ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਡਰੋਨ ਨੇ ਦਿੱਤੀ ਦਸਤਕ, ਇਕ ਡਰੋਨ ਅਤੇ 344 ਗ੍ਰਾਮ ਹੈਰੋਇਨ ਹੋਈ ਬਰਾਮਦ
- 167 Views
- kakkar.news
- July 2, 2024
- Crime National Punjab
ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਵਾਰ ਫਿਰ ਡਰੋਨ ਨੇ ਦਿੱਤੀ ਦਸਤਕ, ਇਕ ਡਰੋਨ ਅਤੇ 344 ਗ੍ਰਾਮ ਹੈਰੋਇਨ ਹੋਈ ਬਰਾਮਦ
ਫਿਰੋਜ਼ਪੁਰ 02 ਜੁਲਾਈ 2024 (ਅਨੁਜ ਕੱਕੜ ਟੀਨੂੰ)
ਭਾਰਤ-ਪਾਕਿਸਤਾਨ ਸਰਹੱਦ ਦੇ ਪਾਰ ਤੋਂ ਪੰਜਾਬ ਚ ਨਸ਼ਾ ਅਤੇ ਹਥਿਆਰ ਭੇਜਣ ਲਈ ਸਮਗਲਰ ਹਰ ਵੇਲੇ ਸਰਗਰਮ ਰਹਿੰਦੇ ਹਨ ।ਇਸਦਾ ਮੁੱਖ ਕਾਰਨ ਸਰਹੱਦੀ ਰਾਜ ਨੂੰ ਅਤੇ ਸਰਹਦ ਦੇ ਨਾਲ ਲੱਗਦੇ ਲੋਕਾਂ ਨੂੰ ਇਸਦਾ ਆਦੀ ਬਨਾਉਂਣਾ ਤਾ ਜੋ ਸ਼ਾਰੀਰਿਕ , ਆਰਥਿਕ ਅਤੇ ਸਮਾਜਿਕ ਤੋਰ ਤੇ ਓਹਨਾ ਦਾ ਘਾਣ ਕੀਤਾ ਜਾ ਸਕੇ । ਅਤੇ ਸਰਹੱਦੀ ਜਵਾਨੀ ਨੂੰ ਨਸ਼ੇੜੀ ਬਣਾ ਕੇ ਉਸਤੋਂ ਮੁਖਬਰੀ ਕਰਾਈ ਜਾ ਸਕੇ ਜਾ ਫਿਰ ਸ਼ਰਾਰਤੀ ਅਨਸਰਾਂ ਨੂੰ ਹਥਿਆਰ ਮੁਹਈਆ ਕਰਾ ਕੇ ਪੰਜਾਬ ਦੇ ਹਾਲਤ ਖਰਾਬ ਕੀਤੇ ਜਾ ਸਕਣ । ਫਿਰੋਜ਼ਪੁਰ ਦੀ ਹਿੰਦ -ਪਾਕ ਸਰਹੱਦ ਦੇ ਨੇੜੇ ਪਿਡ ਹਬੀਬ ਵਾਲਾ ਵਿਖੇ ਇਕ ਡਰੋਨ ਅਤੇ 344 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ।
ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਜਸਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਦੇ ਸਬੰਧ ਵਿਚ ਪਿੰਡ ਬਾਰੇ ਕੇ ਮਜੂਦ ਸੀ ਤਾਂ ਇਤਲਾਹ ਮਿਲੀ ਕਿ ਚੋਂਕੀ ਨੇਕੀ ਰਾਮ ਦੇ ਲਾਗੇ ਜੋ ਇਟਾਂ ਵਾਲੇ ਰਸਤੇ ਉਪਰ ਡਰੋਨ ਉਡਦਾ ਵੇਖਿਆ ਗਿਆ ਹੈ। ਜੋ ਹਬੀਬ ਵਾਲਾ ਵਿਖੇ ਹੇਠਾਂ ਡਿਗਿਆ ਹੈ । ਜੇਕਰ ਹੁਣੇ ਸਰਚ ਕੀਤੀ ਜਾਵੇ ਤਾਂ ਡਿਗਿਆ ਡਰੋਨ ਮਿਲ ਸਕਦਾ ਹੈ । ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਇਕ ਡਰੋਨ ਅਤੇ 344 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ।
ਤਫਤੀਸ਼ ਅਫਸਰ ਜਸਵੰਤ ਸਿੰਘ ਵੱਲੋ ਨਾਮਲੁਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026