ਫਿਰੋਜ਼ਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦੇਂ ਹੋਏ 03 ਦੋਸ਼ੀਆਂ ਨੂੰ ਮੋਟਰਸਾਇਕਲ ਸਮੇਤ ਕੀਤਾ ਕਾਬੂ ।
- 238 Views
- kakkar.news
- May 21, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦੇਂ ਹੋਏ 03 ਦੋਸ਼ੀਆਂ ਨੂੰ ਮੋਟਰਸਾਇਕਲ ਸਮੇਤ ਕੀਤਾ ਕਾਬੂ
ਫਿਰੋਜ਼ਪੁਰ 21 ਮਈ 2024(ਅਨੁਜ ਕੱਕੜ ਟੀਨੂੰ)
ਕੁੱਝ ਦਿਨ ਪਹਿਲਾ ਮੱਖੂ ਦੀ ਪੰਜਾਬ ਫੀਡਰ ਨਹਿਰ ਦੇ ਕੋਲੋਂ ਇਕ 25 /30 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਅਤੇ ਉਸਦੀ ਮੌਤ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਪਾਇਆ ਸੀ,ਪਰ ਲਾਸ਼ ਦੀ ਹਾਲਤ ਦੇਖ ਕੇ ਪੁਲਿਸ ਨੇ ਕਤਲ ਦਾ ਸ਼ੱਕ ਜਤਾਇਆ ਸੀ । ਪਰ ਅੱਜ ਤਕਰੀਬਨ 10 -12 ਦਿਨ ਦੀ ਸਖਤ ਮਿਹਨਤ ਅਤੇ ਚੰਗੀ ਕਾਰਗੁਜਾਰੀ ਦੀ ਮਿਸਾਲ ਪੇਸ਼ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ, ਅਤੇ ਕਤਲ ਕਰਨ ਵਾਲੇ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ।
ਸ਼੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ, ਐਸ.ਐਸ.ਪੀ. ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਅਤੇ ਓਹਨਾ ਦੀ ਬਣਾਈ ਗਈ ਟੀਮ ਜਿਸ ਵਿਚ ਟੈਕਨੀਕਲ ਸੈੱਲ ਦੀ ਖਾਸ ਟੀਮ ਅਤੇ ਖੁਫੀਆ ਸੋਰਸਾ ਅਤੇ ਸੀ ਸੀ ਟੀਵੀ ਦੀ ਸਹਾਇਤਾ ਨਾਲ ਪਹਿਲਾ ਮ੍ਰਿਤਕ ਵਿਅਕਤੀ ਦਾ ਪਤਾ ਕਰ ਫਿਰ ਉਸਦੇ ਕਤਲ ਹੋਏ ਕਰਨਾ ਦਾ ਪਤਾ ਕਰ ਇਸ ਮਾਮਲੇ ਨੂੰ ਕੜੀ ਮੁਸ਼ੱਕਤ ਨਾਲ ਸੁਲਝਾਇਆ ਗਿਆ ਹੈ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਓਹਨਾ ਦੱਸਿਆ ਕਿ ਮਿਤੀ 09-05-2024 ਨੂੰ ਥਾਣਾ ਮੱਖੂ ਜਿਲਾ ਫਿਰੋਜਪੁਰ ਵਿਖੇ ਇੱਕ ਇਤਲਾਹ ਮਿਲੀ ਸੀ ਕਿ ਪੁਰਾਣਾ ਹਰੀਕੇ ਹੈਡ ਪੁਲ ਪਾਸ ਕੱਚੀ ਪਟੜੀ ਪਰ ਇੱਕ ਅਨਪਾਛਾਤੇ ਵਿਅਕਤੀ ਦੀ ਲਾਸ਼ ਪਈ ਹੈ ਜਿਸਤੇ ਥਾਣਾ ਮੱਖੂ ਤੋ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜੇ ਅਤੇ ਵੇਖਿਆ ਕਿ ਇੱਕ ਅਨਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਜਿਸਦੀ ਉਮਰ ਕਰੀਬ 32-33 ਸਾਲ ਹੈ ਅਤੇ ਸਿਰ ਪਰ ਸੱਟਾ ਦੇ ਨਿਸ਼ਾਨ ਹਨ ਅਤੇ ਹੱਥ ਅਤੇ ਮੂੰਹ ਬੰਨੇ ਹੋਏ ਹਨ ਜਿਸਤੇ ਥਾਣਾ ਮੱਖੂ ਵਿਖੇ ਮੁਕੱਦਮਾ ਨੰ: 51 ਮਿਤੀ 09-05-2024 ਅ/ਧ 302 ਭ:ਦ ਥਾਂਣਾ ਮੱਖੂ ਬਰਖਿਲਾਫ ਨਾਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ।
ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜੇਰੇ ਅਗਵਾਈ ਸ਼੍ਰੀ ਰਣਧੀਰ ਕੁਮਾਰ,I.P.S , ਐਸ ਪੀ ਡੀ ਫਿਰੋਜਪੁਰ,ਸ: ਬਲਕਾਰ ਸਿੰਘ ਪੀ.ਪੀ.ਐਸ., ਡੀ ਐਸ ਪੀ ਡੀ ਫਿਰੋਜਪੁਰ,ਸ: ਗੁਰਦੀਪ ਸਿੰਘ, ਪੀ.ਪੀ.ਐਸ., ਡੀ ਐਸ ਪੀ (ਸ:ਡ) ਜੀਰਾ ਜੀ ਦੀ ਅਗਵਾਈ ਹੇਠ ਸੀ ਆਈ ਏ ਫਿਰੋਜਪੁਰ ਅਤੇ ਥਾਣਾ ਮੱਖੂ ਤੋ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ ਜਿਸਤੇ ਉਕਤ ਟੀਮਾ ਵੱਲੋ ਤਫਤੀਸ਼ ਦੋਰਾਨ ਅਨਪਛਾਤੇ ਮ੍ਰਿਤਕ ਵਿਅਕਤੀ ਦੀ ਪਹਿਚਾਨ ਜਸ਼ਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੋਰਖਾ ਜਿਲਾ ਤਰਨਤਾਰਨ ਵਜੋ ਕੀਤੀ ਗਈ ।
ਉਕਤ ਟੀਮਾ ਵੱਲੋ ਖੁਫਿਆ ਸੋਰਸਾਂ ਅਤੇ ਟੈਕਨੀਕਲ ਸੋਰਸਾਂ ਦੀ ਸਹਾਇਤਾ ਲੈਦੇ ਹੋਏ ਉਕਤ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮੁਕੱਦਮਾ ਵਿੱਚ ਦੋਸੀ ਨਵਦੀਪ ਸਿੰਘ ਉਰਫ ਨਵ ਪੁੱਤਰ ਨਿਰਵੈਰ ਸਿੰਘ ਵਾਸੀ ਕੁਆਟਰ ਨੰ: 8 ਅੰਮ੍ਰਿਤਸਰ ਰੋਡ ਹਰੀਕੇ, ਜਸਕਰਨ ਸਿੰਘ ਉਰਫ ਜੱਸ ਪੁੱਤਰ ਦਰਬਾਰਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਥਾਣਾ ਹਰੀਕੇ ਜਿਲਾ ਤਰਨਤਾਰਨ ਅਤੇ ਇੱਕ ਨਾਬਾਲਿਗ ਨੂੰ ਜਾਬਤਾ ਅਨੁਸਾਰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।
ਤਫਤੀਸ਼ ਦੌਰਾਨ ਇੱਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀਆ ਵੱਲੋ ਜਸ਼ਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੋਰਖਾ ਜਿਲਾ ਤਰਨਤਾਰਨ ਦੀ ਆਪਸੀ ਰੰਜਿਸ਼ ਦੇ ਚੱਲਦੇ ਹੋਏ ਪਹਿਲਾ ਜਸ਼ਨਪ੍ਰੀਤ ਸਿੰਘ ਦੀ ਕੁੱਟ ਮਾਰ ਕਰਕੇ ਅੱਧ ਮੋਇਆ ਕਰ ਦਿੱਤਾ ਅਤੇ ਬਾਅਦ ਵਿੱਚ ਦੋਨਾਂ ਦੋਸ਼ੀਆ ਨਵਦੀਪ ਸਿੰਘ ਉਰਫ ਨਵ ਪੁੱਤਰ ਨਿਰਵੈਰ ਸਿੰਘ ਵਾਸੀ ਕੁਆਟਰ ਨੰ: 8 ਅੰਮ੍ਰਿਤਸਰ ਰੋਡ ਹਰੀਕੇ, ਜਸਕਰਨ ਸਿੰਘ ਉਰਫ ਜੱਸ ਪੁੱਤਰ ਦਰਬਾਰਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਥਾਣਾ ਹਰੀਕੇ ਜਿਲਾ ਤਰਨਤਾਰਨ ਵੱਲੋ ਆਪਣੇ ਮੋਟਰਸਾਇਕਲ ਪਰ ਜਬਰਦਸਤੀ ਬਿਠਾ ਕੇ ਪੁਰਾਣਾ ਹਰੀਕੇ ਹੈਡ ਪੁਲ ਪਾਸ ਕੱਚੀ ਪਟੜੀ ਪਰ ਲਿਆ ਕੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਦੋਸ਼ੀਆਂ ਨੇ ਪੁੱਛ-ਗਿੱਛ ਦੋਰਾਨ ਇਹ ਵੀ ਮੰਨਿਆ ਕਿ ਉਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਉਕਤ ਮੁਕਦਮਾੇ ਦੀ ਵਾਰਦਾਤ ਤੋਂ ਦੋ ਦਿਨ ਪਹਿਲਾਂ ਥਾਣਾ ਸਦਰ ਜ਼ੀਰਾ ਦੇ ਪਿੰਡ ਮਨਸੂਰਵਾਲ ਕੋਲੋਂ ਕਿਸੇ ਵਿਅਕਤੀ ਪਾਸੌਂ ਇੱਕ ਮੋਟਰਸਾਇਕਲ ਖੋਇਆ ਸੀ ਅਤੇ ਉਸ ਤੋ ਬਾਅਦ ਥਾਣਾ ਸਦਰ ਮੋਗਾ ਦੇ ਏਰੀਆ ਵਿੱਚੋ ਇੱਕ ਪੈਟਰੋਲ ਪੰਪ ਤੋਂ 60000 ਰੁਪਏ ਦੀ ਲੂੱਟ, ਥਾਣਾ ਕੋਟ ਈਸੇ ਖਾਂ ਦੇ ਏਰੀਆ ਵਿੱਚ ਪਿੰਡ ਮੰਦਰ ਪਾਸ ਇਕ ਪੈਟੋ੍ਰਲ ਪੰਪ ਤੋਂ 20000 ਰੁਪਏ ਦੀ ਲੂੱਟ ਅਤੇ ਥਾਣਾ ਫਤੇਹਗੜ੍ਹ ਪੰਜਤੂਰ ਦੇ ਏਰੀਆ ਵਿੱਚ ਮੱਖੂ ਰੋਡ ਪਰ ਪੈਂਦੇ ਇਕ ਟੋਲ ਪਲਾਜੇ ਤੌਂ 9800 ਰੁਪਏ ਦੀ ਲੂੱਟ ਕੀਤੀ ਸੀ ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024