ਫਰੀਦਕੋਟ ਦੇ ਸ਼ਾਹੀ ਟਰੱਸਟ ਦੇ 300 ਮੁਲਾਜ਼ਮ ਤਨਖਾਹ ਤੋਂ ਵਾਂਝੇ
- 75 Views
- kakkar.news
- November 9, 2022
- Punjab
ਫਰੀਦਕੋਟ ਦੇ ਸ਼ਾਹੀ ਟਰੱਸਟ ਦੇ 300 ਮੁਲਾਜ਼ਮ ਤਨਖਾਹ ਤੋਂ ਵਾਂਝੇ
ਫਰੀਦਕੋਟ 09 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਫਰੀਦਕੋਟ ਰਿਆਸਤ ਦੀ ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਹੁਣ ਤੱਕ ਸੰਭਾਲ ਕਰ ਰਹੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਲਗਪਗ 300 ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਰਾਜੇ ਦੀ ਵਸੀਅਤ ਨੂੰ ਗੈਰਕਾਨੂੰਨੀ ਦੱਸਦਿਆਂ ਸ਼ਾਹੀ ਟਰੱਸਟ ਭੰਗ ਕਰ ਦਿੱਤਾ ਹੈ।ਅਦਾਲਤ ਦੇ ਫੈਸਲੇ ਮਗਰੋਂ ਟਰੱਸਟ ਜਾਂ ਸ਼ਾਹੀ ਪਰਿਵਾਰ ਨੇ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਕਿ ਸ਼ਾਹੀ ਜਾਇਦਾਦਾਂ ਦੀ ਸਾਂਭ-ਸੰਭਾਲ ਵਿੱਚ ਲੱਗੇ ਅਮਲੇ ਦਾ ਭਵਿੱਖ ਕੀ ਹੋਵੇਗਾ। ਪਹਿਲੀ ਅਕਤੂਬਰ ਤੋਂ ਬਾਅਦ ਕਾਨੂੰਨੀ ਤੌਰ ‘ਤੇ ਸ਼ਾਹੀ ਟਰੱਸਟ ਰਾਜੇ ਦੀ ਜਾਇਦਾਦ ਸਬੰਧੀ ਬੈਂਕਾਂ ਜਾਂ ਸਰਕਾਰੀ ਅਦਾਰਿਆਂ ਨਾਲ ਲੈਣ-ਦੇਣ ਨਹੀਂ ਕਰ ਸਕਦਾ ਇਸ ਕਰ ਕੇ ਅਮਲੇ ਦੀ ਤਨਖਾਹ ਵੀ ਜਾਰੀ ਨਹੀਂ ਹੋ ਸਕੀ। ਟਰੱਸਟ ਦੇ 300 ਮੁਲਾਜ਼ਮ ਪਿਛਲੇ 34 ਸਾਲ ਤੋਂ ਫ਼ਰੀਦਕੋਟ ਦੇ ਰਾਜ ਮਹਿਲ, ਸ਼ਾਹੀ ਕਿਲਾ, ਕੰਟਰੀ ਕਲੱਬ, ਅਸਤਬਲ, ਸ਼ਾਹੀ ਬਾਗ਼, ਜੰਗਲ, ਏਅਰਪੋਰਟ ਅਤੇ ਹੋਰ ਬੇਸ਼ੁਮਾਰ ਕੀਮਤੀ ਇਮਾਰਤਾਂ ਤੇ ਜਾਇਦਾਦਾਂ ਦੀ ਸਾਂਭ-ਸੰਭਾਲ ਕਰ ਰਹੇ ਹਨ। ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੰਗੀਰ ਸਿੰਘ ਸਰਾ ਨੇ ਕਿਹਾ ਕਿ ਹਾਲ ਦੀ ਘੜੀ ਟਰੱਸਟ ਦੇ ਮੁਲਾਜ਼ਮ, ਆਪੋ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ।ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਰਿਆਸਤ ਦੀ ਕੁੱਲ ਜਾਇਦਾਦ ਦੀ ਵੰਡ ਰਾਜਾ ਹਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚ ਹੋਣੀ ਹੈ ਅਤੇ ਇਹ ਕਾਰਵਾਈ ਸਿਵਲ ਜੱਜ ਚੰਡੀਗੜ੍ਹ ਵੱਲੋਂ ਕੀਤੀ ਜਾਣੀ ਹੈ। ਸ਼ਾਹੀ ਜਾਇਦਾਦ ਦੀ ਵੰਡ ਮਗਰੋਂ ਹੀ ਟਰੱਸਟ ਦੇ ਮੁਲਾਜ਼ਮਾਂ ਦੇ ਭਵਿੱਖ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਇਸੇ ਦਰਮਿਆਨ ਸ਼ਾਹੀ ਟਰੱਸਟ ਦੀ ਆਮਦਨ ਅਤੇ ਖਰਚਿਆਂ ਨਾਲ ਸਬੰਧਤ ਸਾਰਾ ਰਿਕਾਰਡ ਕ੍ਰਾਈਮ ਬਰਾਂਚ ਪੰਜਾਬ ਨੇ ਮੰਗਿਆ ਹੈ। ਰਾਜਾ ਹਰਿੰਦਰ ਸਿੰਘ ਦੀ ਲੜਕੀ ਅੰਮ੍ਰਿਤ ਕੌਰ ਨੇ ਟਰੱਸਟ ਦੇ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਟਰੱਸਟ ਦੇ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਰਿਆਸਤ ਦੀ ਜਾਇਦਾਦ ਤੋਂ ਹੋਣ ਵਾਲੀ ਆਮਦਨ ਵਿੱਚ ਘਪਲੇਬਾਜ਼ੀ ਕੀਤੀ ਹੈ। ਇਸ ਕਰਕੇ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਵਿੱਚ ਵੱਡੀ ਰੁਕਾਵਟ ਆ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024