ਭਾਜਪਾ ਦੇ MLA ਰਹੇ ਸੁਖਪਾਲ ਸਿੰਘ ਨੰਨੂ ਆਪ ਵਿੱਚ ਹੋਏ ਸ਼ਾਮਲ
- kakkar.news
- May 21, 2024
- Politics Punjab
ਭਾਜਪਾ ਦੇ MLA ਰਹੇ ਸੁਖਪਾਲ ਸਿੰਘ ਨੰਨੂ ਆਪ ਵਿੱਚ ਹੋਏ ਸ਼ਾਮਲ
ਫਿਰੋਜ਼ਪੁਰ 21 ਮਈ 2024 (ਅਨੁਜ ਕੱਕੜ ਟੀਨੂੰ)
ਸਿਆਸੀ ਖਾਹਿਸ਼ਾਂ, ਪਾਰਟੀਆਂ ਅੰਦਰ ਧੜੇਬੰਦੀ ਜਾਂ ਸਿਰਫ਼ ਹੱਕ ਦਾ ਇਜ਼ਹਾਰ ਕਰਨ ਕਾਰਨ ਬਹੁਤ ਸਾਰੇ ਉਮੀਦਵਾਰਾਂ ਨੇ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਲੋਕਸਭਾ ਚੋਣਾਂ 2024 ਦੌਰਾਨ ਫਿਰੋਜ਼ਪੁਰ ਵਿਖੇ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਭਾਜਪਾ ਦਾ ਭਗਵਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।
ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਵੀ ਉਹ ਕਿਸਾਨ ਅੰਦੋਲਨ ਦੌਰਾਨ ਪਾਰਟੀ ਛੱਡ ਚੁੱਕੇ ਸਨ। ਪਰ 2022 ਵਿੱਚ ਉਹ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ।ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਤੋਂ ਦੋ ਵਾਰ ਬਤੋਰ ਵਿਧਾਨ ਸਭਾ ਮੇਮ੍ਬਰ ਰਹਿ ਚੁਕੇ ਹਨ ।ਉਹ 2002 ਅਤੇ 2007 ਵਿੱਚ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ। 2022 ਦੀਆ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਨੰਨੂ ਭਾਜਪਾ ਵਿੱਚ ਸਨ।
ਉਨ੍ਹਾਂ ਨੂੰ ਭਾਜਪਾ ਦੇ ਕੱਟੜ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦਕਿ ਉਨ੍ਹਾਂ ਦੇ ਪਿਤਾ ਵੀ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਤਰ੍ਹਾਂ ਪਾਰਟੀ ਛੱਡਣਾ ਪਾਰਟੀ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਇਸ ਸੀਟ ‘ਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਸਨ। ਇਸ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ।
ਲੋਕਸਭਾ ਚੋਣਾਂ ਦੇ ਇਸ ਸਮੇ ਨੰਨੂ ਦਾ ਪਾਰਟੀ ਨੂੰ ਇਹਨਾਂ ਵੱਡਾ ਝਟਕਾ ਦੇਣਾ ਭਾਜਪਾ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ।

- September 28, 2026
अंतर-रेलवे क्रॉस कंट्री चैंपियनशिप में सुश्री नीता ने हासिल किया तीसरा स्थान
- September 28, 2026
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਟਰੇਡਰਜ਼ ਕਮਿਸ਼ਨ ਵਚਨਬੱਧ: ਅਨਿਲ ਠਾਕੁਰ
- September 28, 2026