Trending Now
#आजादी का अमृत महोत्सव” एवं “हर घर तिरंगा” अभियान के अंतर्गत साइकिल रैली का आयोजन।
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 7 ਰੋਜ਼ਾ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ਼ੁਰੂ
- 334 Views
- kakkar.news
- June 13, 2024
- Education Health Punjab
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 7 ਰੋਜ਼ਾ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ਼ੁਰੂ
ਫ਼ਿਰੋਜ਼ਪੁਰ 13 ਜੂਨ 2024 (ਅਨੁਜ ਕੱਕੜ ਟੀਨੂੰ )
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ ਮੋਗਾ ਜੋਨ ਦੇ ਖੇਤਰ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਚੜਦੀ ਕਲਾ ਨਾਲ 7 ਰੋਜ਼ਾ ਗਿਆਨ ਅੰਜਨ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ, ਕੈਂਪ ਦੇ ਪਹਿਲੇ ਅਤੇ ਦੂਜੇ ਦਿਨ ਲਗਭਗ 150 ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਕੈਂਪ ਦੀ ਸ਼ੁਰੂਆਤ ਬੱਚਿਆਂ ਦੁਆਰਾ ਕੀਰਤਨ ਦੁਆਰਾ ਕੀਤੀ ਗਈ। ਵੀਰ ਇੰਦਰਪਾਲ ਸਿੰਘ, ਇੰਦਰਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਬੱਚਿਆਂ ਤੋਂ ਅਭਿਆਸ ਪੁਸਤਕ ਤਹਿਤ ਸਵਾਲ ਜਵਾਬ ਕੀਤੇ ਗਏ। ਵੀਰ ਰਵੀ ਇੰਦਰ ਸਿੰਘ ਸਟੇਟ ਅਵਾਰਡੀ ਅਧਿਆਪਕ ਨੇ ਬੱਚਿਆਂ ਨੂੰ ਚਿੱਤਰਕਲਾ ਦੇ ਗੁਰ ਦੱਸੇ, ਇਸ ਤੋਂ ਬਾਅਦ ਵਿਦਿਆਰਥੀਆਂ ਦਾ ਡਰਾਇੰਗ ਅਤੇ ਪੇਂਟਿੰਗ ਦਾ ਮੁਕਾਬਲਾ ਕਰਵਾਇਆ, ਜਿਸ ਵਿੱਚੋਂ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਪੰਜਾਬੀ ਮਾਂ ਬੋਲੀ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ, ਕੈਂਪ ਦੇ ਅਗਲੇ ਪੜਾਅ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਹਰੇਕ ਜੇਤੂ ਵਿਦਿਆਰਥੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇੱਥੇ ਜ਼ਿਕਰ ਯੋਗ ਹੈ ਕਿ ਇਸ ਕੈਂਪ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਭਾਗਾਂ ਅਤੇ ਕਈ ਪਿੰਡਾਂ ਤੋਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀ ਬਹੁਤ ਹੀ ਉਤਸੁਕਤਾ ਨਾਲ ਕੈਂਪ ਦੀ ਉਡੀਕ ਕਰ ਰਹੇ ਸਨ ਅਤੇ ਕੈਂਪ ਵਿੱਚ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਵਿਦਿਆਰਥੀਆਂ ਦੁਆਰਾ ਕੀਤੀ ਗਈ। ਬੱਚਿਆਂ ਦੀ ਰਿਪਰੈਸ਼ਨਟ ਦਾ ਪ੍ਰਬੰਧ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦੁਆਰਾ ਕਰਵਾਇਆ ਗਿਆ।ਇਸ ਮੌਕੇ ਉੱਤੇ ,ਮਨਪ੍ਰੀਤ ਸਿੰਘ, ਸੁਖਬਾਜ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ ਭਾਵੜਾ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਅਜਮੇਰ ਸਿੰਘ ਭੈਣ ਹਰਪ੍ਰੀਤ ਕੌਰ ਮੈਡਮ ਕਿਰਪਾ ਸ਼ਰਮਾ , ਅਨਮੋਲ ਸਿੰਘ, ਆਸਾ ਸਿੰਘ, ਵੰਸ਼ਦੀਪ, ਹਰਮੀਤ ਸਿੰਘ, ਹਾਜ਼ਰ ਸਨ, ਇਸ ਕੈਂਪ ਨੂੰ ਸਫਲ ਬਣਾਉਣ ਲਈ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ, ਮੋਨੀਕਾ ਕੌਰ, ਮਾਨ ਸਿੰਘ, ਬੀਰਪਾਲ ਸਿੰਘ , ਰਜਿੰਦਰ ਸਿੰਘ, ਨਰਿੰਦਰ ਪਾਲ ਸਿੰਘ ਵਿਸ਼ੇਸ਼ ਯੋਗਦਾਨ ਰਿਹਾ
Categories

Recent Posts
