ਹਰਿਆਣੇ ਤੋਂ ਆਈ ਕੁੜੀ ਦੀ ਫਿਰੋਜ਼ਪੁਰ ਚ ਹੋਈ ਲੁੱਟ ਖੋਹ, 3 ਖਿਲਾਫ ਮਾਮਲਾ ਦਰਜ
- 373 Views
- kakkar.news
- July 3, 2024
- Crime Punjab
ਹਰਿਆਣੇ ਤੋਂ ਆਈ ਕੁੜੀ ਦੀ ਫਿਰੋਜ਼ਪੁਰ ਚ ਹੋਈ ਲੁੱਟ ਖੋਹ, 3 ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 03 ਜੁਲਾਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਚੋਰੀ , ਲੁੱਟਾ ਖੋਹਾਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ।ਆਏ ਦਿਨ ਇਹਨਾ ਸ਼ਰਾਰਤੀ ਅਨਸਰਾਂ ਵਲੋਂ ਕਿਸੇ ਨਾ ਕਿਸੇ ਰਾਹਗੀਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਰਾਹ ਜਾਂਦੇ ਲੋਕਾਂ ਕੋਲੋਂ ਹਥਿਆਰਾਂ ਦੇ ਬੱਲ ਤੇ ਓਹਨਾ ਕੋਲੋਂ ਨਕਦੀ ਅਤੇ ਸੋਨਾ ਜਾਂ ਮੋਬਾਈਲ ਦੀ ਲੁੱਟ ਕਰਦੇ ਹਨ ਅਤੇ ਆਪਣੇ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਜਗ੍ਹਾ ਤੋਂ ਰਫੂਚੱਕਰ ਹੋ ਜਾਂਦੇ ਹਨ। ਇਹਨਾ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ । ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਵੱਲ ਜਾ ਰਹੀ ਇਕ ਮਹਿਲਾ ਨਾਲ ਵਾਪਰਿਆ ਹੈ ।
ਕਵਿਤਾ ਪਤਨੀ ਮਨਦੀਪ ਪੁੱਤਰ ਨਰਿੰਦਰ ਵਾਸੀ ਪਿੰਡ ਮਹਿਮ ਜਿਲਾ ਰੋਹਤਕ ,ਹਰਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਕਿਹਾ ਕਿ ਓਹ ਅਤੇ ਉਸਦੀ ਸਹੇਲੀ ਜੋਤੀ ਪੁੱਤਰੀ ਸਤੀਸ਼ ਕੁਮਾਰ ਵਾਸੀ ਰਿਜਵਾਣਾ ਕਲਾਂ ਜਿਲ੍ਹਾ ਜੀਂਦ ਨਾਲ ਪਲੇਟਫਾਰਮ ਫਿਰੋਜ਼ਪੁਰ ਕੈਂਟ ਨੂੰ ਜਾ ਰਹੀ ਸੀ ਜਦ ਉਹ ਪੀਰ ਬਾਬਾ ਦੀ ਦਰਗਾਹ ਕੋਲ ਪੁੱਜੀਆਂ ਤਾਂ ਇੱਕ ਮੋਟਰਸਾਇਕਲ ਪਰ ਤਿੰਨ ਵਿਅਕਤੀ ਆਏ , ਜਿੰਨਾ ਨੇ ਇੱਕ ਦਮ ਮੋਟਰਸਾਇਕਲ ਰੋਕ ਕੇ ਕਵਿਤਾ ਦੇ ਹੱਥ ਫੜਿਆ ਪਰਸ ਖੋਲਣ ਲੱਗੇ ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਪਿਸਤੋਲ ਨੁਮਾ ਹਥਿਆਰ ਕੱਢ ਕੇ ਕਵਿਤਾ ਨੂੰ ਕਿਹਾ ਕਿ ਤੇਰੇ ਕੋਲ ਜੋ ਕੁਝ ਹੈ ਕੱਢ ਦੇ ਉਸ ਨੇ ਡਰਦੀ ਹੋਈ ਹੱਥ ਵਿੱਚ ਪਾਈ ਸੋਨੇ ਦੀ ਅੰਗੂਠੀ ਤੇ ਗਲ ਵਿੱਚ ਪਾਇਆ ਲਾਕੇਟ ਤੇ ਕੰਨਾ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਮੋਬਾਇਲ ਫੋਨ ਤੇ ਪਰਸ ਜਿਸ ਵਿੱਚ ਅਧਾਰ ਕਾਰਡ, ਪੈਨ ਕਾਰਡ , ਏ.ਟੀ .ਐਮ , ਰੇਲਵੇ ਆਈ.ਡੀ ਤੇ 4000 ਰੁਪਏ ਸਨ,ਝਪਟ ਮਾਰ ਕੇ ਖੋਹ ਕੇ ਫਰਾਰ ਹੋ ਗਏ ।
ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਪੀੜਿਤਾਂ ਵਲੋਂ ਦਿੱਤੇ ਬਿਆਨਾਂ ਮੁਤਾਬਿਕ 3 ਨਾਮਲੁਮ ਵਿਅਕਤੀਆਂ ਖਿਲਾਫ ਆਈ.ਪੀ.ਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਆਰੋਪੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ।


