ਹਲਕਾ ਗੁਰੂਹਰਸਹਾਏ ‘ਚ ਗਰੀਨ ਮਾਡਲ ਪੋਲਿੰਗ ਬੂਥਾਂ ਵਾਸਤੇ ਸੱਦਾ ਪੱਤਰ ਜਾਰੀ : ਐਸ.ਡੀ.ਐਮ ਗਗਨਦੀਪ ਸਿੰਘ
- 307 Views
- kakkar.news
- May 21, 2024
- Punjab
ਹਲਕਾ ਗੁਰੂਹਰਸਹਾਏ ‘ਚ ਗਰੀਨ ਮਾਡਲ ਪੋਲਿੰਗ ਬੂਥਾਂ ਵਾਸਤੇ ਸੱਦਾ ਪੱਤਰ ਜਾਰੀ : ਐਸ.ਡੀ.ਐਮ ਗਗਨਦੀਪ ਸਿੰਘ
ਲੋਕਤੰਤਰ ਦਾ ਤਿਉਹਾਰ ਮਨਾਉਂਦਿਆਂ ਵੋਟਰ ਮਨਾਂ ‘ਚ ਹਰਿਆਵਲ ਲਹਿਰ ਦਾ ਆਗਾਜ਼
ਗੁਰੂਹਰਸਹਾਏ / ਫਿਰੋਜ਼ਪੁਰ 21 ਮਈ 2024(ਅਨੁਜ ਕੱਕੜ ਟੀਨੂੰ)
ਲੋਕ ਸਭਾ ਚੋਣਾਂ -2024 ਦੇ ਸਨਮੁੱਖ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਅਨੁਸਾਰ ਪੰਜਾਬ 7ਵੇਂ ਫੇਸ ਵਿੱਚ ਮਤਦਾਨ ਕਰਨ ਰਹੇ ਵੋਟਰਾਂ ਨੂੰ ਜਾਗਰੂਕ ਅਤੇ ਉਤਸਾਹਿਤ ਕਰਨ ਹਿੱਤ, ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਗਗਨਦੀਪ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਗੁਰੂ ਹਰਸਹਾਏ ਦੇ ਪਿੰਡ ਚੱਕ ਮੋਬੈਨ ਹਰਦੋ ਢੰਡੀ ਲਾਲਚੀਆਂ ਤੇ ਝੰਡੂ ਵਾਲਾ ਦੇ ਪੋਲਿੰਗ ਬੂਥਾਂ ਤੇ ਬੀੜ ਸੋਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਸੁਪਰ ਗ੍ਰੀਨ ਮਾਡਲ ਪੋਲਿੰਗ ਬੂਥਾਂ ਰਾਹੀਂ ਹਰਿਆਵਲ ਲਹਿਰ ਦਾ ਸੰਦੇਸ਼ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਮੈਨੇਜਮੈਂਟ ਟੀਮ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਹਲਕਾ ਗੁਰੂ ਹਰਸਹਾਏ ਸਹਾਇਕ ਰਿਟਰਨਿੰਗ ਅਫਸਰ ਵੱਲੋਂ ਹਲਕੇ ਦੇ ਵੋਟਰਾਂ,ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਸ਼ੇਸ਼ ਸੱਦਾ ਪੱਤਰ ਰਿਲੀਜ਼ ਕਰਕੇ ਜਾਣੂ ਕਰਵਾਇਆ ਹੈ।
ਲੋਕ ਸਭਾ ਚੋਣਾਂ 2024 ਦੌਰਾਨ ਲੋਕਤੰਤਰ ਦਾ ਤਿਉਹਾਰ ਮਨਾਉਂਦਿਆਂ ਵਾਤਾਵਰਨ ਦੀ ਸਾਂਭ- ਸੰਭਾਲ ਦਾ ਸੰਦੇਸ਼ ਪਹੁੰਚਾਉਣ ਦਾ ਉਪਰਾਲਾ ਇਹਨਾਂ ਨਿਵੇਕਲੇ ਪੋਲਿੰਗ ਰਾਹੀਂ ਕੀਤਾ ਜਾ ਰਿਹਾ ਹੈ।
ਉਹਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਇਕ ਜੂਨ ਨੂੰ ਵੱਧ ਤੋਂ ਵੱਧ ਮਤਦਾਨ ਕਰਦਿਆਂ ਇਹਨਾਂ ਗ੍ਰੀਨ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੱਖ-ਵੱਖ ਪ੍ਰਦਰਸ਼ਨੀਆਂ ਤੋਂ ਹਾਸਿਲ ਪ੍ਰੇਰਨਾ ਰਾਹੀਂ ਹਰਿਆਵਲ ਲਹਿਰ ਸਿਰਜਣ ਦੀ ਅਪੀਲ ਕੀਤੀ ਹੈ। ਇਹਨਾਂ ਪੋਲਿੰਗ ਬੂਥਾਂ ਤੇ ਸਪੈਸ਼ਲ ਪ੍ਰਬੰਧਕ ਅਤੇ ਬੀੜ ਸੋਸਾਇਟੀ ਦੇ ਪ੍ਰਮੁੱਖ ਕਾਰਜਕਤਾ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਗਰੀਨ ਮਾਡਲ ਪੋਲਿੰਗ ਸਟੇਸ਼ਨਾਂ ਤੇ ਮਿੱਟੀ ਦੇ ਬਰਤਨਾਂ ਵਿੱਚ ਜਲ- ਛਬੀਲ ਦੀ ਸੇਵਾ, ਘਰ -ਘਰ ਵਿੱਚ ਹਰਿਆਵਲ ਦੀ ਠੰਢੀ ਫੁਹਾਰ ਲਈ ਇਨਡੋਰ ਅਤੇ ਆਊਟ -ਡੋਰ ਪੌਦਿਆਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ,। ਇਸ ਮੌਕੇ ਪਲਾਸਟਿਕ ਰੀਸਾਈਕਲਿੰਗ, ਪੰਛੀ ਘਰਾਂ ਦੀ ਪ੍ਰਦਰਸ਼ਨੀ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਦੇ ਸੁਨੇਹੇ ਪ੍ਰਸਾਰਦੀ ਪਰਿਵਾਰਕ ਸੈਲਫੀ ਸਟੈਂਡ ਦੀ ਉਪਲਬਧਤਾ ਵੀ ਕਰਾਈ ਜਾ ਰਹੀ ਹੈ। ਵਣ ਵਿਭਾਗ ਦੇ ਬਲਾਕ ਅਫਸਰ ਗੁਰਪ੍ਰੀਤ ਸਿੰਘ ਵੱਲੋਂ ਅਗਵਾਈ ਵਿੱਚ ਬੂਟੇ ਵੰਡਣ ਅਤੇ ਸੰਭਾਲਣ ਦੇ ਨੁਕਤੇ ਸਾਂਝੇ ਕੀਤੇ ਜਾਣਗੇ।ਇਸ ਉਪਰਾਲੇ ਦਾ ਮਕਸਦ ਮਤਦਾਨ ਕੇਂਦਰਾਂ ਤੇ ਵੱਧ ਤੋਂ ਵੱਧ ਵੋਟਰਾਂ ਨੂੰ ਆਕਰਸ਼ਿਤ ਕਰਕੇ ਪੋਲਿੰਗ ਦਰਾਂ ਵਿੱਚ ਵਾਧਾ ਕਰਨਾ ਆਮ ਨਾਗਰਿਕਾਂ ਵਿੱਚ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਸੰਜੀਦਗੀ ਪੈਦਾ ਕਰਨ ਦਾ ਸੰਕਲਪ ਉਭਾਰਿਆ ਜਾ ਰਿਹਾ ਹੈ।
ਇਸ ਵਿਸ਼ੇਸ਼ ਥੀਮ ਦੀ ਸਫਲਤਾ ਲਈ ਜ਼ਿਲੇ ਦੇ ਚੋਟੀ ਦੇ ਪੰਜਾਬੀ ਵਿਦਵਾਨ ਜਗਤਾਰ ਸਿੰਘ ਸੋਖੀ, ਸਰਿੰਦਰ ਕੰਬੋਜ ,ਕਰਨਵੀਰ ਸਿੰਘ ਸੋਢੀ ,ਅਧਿਆਪਕਾ ਮਨਜੀਤ ਕੌਰ ਸੋਢੀ, ਜਸਵੀਰ ਕੌਰ ਮਾਨ, ਰਸ਼ਪਾਲ ਸਿੰਘ ਮਾਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ।ਇਸ ਸੱਦਾ ਪੱਤਰ ਰਿਲੀਜ਼ ਸੈਰਾਮਨੀ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਸਚਿਨ ਕੰਧਾਰੀ, ਕੁਲਵਿੰਦਰ ਸਿੰਘ, ਕਸ਼ਿਸ਼ ਡੋਡਾ ਬੂਥ ਲੈਵਲ ਅਫਸਰ, ਹਲਕਾ ਪੱਧਰੀ ਮਾਸਟਰ ਟ੍ਰੇਨਰ ਸੰਦੀਪ ਸ਼ਰਮਾ, ਮਾਸਟਰ ਮਦਨ ਲਾਲ, ਸੁਖਜਿੰਦਰ ਸਿੰਘ ਤੇਜੀ, ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ , ਗੁਰਿੰਦਰ ਗੈਰੀ,ਗੁਰਵਿੰਦਰ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024