ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਦੰਦਾਂ ਦਾ ਚੈੱਕ ਅਪ ਕੈਂਪ ਲਗਾਇਆ ਗਿਆ
- 212 Views
- kakkar.news
- October 4, 2024
- Education Health Punjab
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਦੰਦਾਂ ਦਾ ਚੈੱਕ ਅਪ ਕੈਂਪ ਲਗਾਇਆ ਗਿਆ
ਫਿਰੋਜ਼ਪੁਰ -4 ਅਕਤੂਬਰ 2024(ਅਨੁਜ ਕੱਕੜ ਟੀਨੂੰ)
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲੇ ਵਿੱਚ ਡਾਕਟਰ ਅਲੋਕ ਬਤਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਇੱਕ ਦੰਦਾਂ ਦੇ ਚੈੱਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਾਰੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਫਾਈ ਅਤੇ ਸਿਹਤ ‘ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਾਕਟਰ ਬਤਰਾ ਨੇ ਬੱਚਿਆਂ ਨੂੰ ਦੰਦਾਂ ਦੀ ਸਹੀ ਸਫਾਈ ਦੀ ਵਿਧੀ ਅਤੇ ਸਰੀਰਕ ਸਿਹਤ ਨਾਲ ਇਸ ਦੇ ਸੰਬੰਧ ਬਾਰੇ ਵਿਸਥਾਰ ਪੂਰਕ ਜਾਣਕਾਰੀ ਦਿੱਤੀ। ਇਸ ਮੌਕੇ, ਬੱਚਿਆਂ ਨੂੰ ਪੇਸਟਾਂ ਅਤੇ ਬੁਰਸ਼ ਵੀ ਵੰਡੇ ਗਏ, ਜੋ ਬਰਸ਼ ਕਰਨ ਦੀ ਸਹੀ ਤਰੀਕਾ ਸਿਖਾਉਣ ਦੇ ਨਾਲ-ਨਾਲ, ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਵਿੱਚ ਸਹਾਇਤਾ ਕਰਨਗੇ।
ਸੇਵਾ ਫਾਊਂਡੇਸ਼ਨ ਦੇ ਬੁਲਾਰੇ ਸ਼ਿਵਮ ਬਜਾਜ ਜੀ ਨੇ ਬੱਚਿਆਂ ਨੂੰ ਸਰੀਰ ਦੀ ਸਫਾਈ ਰੱਖਣ ਲਈ ਉਤਸਾਹਿਤ ਕੀਤਾ, ਜਦੋਂ ਕਿ ਹੈੱਡ ਟੀਚਰ ਸੰਦੀਪ ਟੰਡਨ ਨੇ ਜੰਕ ਫੂਡ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ, ਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਸੰਦੀਪ ਕੁਮਾਰ, ਸ਼ਿਵਮ ਬਜਾਜ, ਅਤੇ ਮੁਨੀਸ਼ ਕੁਮਾਰ ਮਹਿਤਾ ਨੇ ਬੱਚਿਆਂ ਲਈ ਵਿਦਿਅਕ ਖੇਡਾਂ ਕਰਵਾਈਆਂ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ।
ਇਸ ਸਮੇਂ ਮਹਿਮਾਨ ਨੀਰਜ ਯਾਦਵ ਨੇ ਵੀ ਬੱਚਿਆਂ ਨੂੰ ਸਰੀਰਕ ਸਫਾਈ ਦੇ ਅਹਿਮੀਅਤ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਕਾਸ ਸੇਤੀਆ ਤੋਂ ਇਲਾਵਾ ਸਕੂਲ ਸਟਾਫ ਚ ਪੂਜਾ, ਨੀਰੂ ,ਸ਼ਿਵਾਲੀ ਮੋਂਗਾ ਤੇ ਅਪਰਾਜਿਤਾ ਆਦਿ ਵੀ ਹਾਜਰ ਸਨ।
ਇਸ ਕੈਂਪ ਦੇ ਨਾਲ, ਬੱਚਿਆਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਅਤੇ ਦੰਦਾਂ ਦੀ ਸਹੀ ਸਫਾਈ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਉਨ੍ਹਾਂ ਦੀ ਭਵਿੱਖੀ ਸਿਹਤ ਲਈ ਅਹਿਮ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024