੁਰ ਚ ਗਉ ਰਕਸ਼ਾ ਦਲ ਨੇ ਫੜਿਆ ਗਊਆਂ ਨਾਲ ਭਰਿਆ ਟਰੱਕ , ਕਿਨੂੰਆਂ ਦੇ ਕਰੇਟਾਂ ਹੇਠ ਲੂਕਾ ਲੈ ਜਾ ਰਹੇ ਸੀ ਗਾਵਾਂ
- 146 Views
- kakkar.news
- December 3, 2023
- Crime Punjab
ਫਿਰੋਜ਼ਪੁਰ ਚ ਗਉ ਰਕਸ਼ਾ ਦਲ ਨੇ ਫੜਿਆ ਗਊਆਂ ਨਾਲ ਭਰਿਆ ਟਰੱਕ , ਕਿਨੂੰਆਂ ਦੇ ਕਰੇਟਾਂ ਹੇਠ ਲੂਕਾ ਲੈ ਜਾ ਰਹੇ ਸੀ ਗਾਵਾਂ
ਫਿਰੋਜ਼ਪੁਰ 03 ਦਸੰਬਰ 2023 (ਅਨੁਜ ਕੱਕੜ ਟੀਨੂੰ)
ਅੱਜ ਸੰਦੀਪ ਵਰਮਾ ਪੰਜਾਬ ਪ੍ਰਧਾਨ ਗਉ ਰਕਸ਼ਾ ਦਲ ਅਤੇ ਓਹਨਾ ਦੇ ਸਾਥੀਆਂ ਨੇ ਫਿਰੋਜ਼ਪੁਰ ਪੁਲਿਸ ਦੀ ਸਹਾਇਤਾ ਨਾਲ ਮਿੱਲ ਕੇ ਇਕ ਟਰੱਕ ਫੜਿਆ ਜਿਸ ਚ ਗਊਆਂ ਲਿਜਾਇਆ ਜਾ ਰਹੀਆਂ ਸੀ ! ਸੰਦੀਪ ਵਰਮਾ ਦੇ ਦਸਣ ਮੁਤਾਬਿਕ ਓਹਨਾ ਨੂੰ ਇਕ ਗੁਪਤ ਸੂਚਨਾ ਮਿਲੀ ਕੇ ਇਕ ਟਰੱਕ ਜੋ ਕੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਵੱਲ ਆ ਰਿਹਾ ਹੈ , ਅਤੇ ਜੰਮੂ ਜਾ ਰਿਹਾ ਹੈ , ਉਸ ਵਿਚ 12 ਗਊਆਂ ਤਸਕਰੀ ਲਈ ਲਿਜਾਇਆ ਜਾ ਰਹੀਆਂ ਹਨ ! ਜਦ ਟਰੱਕ ਨੂੰ ਰੋਕਿਆ ਗਿਆ ਤਾ ਉਸ ਵਿਚ ਸ਼ੱਤ ਪਾਈ ਗਈ ਸੀ ਅਤੇ ਉਸ ਦੇ ਥੱਲੇ ਗਾਵਾਂ ਨੂੰ ਰੱਖਿਆ ਸੀ ਅਤੇ ਉਪਰ ਅਤੇ ਸਾਮਣੇ ਵਾਲੀ ਸਾਇਡ ਤੇ ਕਿਨੂੰਆਂ ਦੇ ਕਰੇਟ ਰੱਖੇ ਹੋਏ ਸਨ ਤਾ ਜੋ ਕੋਈ ਵੀ ਟਰੱਕ ਦੇਖੇ ਤਾ ਉਸ ਨੂੰ ਇੰਜ ਲੱਗੇ ਕੇ ਜਿਵੇ ਕਿੰਨੂੰ ਲੈ ਕੇ ਜਾ ਰਹੇ ਹੋਣ! ਜਦੋ ਗਊਆਂ ਨੂੰ ਪੁਲਿਸ ਦੀ ਸਹਾਇਤਾ ਨਾਲ ਕੱਢਿਆ ਗਿਆ ਤਾ ਉਸ ਚੋ 12 ਗਊਆਂ ਨੂੰ ਬਚਾਇਆ ਗਿਆ ਅਤੇ ਇਕ ਮਰੀ ਹੋਈ ਗਉ ਨਿਕਲੀ ! ਇਹਨਾਂ ਗਊਆਂ ਨੂੰ ਗੋਪਾਲ ਗਊਸ਼ਾਲਾ ਵਿਖੇ ਸੋਪ ਦਿੱਤਾ ਗਿਆ ਹੈ ! ਵਰਮਾ ਨੇ ਇਹ ਵੀ ਇਲਜ਼ਾਮ ਲਗਾਏ ਕਿ ਕੁੱਜ ਲੋਕਾਂ ਦੀ ਮਿਲੀ ਭੁਗਤ ਨਾਲ ਗਊਆਂ ਦੀ ਤਸਕਰੀ ਕਰਕੇ ਗਊਆਂ ਨੂੰ ਬਾਹਰਲੀਆਂ ਸੂਬਿਆਂ ਚ ਕੱਟਣ-ਵੱਢਣ ਲਈ ਲੈ ਕੇ ਜਾਇਆ ਜਾਂਦਾ ਹੈ ! ਸੰਦੀਪ ਵਰਮਾ ਪੰਜਾਬ ਪ੍ਰਧਾਨ ਅਤੇ ਮਹੰਤ ਗਰੀਬ ਦਾਸ ਜਨਰਲ ਸੈਕਟਰੀ ਗਉ ਰਕਸ਼ਾ ਦਲ ਨੇ ਦਸਿਆ ਕਿ ਫਿਰੋਜ਼ਪੁਰ ਪੁਲਿਸ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ ਅਤੇ ਸਾਡੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਕਰ ਰਹੇ ਹਨ ! ਮਹੰਤ ਗਰੀਬ ਦੱਸ ਵਲੋਂ ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਗੇ ਬੇਨਤੀ ਕਤੀ ਗਈ ਕੇ ਪ੍ਰਸ਼ਾਸ਼ਨ ਅਜਿਹੇ ਲੋਕਾਂ ਨੂੰ ਨੱਥ ਪਾਉਣ ਤਾ ਜੋ ਭਵਿੱਖ ਵਿਚ ਐਸੇ ਲੋਕ ਅਜਿਹਾ ਕੰਮ ਨਾ ਕਰ ਸਕਣ ! ਓਹਨਾ ਮੁਖ ਮੰਤਰੀ ਪੰਜਾਬ ਨੂੰ ਇਹ ਵੀ ਬੇਨਤੀ ਕੀਤੀ ਹੈ ਕੇ ਓਹ ਗਊਆਂ ਅਤੇ ਗਊਸ਼ਾਲਾਵਾਂ ਲਈ ਵਿੱਤੀ ਸਹਾਇਤਾ ਦੇਣ ਤਾ ਜੋ ਇਹਨਾਂ ਦਾ ਖਾਨ-ਪਾਨ ਅਤੇ ਸਿਹਤ ਦਾ ਖ਼ਯਾਲ ਵੱਧ ਤੋਂ ਵੱਧ ਰੱਖਿਆ ਜਾ ਸਕੇ !
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024