ਖੱਤਰੀ ਸਭਾ ਵੱਲੋਂ ਫਿ਼ਰੋਜ਼ਪੁਰ ਬਲਾਕ ਲਈ ਯੂਥ ਵਿੰਗ ਦਾ ਗਠਨ, ਨੌਜਵਾਨਾਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼
- 195 Views
- kakkar.news
- October 9, 2024
- Politics Punjab
ਖੱਤਰੀ ਸਭਾ ਵੱਲੋਂ ਫਿ਼ਰੋਜ਼ਪੁਰ ਬਲਾਕ ਲਈ ਯੂਥ ਵਿੰਗ ਦਾ ਗਠਨ, ਨੌਜਵਾਨਾਂ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼
ਫਿ਼ਰੋਜ਼ਪੁਰ 9 ਅਕਤੂਬਰ 2024( ਅਨੁਜ ਕੱਕੜ ਟੀਨੂ )
ਖੱਤਰੀ ਮਹਾਂ ਸਭਾ ਪੰਜਾਬ ਵੱਲੋਂ ਯੂਥ ਵਿੰਗ ਦਾ ਆਗਾਜ਼ ਕਰਦਿਆਂ ਜਿਥੇ ਪੰਜਾਬ ਦੀ ਅਗਵਾਈ ਕਰਨ ਦਾ ਮੌਕਾ ਖੱਤਰੀ ਅੰਕੁਸ਼ ਭੰਡਾਰੀ ਸਮੇਤ ਉਨ੍ਹਾਂ ਦੀ ਟੀਮ ਨੂੰ ਦਿੱਤਾ ਹੈ, ਉਥੇ ਖੱਤਰੀ ਭਾਈਚਾਰੇ ਦੇ ਨੌਜਵਾਨਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਲੜੀ ਤਹਿਤ ਫਿ਼ਰੋਜ਼ਪੁਰ ਬਲਾਕ ਦੀ ਟੀਮ ਦਾ ਗਠਨ ਕੀਤਾ ਗਿਆ। ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਫਿ਼ਰੋਜ਼ਪੁਰ ਬਲਾਕ ਦੀ ਚੋਣ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਫਿ਼ਰੋਜ਼ਪੁਰ ਬਲਾਕ ਪ੍ਰਧਾਨ ਵਜੋਂ ਖੱਤਰੀ ਹੀਰਾ ਪੁੱਗਲ ਨੂੰ ਚੁਣਿਆ ਗਿਆ ਹੈ, ਜ਼ੋ ਹਾਲ ਹੀ ਵਿਚ ਪਿੰਡ … ਦੇ ਸਰਪੰਚ ਵੀ ਸਰਬਸੰਮਤੀ ਨਾਲ ਬਣੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਹੀਰਾ ਪੁੱਗਲ ਨੂੰ ਫਿ਼ਰੋਜ਼ਪੁਰ ਬਲਾਕ ਦਾ ਪ੍ਰਧਾਨ ਚੁਨਣ ਦੇ ਨਾਲ—ਨਾਲ ਖੱਤਰੀ ਨਵੀਨ ਪੁਰੀ ਐਡਵੋਕੇਟ ਸਪੋਕਸਪਰਸਨ, ਖੱਤਰੀ ਸੰਨੀ ਚੋਪੜਾ ਪ੍ਰੈਸ ਸਕੱਤਰ, ਖੱਤਰੀ ਮਨੀਸ਼ ਮਹਿਤਾ ਸੈਕਟਰੀ ਅਤੇ ਖੱਤਰੀ ਨਿਤਿਸ਼ ਮਲਹੋਤਰਾ ਮੀਤ ਪ੍ਰਧਾਨ ਨੂੰ ਅਹੁਦਿਆਂ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿ਼ਰੋਜ਼ਪੁਰ ਬਲਾਕ ਦੀ ਬਾਕੀ ਬਾਡੀ ਚੁਨਣ ਦਾ ਅਧਿਕਾਰ ਪ੍ਰਧਾਨ ਖੱਤਰੀ ਹੀਰਾ ਪੁੱਗਲ ਕੋਲ ਹੈ ਅਤੇ ਜਲਦ ਹੀ ਪੰਜਾਬ ਦੇ ਹੋਰਨਾਂ ਬਲਾਕਾਂ ਵਿਚ ਟੀਮਾਂ ਦਾ ਗਠਨ ਕੀਤਾ ਜਾਵੇਗਾ।
ਗੱਲਬਾਤ ਕਰਦਿਆਂ ਖੱਤਰੀ ਗੌਰਵ ਬਹਿਲ ਸਪੋਕਸਪਰਸਨ ਖੱਤਰੀ ਮਹਾਂ ਸਭਾ ਪੰਜਾਬ ਯੂਥ ਵਿੰਗ ਨੇ ਕਿਹਾ ਕਿ ਬਹੁਤ ਜਲਦੀ ਹੀ ਪੰਜਾਬ ਭਰ ਵਿਚ ਬਲਾਕ ਪ੍ਰਧਾਨਾਂ ਦੀ ਚੋਣ ਕਰਦਿਆਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਨ੍ਹਾਂ ਨੌਜਵਾਨਾਂ ਨੂੰ ਖੱਤਰੀ ਭਾਈਚਾਰੇ ਦੀ ਤਰੱਕੀ, ਉਨਤੀ ਲਈ ਯਤਨ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜ਼ੋ ਨੌਜਵਾਨਾਂ ਆਪਣੇ ਨੌਜਵਾਨ ਸਾਥੀਆਂ ਨੂੰ ਖੱਤਰੀ ਮਹਾਂ ਸਭਾ ਦੇ ਮੈਂਬਰ ਬਨਾਉਣ ਸਮੇਤ ਆਪਣੇ ਬਜ਼ੁਰਗਾਂ ਅਤੇ ਹੋਰਨਾਂ ਨੂੰ ਖੱਤਰੀ ਮਹਾਂ ਸਭਾ ਪੰਜਾਬ ਦੇ ਅਨਿਖੜਵੇਂ ਅੰਗ ਵਜੋਂ ਸ਼ਾਮਿਲ ਕਰਨ ਤਾਂ ਜ਼ੋ ਇਨ੍ਹਾਂ ਨੌਜਵਾਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਜਿ਼ਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਐਡਵੋਕੇਟ ਵਿਜੈ ਧਿਰ, ਅਸ਼ੋਕ ਥਾਪਰ ਅਤੇ ਪਵਨ ਭੰਡਾਰੀ ਤੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਜਲਦ ਹੀ ਪੰਜਾਬ ਭਰ ਦੇ ਕੋਨੇ—ਕੋਨੇ ਤੱਕ ਪਹੁੰਚ ਕਰਦਿਆਂ ਨੌਜਵਾਨੀ ਨੂੰ ਇਕ ਪਲੇਟਫਾਰਮ ਤੇ ਇਕੱਠਿਆ ਕੀਤਾ ਜਾਵੇਗਾ, ਕਿਉਂਕਿ ਜਿਸ ਵੱਲ ਨੌਜਵਾਨੀ ਰੁੱਖ ਕਰਦੀ ਹੈ, ਉਹ ਰਸਤੇ ਹਮੇਸ਼ਾ ਖੁਸ਼ਗਵਾਰ ਹੋ ਨਿਬੜਦੇ ਹਨ ਅਤੇ ਸਾਨੂੰ ਮਾਣ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖੱਤਰੀ ਮਹਾਂ ਸਭਾ ਪੰਜਾਬ ਦੇ ਝੰਡੇ ਹੇਠ ਯੂਥ ਵਿੰਗ ਦੇ ਸਰਗਰਮ ਮੈਂਬਰ ਬਣ ਕੇ ਖੱਤਰੀ ਭਾਈਚਾਰੇ ਦੀ ਤਰਜਮਾਨੀ ਕਰਨਗੇ, ਜ਼ੋ ਸਮੇਂ ਦੀ ਅਹਿਮ ਲੋੜ ਵੀ ਹੈ।
ਗੱਲਬਾਤ ਕਰਦਿਆਂ ਸ੍ਰੀ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਫਿ਼ਰੋਜ਼ਪੁਰ ਬਲਾਕ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਨੂੰ ਖੱਤਰੀ ਭਵਨ ਫਿ਼ਰੋਜ਼ਪੁਰ ਵਿਖੇ ਵਿਸ਼ੇਸ਼ ਸਮਾਗਮ ਕਰਕੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਨੌਜਵਾਨਾਂ ਨੂੰ ਖੱਤਰੀ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਪਵਨ ਭੰਡਾਰੀ ਸਮੇਤ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਦੀ ਸਾਰੀ ਟੀਮ ਨੇ ਅਸ਼ੀਰਵਾਦ ਦਿੰਦਿਆਂ ਕੁਝ ਕਰ ਵਿਖਾਉਣ ਦੀ ਅਪੀਲ ਕਰਦਿਆਂ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਉਹ ਸਮਾਜ ਭਲਾਈ ਦੇ ਕਾਰਜਾਂ ਵਿਚ ਮੋਹਰੀ ਰੋਲ ਅਦਾ ਕਰਦੇ ਹੋਏ ਖੱਤਰੀ ਭਾਈਚਾਰੇ ਦੀ ਪਹਿਚਾਣ ਨੂੰ ਬਰਕਰਾਰ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਅਦਾ ਕਰਨ। ਨੌਜਵਾਨਾਂ ਨੂੰ ਪ੍ਰਮਾਣ ਪੱਤਰ ਦੇਣ ਸਮੇਂ ਖੱਤਰੀ ਮਹਾਂ ਸਭਾ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਮਲਹੋਤਰਾ, ਸਕੱਤਰ ਵਿਨੋਦ ਧਵਨ ਅਤੇ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਦੇ ਚੇਅਰਮੈਨ ਤਰਸੇਮ ਬੇਦੀ, ਕੇਵਲ ਕ੍ਰਿਸ਼ਨ ਟੰਡਨ, ਸਕੱਤਰ ਸੁਰਿੰਦਰ ਬੇਰੀ, ਕੈਸ਼ੀਅਰ ਕੁਲਦੀਪ ਮੈਣੀ, ਸੁਭਾਸ਼ ਚੌਧਰੀ, ਪਰਵੀਨ ਤਲਵਾਰ, ਲਵਕੇਸ਼ ਕੱਕੜ, ਡਾ: ਸੁਰਿੰਦਰ, ਪਰਦੀਪ ਬਿੰਦਰਾ ਆਦਿ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024