ਸ਼ਾਦੀ ਵਿੱਚ ਦੁਲ੍ਹਨ ਨੂੰ ਲੱਗੀ ਗੋਲੀ, ਹਾਲਤ ਨਾਜੁਕ
- 376 Views
- kakkar.news
- November 10, 2024
- Crime Punjab
ਸ਼ਾਦੀ ਵਿੱਚ ਦੁਲ੍ਹਨ ਨੂੰ ਲੱਗੀ ਗੋਲੀ, ਹਾਲਤ ਨਾਜੁਕ
ਫਿਰੋਜ਼ਪੁਰ 10 ਨਵੰਬਰ 2024 (ਅਨੁਜ ਕੱਕੜ ਟੀਨੂ )
ਫਿਰੋਜ਼ਪੁਰ ਜ਼ਿਲੇ ਦੇ ਪਿੰਡ ਖਾਈ ਖੇਮੇ ਵਿੱਚ ਇੱਕ ਚੌਕਾਣੀ ਘਟਨਾ ਵਾਪਰੀ ਹੈ, ਜਿੱਥੇ ਸ਼ਾਦੀ ਦੇ ਸਮੇਂ ਦੁਲ੍ਹਨ ਨੂੰ ਗੋਲੀ ਲੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਦੀ ਵਿਦਾਈ ਹੋ ਰਹੀ ਸੀ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਵਿਦਾਈ ਦੇ ਸਮੇਂ ਕਿਸੇ ਅਨਜਾਨ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਜੋ ਦੁਲ੍ਹਨ ਦੇ ਮੱਥੇ ਨਾਲ ਛੂ ਕੇ ਨਿਕਲ ਗਈ। ਗੋਲੀ ਲੱਗਣ ਕਾਰਨ ਲੜਕੀ ਗੰਭੀਰ ਢੰਗ ਨਾਲ ਜ਼ਖ਼ਮੀ ਹੋ ਗਈ ਅਤੇ ਉਸਨੂੰ ਜਲਦੀ ਹੀ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਡੀਐਸਪੀ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਕਿਹਾ ਕਿ ਲੜਕੀ ਦੀ ਸ਼ਾਦੀ ਦਾ ਦਿਨ ਸੀ ਅਤੇ ਜਦੋਂ ਵਿਦਾਈ ਦੀ ਤਿਆਰੀ ਹੋ ਰਹੀ ਸੀ, ਤਾਂ ਕਿਸੇ ਨੇ ਗੋਲੀ ਚਲਾ ਦਿੱਤੀ। ਪੁਲਿਸ ਨੇ ਕਿਹਾ ਕਿ ਇਹ ਗੋਲੀ ਲੜਕੀ ਨੂੰ ਲੱਗੀ ਹੈ ਅਤੇ ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਕਿ ਗੋਲੀ ਕਿਸਨੇ ਚਲਾਈ।
ਦੂਜੇ ਪਾਸੇ, ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਇਸ ਸਮੇਂ ਵੀ ਨਾਜੁਕ ਹੈ।



- October 15, 2025