Trending Now
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
#ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
#ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਵੱਲੋਂ ਪੈਸੰਜਰ ਅਵੇਅਰਨੈੱਸ ਤੇ ਸਰਚ ਅਪ੍ਰੇਸ਼ਨ
#ਫਿਰੋਜ਼ਪੁਰ ਵਿੱਚ ਵੀ ਬੈਂਕ ਕਰਮਚਾਰੀ ਹੜਤਾਲ ’ਤੇ, ਦੇਸ਼ ਭਰ ਵਿੱਚ 7.30 ਲੱਖ ਸਰਕਾਰੀ ਬੈਂਕ ਕਰਮਚਾਰੀਆਂ ਵੱਲੋਂ ਹੜਤਾਲ,
#ਫਿਰੋਜ਼ਪੁਰ ਵਿੱਚ ਮੇਵਾੜ ਆਈਸਕ੍ਰੀਮ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਛਾਪੇਮਾਰੀ, ਕੀੜਿਆਂ ਵਾਲੀ ਖੰਡ ਨਾਲ ਬਣ ਰਹੀ ਸੀ ਆਈਸਕ੍ਰੀਮ?
#-ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁੱਚਾ ਸਰਕਾਰੀ ਕੰਮ ਕਾਜ ਠੱਪ
#ਫਿਰੋਜ਼ਪੁਰ ਤੇ ਜੀਰਾ ’ਚ ਦੋ ਔਰਤਾਂ ਨਾਲ ਆਨਲਾਈਨ ਠੱਗੀ!
ਸਰਕਾਰ ਦੇ ਲਾਰਿਆਂ ਤੋਂ ਅੱਕੇ ਮੁਲਾਜ਼ਮਾਂ ਵੱਲੋਂ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ
- kakkar.news
- March 6, 2026
- Education Punjab
ਸਰਕਾਰ ਦੇ ਲਾਰਿਆਂ ਤੋਂ ਅੱਕੇ ਮੁਲਾਜ਼ਮਾਂ ਵੱਲੋਂ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ
ਮੁਲਾਜ਼ਮਾ ਜਥੇਬੰਦੀਆਂ ਵੱਲੋਂ 8 ਮਾਰਚ ਨੂੰ ਕੀਤਾ ਜਾਵੇਗਾ ਵਿਧਾਨ ਸਭਾ ਦਾ ਘਿਰਾਓ
ਫਿਰੋਜ਼ਪੁਰ, 06 ਮਾਰਚ 2026 (ਅਨੁਜ ਕੱਕੜ ਟੀਨੂੰ)
ਪੀ.ਐਸ.ਐਮ.ਯੂ ਯੂਨੀਅਨ, ਸੀ.ਪੀ.ਐੱਫ ਯੂਨੀਅਨ ਵੱਲੋਂ ਦਿੱਤੇ ਐਕਸ਼ਨ ਤਹਿਤ ਅੱਜ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਂਗਨਵਾੜੀ ਵਰਕਰਾਂ ਤੋਂ ਵੱਖ-ਵੱਖ ਵਿਭਾਗਾਂ ਦੀਆਂ ਜੱਥੇਬੰਦੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਪੀ.ਐਸ.ਐਮ.ਯੂ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਪਿੱਪਲ ਸਿੰਘ ਸਿੱਧੂ ਅਤੇ ਸੀ.ਪੀ.ਐੱਫ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ ਜਿਲ੍ਹਾ ਜਨਰਲ ਸਕੱਤਰ, ਸੰਦੀਪ ਸਿੰਘ ਦਿਓਲ ਪ੍ਰਧਾਨ ਡੀ ਸੀ ਦਫਤਰ ਵਰੁਣ ਕੁਮਾਰ ਸੂਬਾ ਆਗੂ ਸਿੱਖਿਆ ਵਿਭਾਗ, ਗੁਰਤੇਜ ਸਿੰਘ ਜਨਰਲ ਸਕੱਤਰ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ, ਰਾਮ ਪ੍ਰਸ਼ਾਦ ਸਿਹਤ ਵਿਭਾਗ, ਪਰਵੀਨ ਕੁਮਾਰ ਫੂਡ ਸਪਲਾਈ ਵਿਭਾਗ, ਗੁਰਪ੍ਰੀਤ ਸਿੰਘ ਸੋਢੀ ਐਕਸਾਈਜ ਵਿਭਾਗ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 2004 ਵਿਚ ਲਾਗੂ ਹੋਇਆ ਐਨ.ਪੀ.ਐਸ ਦਾ ਨੋਟੀਫਿਕੇਸ਼ਨ, 2015 ਵਿੱਚ ਲਾਗੂ ਹੋਇਆ ਤਿੰਨ ਸਾਲ ਬੇਸਿੱਕ ਪੇ ਵਾਲਾ ਨੋਟੀਫਿਕੇਸ਼ਨ, 17/07/2020 ਨੂੰ ਨਵੇਂ ਮੁਲਾਜ਼ਮਾਂ ਉੱਪਰ ਕੇਂਦਰੀ ਪੇ ਕਮਿਸ਼ਨ ਵਾਲਾ ਨੋਟੀਫਿਕੇਸ਼ਨ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਏ.ਸੀ.ਪੀ ਸਕੀਮ ਲਾਗੂ ਕਰਵਾਉਣ, ਅਧਿਆਪਕਾ ਤੇ ਟੈੱਟ ਵਾਪਸ ਕਰਵਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਅੱਜ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਪੰਜਾਬ ਸਰਕਾਰ ਖਿਲਾਫ਼ ਐਕਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਇਸੇ ਤਰ੍ਹਾਂ ਕੱਲ ਮਿਤੀ 5 ਮਾਰਚ ਨੂੰ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ ਸਨ ਅਤੇ ਮਿਤੀ 8 ਮਾਰਚ ਨੂੰ ਵਿਧਾਨ ਸਭਾ ਸ਼ੈਸ਼ਨ ਦੋਰਾਨ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਹੋਰ ਵੀ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Categories

Recent Posts