ਬਾਗੀ ਹਸਪਤਾਲ ਦੇ ਸਾਹਮਣੇ ਰੋਡ ‘ਤੇ ਭਾਰੀ ਜਾਮ, ਬੱਸਾਂ ਦੀ ਰੋਕ ਕਾਰਨ ਦੋਨੋ ਸੜਕਾਂ ‘ਤੇ ਵਾਪਰੀ ਮੁਸ਼ਕਿਲਾਂ
- 441 Views
- kakkar.news
- October 4, 2024
- Punjab
ਬਾਗੀ ਹਸਪਤਾਲ ਦੇ ਸਾਹਮਣੇ ਰੋਡ ‘ਤੇ ਭਾਰੀ ਜਾਮ, ਬੱਸਾਂ ਦੀ ਰੋਕ ਕਾਰਨ ਦੋਨੋ ਸੜਕਾਂ ‘ਤੇ ਵਾਪਰੀ ਮੁਸ਼ਕਿਲਾਂ
ਫਿਰੋਜ਼ਪੁਰ 04 ਅਕਤੂਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਬਾਗ਼ੀ ਹਸਪਤਾਲ ਦੇ ਸਾਮਣੇ ਵਾਲੀ ਰੋਡ ਜੋ ਕੇ ਮਾਲ ਰੋਡ ਤੱਕ ਜਾਂਦੀ ਹੈ ਉਸ ਉਪਰ ਅੱਜ ਭਾਰੀ ਜਾਮ ਦੇਖਣ ਨੂੰ ਮਿਲਿਆ।ਇਹ ਰਸਤਾ ਬੱਸ ਚਾਲਕਾਂ ਨੇ ਓਥੋਂ ਦੇ ਇਲਾਕਾ ਨਿਵਾਸੀਆਂ ਨਾਲ ਹੋਏ ਝੱਗੜੇ ਕਾਰਨ ਬੰਦ ਕੀਤਾ ਹੈ ।
ਮਿਲੀ ਜਾਣਕਾਰੀ ਮੁਤਾਬਿਕ ਇਲਾਕਾ ਨਿਵਾਸੀਆਂ ਨੇ ਮਾਲ ਰੋਡ ਤੋਂ ਬਾਗੀ ਹਸਪਤਾਲ ਨੂੰ ਜਾਂਦੇ ਰਸਤੇ ਵਿੱਚ ਸਿਟੀ ਬੱਸ ਸਟੈਂਡ ਨੂੰ ਜਾਣ ਵਾਲੀਆਂ ਬੱਸਾਂ ਨੂੰ ਰੋਕ ਦਿੱਤਾ, ਜਿਸ ਕਾਰਨ ਬੱਸ ਚਾਲਕਾਂ ਅਤੇ ਇਲਾਕਾ ਵਾਸੀਆਂ ਵਿੱਚ ਜ਼ਬਰਦਸਤ ਝਗੜਾ ਹੋ ਗਿਆ। ਜਿਸ ਕਾਰਣ ਬੱਸ ਚਾਲਕਾਂ ਨੇ ਸੜਕ ਦੇ ਰਸਤੇ ਅੱਗੇ ਬੱਸਾਂ ਖੜਿਆ ਕਰਕੇ ਰਸਤੇ ਨੂੰ ਬੰਦ ਕਰ ਦਿੱਤਾ ਜਿਸ ਨਾਲ ਦੋਨੋ ਸੜਕਾਂ ਤੇ ਭਾਰੀ ਜਾਮ ਲੱਗ ਗਿਆ । ਜਿਸ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ ।
ਇਸ ਸੜਕ ਦੇ ਇੱਕ ਪਾਸੇ ਸਕੂਲ ਅਤੇ ਦੂਜੇ ਪਾਸੇ ਹਸਪਤਾਲ ਹੈ। ਜਿਸ ਨਾਲ ਹਸਪਤਾਲ ਵਿਖੇ ਆਉਂਣ ਅਤੇ ਜਾਣ ਵਾਲੇ ਮਰੀਜ਼ਾਂ ਅਤੇ ਓਹਨਾ ਦੇ ਘਰ ਦੀਆਂ ਨੂੰ ਅਤੇ ਐਮਬੂਲੈਂਸ ਦੀਆਂ ਗੱਡੀਆਂ ਨੂੰ ਵੀ ਕਾਫੀ ਦਿੱਕਤ ਦਾ ਸਾਮਣਾ ਕਰਨਾ ਪੈ ਰਿਹਾ ਹੈ ।ਸਕੂਲ ਤੋਂ ਨਿਕਲਣ ਵਾਲੇ ਬੱਚਿਆਂ ਨੂੰ ਵੀ ਇੱਸ ਬੰਦ ਦਾ ਸਾਮਣਾ ਕਰਨਾ ਪੈ ਰਿਹਾ ਹੈ । ਖਬਰ ਲਿਖੇ ਜਾਣ ਤੱਕ ਬੱਸਾਂ ਵਾਲਿਆਂ ਨੇ ਅਜੇ ਤੱਕ ਜਾਮ ਨਹੀਂ ਖੋਲਿਆ ਸੀ ।

