ਇਤਿਹਾਸਿਕ ਗੁਰੂਦੁਆਰਾ ਜਾਮਨੀ ਸਾਹਿਬ ਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ, ਜਖਮੀਆਂ ਚ ਪੰਜ ਸਕੂਲੀ ਵਿਦਿਆਰਥੀ ਵੀ ਸ਼ਾਮਿਲ
- 295 Views
- kakkar.news
- August 2, 2024
- Punjab
ਇਤਿਹਾਸਿਕ ਗੁਰੂਦੁਆਰਾ ਜਾਮਨੀ ਸਾਹਿਬ ਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ,
ਜਖਮੀਆਂ ਚ ਪੰਜ ਸਕੂਲੀ ਵਿਦਿਆਰਥੀ ਵੀ ਸ਼ਾਮਿਲ
ਫਿਰੋਜ਼ਪੁਰ 2 ਅਗਸਤ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦਵਾਰਾ ਸ਼੍ਰੀ ਜਾਮਨੀ ਸਾਹਿਬ ਵਿਖੇ ਅੱਜ ਇਕ ਭਿਆਨਕ ਹਾਦਸਾ ਵਾਪਰਿਆ ,ਜਦ ਲੰਗਰ ਘਰ ਵਿਖੇ ਜਿਸ ਜਗ੍ਹਾ ਲੰਗਰ ਤਿਆਰ ਹੁੰਦਾ ਉੱਥੇ ਪਇਆ ਗੈਸ ਸਿਲੰਡਰ ਅਚਾਨਕ ਫੱਟ ਗਿਆ।
ਪ੍ਰਤਾਪ ਹੋਈ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਤਕਰੀਬਨ 12 : 30 ਦੇ ਕਰੀਬ ਗੁਰਦਵਾਰਾ ਜਾਮਨੀ ਸਾਹਿਬ ਬਜੀਦ ਪੁਰ ਵਿਖੇ ਲੰਗਰ ਘਰ ਚ ਖਾਣਾ ਬਣਾਉਦੇ ਸਮੇ ਅਚਾਨਕ ਹੀ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਸਿਲੰਡਰ ਫੱਟ ਗਿਆ ਅਤੇ ਦੇਖਦੇ ਹੀ ਦੇਖਦੇ ਉਸਨੇ ਅੱਧਾ ਦਰਜਨ ਤੋਂ ਜਿਆਦਾ ਲੋਕਾਂ ਨੂੰ ਆਪਣੀ ਝਪੇਟ ਚ ਲੈ ਲਿਆ। ਸਿਲੰਡਰ ਨੂੰ ਅੱਗ ਲੱਗਣ ਕਾਰਨ ਪੰਜ ਸਕੂਲੀ ਵਿਦਿਆਰਥੀਆਂ ਸਮੇਤ ਸੱਤ ਲੋਕ ਜਖਮੀ ਹੋ ਗਏ। ਜਿੰਨਾ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਜਿੱਥੇ ਜਖਮੀਆਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਅਤੇ ਫਰੀਦਕੋਟ ਇਲਾਜ ਲਈ ਭੇਜ ਦਿੱਤਾ ਗਿਆ।ਅੱਗ ਲੱਗਣ ਦੀ ਘਟਨਾ ਨੂੰ ਸੁਣਦੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਮੌਕੇ ਤੇ ਪਹੁੰਚ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਦੇ ਲੰਗਰ ਘਰ ਨਜ਼ਦੀਕ ਬਾਣੀ ਰਸੋਈ ਚ ਲੰਗਰ ਤਿਆਰ ਕਰਨ ਸਮੇਂ ਗੈਸ ਲੀਕ ਹੋ ਗਈ ਤੇ ਅਚਾਨਕ ਇੱਕ ਵੱਡੇ ਧਮਾਕੇ ਤੋਂ ਬਾਅਦ ਰਸੋਈ ਘਰ ਚ ਅੱਗ ਲੱਗ ਗਈ। ਜਿਸ ਕਾਰਨ ਰਸੋਈ ਚ ਲੰਗਰ ਤਿਆਰ ਕਰ ਰਹੇ ਦੋ ਸੇਵਾਦਾਰ ਅਤੇ ਉਨ੍ਹਾਂ ਨਾਲ ਸੇਵਾ ਚ ਹੱਥ ਵਟਾ ਰਹੇ ਪੰਜ ਸਕੂਲੀ ਵਿਦਿਆਰਥੀ ਜਖਮੀ ਹੋ ਗਏ। ਜਿੰਨਾ ਨੂੰ ਗੁਰੂਦੁਆਰਾ ਪ੍ਰਬੰਧਕਾਂ ਵਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਚ ਲਿਜਾਇਆ ਗਿਆ। ਜਿੱਥੇ ਜਖਮੀਆਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਅਤੇ ਫਰੀਦਕੋਟ ਇਲਾਜ ਲਈ ਭੇਜ ਦਿੱਤਾ ਗਿਆ।



- October 15, 2025