Trending Now
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
#ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
#फिरोजपुर रेल मंडल: प्रगति और उपलब्धियों का सप्ताह।
#ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਮਯੰਕ ਫਾਊਂਡੇਸ਼ਨ ਦੇ ਖੂਨਦਾਨ ਕੈਂਪ ਵਿੱਚ 84 ਯੂਨਿਟ ਖੂਨ ਇਕੱਠਾ
#फिरोजपुर मंडल द्वारा ‘रेलवन ऐप’ का व्यापक प्रचार-प्रसार।
#ਪੀ.ਏ.ਯੂ.-ਕੇ.ਵੀ.ਕੇ. ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ ਗਿਆ
#– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਯੋਗ ਦਿਵਸ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
#रेलयात्रियों की सविधा के लिए ट्रेनों में लगेंगे अतिरिक्त कोच।
#ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
#ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਵਿਲੱਖਣ ਪਹਿਲ
ਸਿੰਚਾਈ ਲਈ ਅੰਡਰ ਗਰਾਉਂਡ ਪਾਇਪ ਪਾਉਣ ਲਈ ਸਰਕਾਰ ਦਿੰਦੀ ਹੈ 90 ਫੀਸਦੀ ਤੱਕ ਸਬਸਿਡੀ ਡਿਪਟੀ ਕਮਿਸ਼ਨਰ ਵੱਲੋਂ ਭੂਮੀ ਰੱਖਿਆ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ
- 146 Views
- kakkar.news
- February 21, 2024
- Punjab
ਸਿੰਚਾਈ ਲਈ ਅੰਡਰ ਗਰਾਉਂਡ ਪਾਇਪ ਪਾਉਣ ਲਈ ਸਰਕਾਰ ਦਿੰਦੀ ਹੈ 90 ਫੀਸਦੀ ਤੱਕ ਸਬਸਿਡੀ ਡਿਪਟੀ ਕਮਿਸ਼ਨਰ ਵੱਲੋਂ ਭੂਮੀ ਰੱਖਿਆ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ
ਫਾਜ਼ਿਲਕਾ 21 ਫਰਵਰੀ 2024 (ਸਿਟੀਜ਼ਨਜ਼ ਵੋਇਸ)
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਭੁਮੀ ਰੱਖਿਆ ਵਿਭਾਗ ਦੇ ਕੰਮਕਾਜ ਸਬੰਧੀ ਸਮੀਖਿਆ ਬੈਠਕ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੰਚਾਈ ਲਈ ਕਿਸਾਨਾਂ ਵੱਲੋਂ ਸਮੂਹਿਕ ਤੌਰ ਤੇ ਜਮੀਨ ਦੋਜ਼ ਪਾਇਪ ਲਾਇਨ ਪਾਉਣ ਲਈ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭੂਮੀ ਰੱਖਿਆ ਵਿਭਾਗ ਨੂੰ 51 ਕੇਸ ਪ੍ਰਾਪਤ ਹੋਏ ਸਨ ਜਿਸ ਵਿਚੋਂ 40 ਕੇਸਾਂ ਨੂੰ ਮੌਕੇ *ਤੇ ਪ੍ਰਵਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਤਹਿਤ ਕਿਸਾਨ ਮਿਲ ਕੇ ਆਪਣੀ ਸਿੰਚਾਈ ਪਾਣੀ ਦੀਆਂ ਜਰੂਰਤਾਂ ਲਈ ਪਾਇਪ ਪਾ ਸਕਦੇ ਹਨ। ਇਸ ਸਾਂਝੇ ਪ੍ਰੋਜ਼ੈਕਟ ਦੀ ਲਾਗਤ ਦਾ 90 ਫੀਸਦੀ ਸਰਕਾਰ ਅਦਾ ਕਰਦੀ ਹੈ ਅਤੇ ਕਿਸਾਨਾਂ ਦੇ ਸਮੂਹ ਨੇ ਸਿਰਫ 10 ਫੀਸਦੀ ਹਿੱਸੇਦਾਰੀ ਹੀ ਪਾਉਣੀ ਹੁੰਦੀ ਹੈ। ਉਨ੍ਹਾਂ ਨੇ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਇਸ ਤਰੀਕੇ ਨਾਲ ਸਿੰਚਾਈ ਲਈ ਖੇਤਾਂ ਤੱਕ ਪੂਰਾ ਪਾਣੀ ਪਹੁੰਚਦਾ ਹੈ ਅਤੇ ਕਿਸਾਨਾਂ ਦੀ ਆਮਦਨ ਵੱਧਦੀ ਹੈ।
ਮੰਡਲ ਭੁਮੀ ਰੱਖਿਆ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਭੂਮੀ ਰੱਖਿਆ ਵਿਭਾਗ ਦੇ ਦਫ਼ਤਰ ਵਿਖੇ ਆਪਣੀ ਅਰਜੀ ਦੇ ਸਕਦੇ ਹਨ। ਕਿਸਾਨ ਟਿਊਬਵੇਲ ਜਾਂ ਨਹਿਰ ਦੇ ਪਾਣੀ ਦੀ ਵਰਤੋਂ ਲਈ ਜਮੀਨ ਦੋਜ਼ ਪਾਇਪ ਪਾਉਣ ਲਈ ਆਪਣੀ ਅਰਜੀ ਦੇ ਸਕਦੇ ਹਨ। ਇਸ ਤਹਿਤ ਪਾਇਪ ਲਾਈਨ ਦੀ ਲੰਬਾਈ ਕਿੰਨੀ ਵੀ ਹੋ ਸਕਦੀ ਹੈ, ਪਰ ਵਿਭਾਗ ਕੇਸ ਦੀ ਮੁਕੰਮਲ ਜਾਂਚ ਕਰਦਾ ਹੈ ਕਿ ਕੀ ਪ੍ਰੋਜ਼ੈਕਟ ਚੱਲਣਯੋਗ ਹੈ ਤਾਂ ਉਸਤੋਂ ਬਾਅਦ ਜਿ਼ਲ੍ਹਾਂ ਪੱਧਰੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਕੇਸ ਪਾਸ ਹੋ ਜਾਂਦਾ ਹੈ।
ਬੈਠਕ ਵਿਚ ਮੁੱਖ ਖੇਤੀਬਾੜੀ ਅਫ਼ਸਰ ਸ: ਗੁਰਮੀਤ ਸਿੰਘ ਚੀਮਾ, ਭੁਮੀ ਰੱਖਿਆ ਅਫ਼ਸਰ ਬਜਰੰਗ ਬਲੀ ਆਦਿ ਸਟਾਫ ਵੀ ਹਾਜਰ ਸਨ।