“ਬੇਹੱਦ ਗਰਮੀ ਵਿੱਚ ਮਿਹਨਤ ਕਰ ਰਹੇ ਰਿਕਸ਼ਾ ਚਾਲਕਾਂ ਨੂੰ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਪਾਣੀ ਅਤੇ ਸਾਫੇ ਦੀ ਸਹਾਇਤਾ”
- 111 Views
- kakkar.news
- August 5, 2024
- Punjab
“ਬੇਹੱਦ ਗਰਮੀ ਵਿੱਚ ਮਿਹਨਤ ਕਰ ਰਹੇ ਰਿਕਸ਼ਾ ਚਾਲਕਾਂ ਨੂੰ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਪਾਣੀ ਅਤੇ ਸਾਫੇ ਦੀ ਸਹਾਇਤਾ”
ਫਿਰੋਜ਼ਪੁਰ 5 ਅਗਸਤ 2024 (ਅਨੁਜ ਕੱਕੜ ਟੀਨੂੰ)
ਅੱਤ ਦੀ ਪੇ ਰਹੀ ਗਰਮੀ ਵਿੱਚ ਜਿੱਥੇ ਏਸੀ ਅਤੇ ਕੂਲਰ ਤੋਂ ਬਿਨਾਂ ਆਮ ਲੋਕਾਂ ਦਾ ਜਨ ਜੀਵਨ ਮੁਸ਼ਕਿਲ ਹੋ ਚੁੱਕਾ ਹੈ ਉੱਥੇ ਮਿਹਨਤ ਮਜ਼ਦੂਰੀ ਕਰਨ ਵਾਲਾ ਇੱਕ ਵਰਗ ਰਿਕਸ਼ਾ ਚਾਲਕ ਅੱਜ ਵੀ ਆਪਣੀਆਂ ਪਰਿਵਾਰਿਕ ਲੋੜਾਂ ਪੂਰੀਆਂ ਕਰਨ ਵਾਸਤੇ ਕੜਕਦੀ ਧੁੱਪ ਵਿੱਚ ਵੀ ਮਿਹਨਤ ਮਜ਼ਦੂਰੀ ਕਰ ਰਿਹਾ ਹੈ
ਇਸ ਮਿਹਨਤਕਸ਼ ਵਰਗ ਰਿਕਸ਼ਾ ਚਾਲਕ ਨੂੰ ਰਾਹਤ ਦੇਣ ਦੇ ਮਕਸਦ ਨਾਲ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਇਹਨਾਂ ਰਕਸ਼ਾ ਚਾਲਕਾਂ ਨੂੰ ਇੱਕ ਪਾਣੀ ਦੀ ਬੋਤਲ ਜਿਸ ਵਿੱਚ ਪਾਣੀ ਕਈ ਘੰਟੇ ਠੰਡਾ ਰਹਿੰਦਾ ਹੈ ਅਤੇ ਇੱਕ ਪਸੀਨਾ ਪੂਜਣ ਵਾਸਤੇ ਪਰਨਾ (ਸਾਫਾ ) ਭੇਂਟ ਕੀਤਾ
ਰੋਟਰੀ ਕਲੱਬ ਫਿਰੋਜਪੁਰ ਰੋਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੌਂਗਾ ਦੀ ਅਗਵਾਈ ਵਿੱਚ ਸਮੁੱਚੀ ਟੀਮ ਦੁਆਰਾ ਸ਼ਹਿਰ ਅਤੇ ਛਾਵਨੀ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਵੱਖ ਵੱਖ ਚੌਂਕਾਂ ਵਿੱਚ ਖੜੇ ਰਕਸ਼ਾ ਚਾਲਕਾਂ ਨੂੰ ਇਹ ਸਮਾਨ ਭੇਟ ਕੀਤਾ ਗਿਆ ਇਸ ਮੌਕੇ ਕਲੱਬ ਦੇ ਸੈਕਟਰੀ ਰੋਟੇਰੀਅਨ ਰਾਕੇਸ਼ ਮਨਚੰਦਾ ਉਪ ਪ੍ਰਧਾਨ ਸੰਦੀਪ ਅਗਰਵਾਲ ਕੈਸ਼ੀਅਰ ਨਿਰਮਲ ਮੋਗਾ ਪੀਆਰਓ ਸੁਖਵਿੰਦਰ ਸਿੰਘ ਪਰੈਟੀ ਤੋਂ ਇਲਾਵਾ ਕੁਨਾਲਪੁਰੀ ਦੁਆਰਾ ਇਹ ਸੇਵਾ ਨਿਭਾਈ ਗਈ

- June 24, 2026
25 ਜੂਨ ਤੋਂ ਸ਼ੁਰੂ ਹੋਵੇਗਾ SIR ਸਰਵੇ, BLO ਕਰਨਗੇ ਘਰ-ਘਰ ਦੌਰਾ
- June 23, 2026