ਐਸ.ਸੀ ਅਤੇ ਬੀ.ਸੀ ਵੈਲਫੇਅਰ ਫੈਡਰੇਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਇਨਕੁਆਰੀ ਦੀ ਕੀਤੀ ਮੰਗ , ਧਰਨੇ ਦੀ ਦਿੱਤੀ ਚੇਤਾਵਨੀ
- 239 Views
- kakkar.news
- November 9, 2024
- Politics Punjab
ਐਸ.ਸੀ ਅਤੇ ਬੀ.ਸੀ ਵੈਲਫੇਅਰ ਫੈਡਰੇਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਇਨਕੁਆਰੀ ਦੀ ਕੀਤੀ ਮੰਗ , ਧਰਨੇ ਦੀ ਦਿੱਤੀ ਚੇਤਾਵਨੀ
ਫ਼ਿਰੋਜ਼ਪੁਰ,09 ਨਵੰਬਰ 2024: (ਅਨੁਜ ਕੱਕੜ ਟੀਨੂੰ)
ਅੱਜ ਮਿਤੀ 09/11/2024 ਨੂੰ ਜੰਥੇਬੰਦੀ ਐਸ.ਸੀ ਅਤੇ ਬੀ.ਸੀ ਵੈਲਫੇਅਰ ਫੈਡਰੇਸ਼ਨ ਹਲਕਾ ਫਿਰੋਜ਼ਪੁਰ ਵੱਲੋਂ ਇੱਕ ਮਹੱਤਵਪੂਰਨ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਿਛਲੇ ਦਿਨ, 08/11/2024 ਨੂੰ ਹਲਕਾ ਦਫਤਰ ਫਿਰੋਜ਼ਪੁਰ ਵਿੱਚ ਧਰਨੇ ਦੀ ਅਗਲੀ ਰੂਪ-ਰੇਖਾ ਤੇ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਫੈਡਰੇਸ਼ਨ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਗੋਰਖਧੰਧੇ ਨੂੰ ਜੜ ਤੋਂ ਨਿਸ਼ਾਨਾ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਐਲ ਦੇ ਸੀ.ਐਮ.ਡੀ ਸਾਹਿਬ ਤੋਂ ਮੁਦਦੇ ਨਾਲ ਇਨਕੁਆਰੀ ਕਰਨ ਦੀ ਮੰਗ ਕੀਤੀ। ਫੈਡਰੇਸ਼ਨ ਵੱਲੋਂ ਇਹ ਬੇਨਤੀ ਕੀਤੀ ਗਈ ਕਿ 07 ਦਿਨਾਂ ਦੇ ਅੰਦਰ ਵਿਜ਼ਲੈਸ ਵਿਭਾਗ ਜਾਂ ਟੈਕਨੀਕਲ ਆਡਿਟ ਵਿੰਗ ਵੱਲੋਂ ਨਿਰਪੱਖ ਤੌਰ ‘ਤੇ ਇਸ ਮੁੱਦੇ ਦੀ ਇਨਕੁਆਰੀ ਕੀਤੀ ਜਾਵੇ।
ਜੇਕਰ ਇਨਕੁਆਰੀ ਨਾ ਕੀਤੀ ਗਈ ਤਾਂ ਫੈਡਰੇਸ਼ਨ ਨੇ ਸਖਤ ਕਰਵਾਈ ਦੀ ਸਥਿਤੀ ਤਿਆਰ ਕਰਨ ਦੀ ਧਮਕੀ ਦਿੱਤੀ ਹੈ। ਇਸ ਨਾਲ ਹੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਧਰਨੇ ਦੀ ਕਾਰਵਾਈ ਨੂੰ ਹੋਰ ਵੀ ਜ਼ਿਆਦਾ ਤੀਬਰਤਾ ਨਾਲ ਵਧਾਇਆ ਜਾਵੇਗਾ, ਜਿਸ ਦਾ ਅਸਰ ਸਿਰਫ ਫਿਰੋਜ਼ਪੁਰ ਹਲਕੇ ਤੱਕ ਹੀ ਨਹੀਂ, ਸਗੋਂ ਹੋਰ ਰਾਜੀ ਦਫਤਰਾਂ ‘ਤੇ ਵੀ ਪਵੇਗਾ।।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024