6 ਜਨਵਰੀ ਨੂੰ ਵਿਸਾਲ ਨਗਰ ਕੀਰਤਨ ਸਜਾਏ ਜਾਣਗੇ- ਭਗਤ ਬਾਬਾ ਮਿਲਖਾ ਸਿੰਘ
- 75 Views
- kakkar.news
- January 3, 2025
- Punjab Religious
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਦਿਹਾੜਾ 8 ਜਨਵਰੀ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ
6 ਜਨਵਰੀ ਨੂੰ ਵਿਸਾਲ ਨਗਰ ਕੀਰਤਨ ਸਜਾਏ ਜਾਣਗੇ- ਭਗਤ ਬਾਬਾ ਮਿਲਖਾ ਸਿੰਘ
ਫਿਰੋਜਪੁਰ 3 ਜਨਵਰੀ 2025 (ਅਨੁਜ ਕੱਕੜ ਟੀਨੂੰ)
ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ ਦਿਹਾੜਾ 8 ਜਨਵਰੀ ਦਿਨ ਬੁੱਧਵਾਰ ਨੂੰ ਗੁਰੂਦੁਆਰਾ ਗੁਰੂ ਰਾਮ ਦਾਸ ਪੁਰੀ (ਅਰਮਾਨ ਪੂਰਾ) ਚ ਬੜੇ ਹੀ ਸਰਧਾ ਭਵਾਨਾ ਅਤੇ ਸਾਨੋਸੋਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਗੁਰੂ ਰਾਮ ਦਾਸ ਪੂਰੀ ਦੇ ਮੁੱਖ ਸੇਵਾਦਾਰ ਭਗਤ ਬਾਬਾ ਮਿਲਖਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਦਿਹਾੜਾ 8 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਗੁਰਪੁਰਬ ਦੇ ਸਬੰਧ ਵਿੱਚ 6 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 8 ਜਨਵਰੀ ਨੂੰ ਗੁਰਪੁਰਬ ਵਾਲੇ ਦਿਨ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਗਿਆਨੀ ਰਵਿੰਦਰਪਾਲ ਸਿੰਘ,
ਭਾਈ ਸੁਖਜੀਤ ਸਿੰਘ ਕੋਹਾੜਕਾ, ਹਜ਼ੂਰੀ ਰਾਗੀ (ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੰਤ ਬਾਬਾ ਸੁੱਚਾ ਸਿੰਘ ਜੀ ਠਾਠ (ਨਾਨਕਸਰ ਛਾਂਗਾ ਖੁਰਦ), ਸੰਤ ਬਾਬਾ ਗੁਰਬਚਨ ਸਿੰਘ ਜੀ ਸੰਪਰਦਾਇ ਬਾਬਾ ਬਿੱਧੀ ਚੰਦ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਬੋਹੜ ਸਿੰਘ ਜੀ ਤੂਤਾਂ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਢਾਬਸਰ ਬੋਰੀ ਵਾਲੇ, ਬਾਬਾ ਹਰਭਜਨ ਸਿੰਘ ਜੀ (ਜੰਡ ਸਾਹਿਬ ਵਾਲੇ), ਭਾਈ ਸੁਖਦੇਵ ਸਿੰਘ ਜੀ ( ਮੁੱਖ ਬੁਲਾਰਾ ਦਮਦਮੀ ਟਕਸਾਲ), ਭਾਈ ਕੁਲਦੀਪ ਸਿੰਘ ਕਥਾ ਵਾਚਕ (ਲੱਖੋ ਕੇ ਬਹਿਰਾਮ), ਭਾਈ ਅੰਮ੍ਰਿਤਪ੍ਰੀਤ ਸਿੰਘ ਜੀ ਰਾਗੀ ਜੱਥਾ (ਫਿਰੋਜ਼ਪੁਰ ਵਾਲੇ), ਭਾਈ ਬੋਹੜ ਸਿੰਘ ਜੀ ਢਾਡੀ ਜੱਥਾ (ਬਾਰੇ ਕੇ), ਬੀਬੀ ਦਲਜੀਤ ਕੌਰ, ਕਥਾ ਵਾਚਕ (ਅਰਮਾਨਪੁਰੇ ਵਾਲੇ) ਅਤੇ ਗੁਰੂ ਰਾਮ ਦਾਸ ਸੀਨੀਅਰ ਸਕੈਂਡਰੀ ਪਬਲਿਕ ਸਕੂਲ, (ਅਰਮਾਨਪੁਰਾ) ਦੇ ਬੱਚਿਆਂ ਵੱਲੋਂ ਕੀਰਤਨ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
#######
ਨਗਰ ਕੀਰਤਨ
6 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 8 ਵਜੇ ਗੁਰਦੁਆਰਾ ਗੁਰੂ ਰਾਮ ਦਾਸ ਪੂਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ ਇੱਕ ਵਿਸਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜਿਸ ਵਿੱਚ ਗਤਕਾ ਪਾਰਟੀ, ਗੁਰੂ ਰਾਮ ਦਾਸ ਪਬਲਿਕ ਸਕੂਲ ਦੇ ਵਿਦਿਆਰਥਆਂ ਦਾ ਬੈਂਡ, ਸੈਕੜੇ ਦੀ ਤਾਦਾਦ ਚ ਵਹੀਕਲ ਸਮੂਲੀਅਤ ਕਰਨਗੇ। ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ ਤੋਂ ਸ਼ੁਰੂ ਹੋ ਕੇ ਗੁਰੂ ਰਾਮ ਦਾਸ ਸੀ.ਸੈਕ. ਪਬਲਿਕ ਸਕੂਲ, (ਸ਼ਾਹਦੀਨ ਵਾਲਾ ਸਵੇਰ ਦਾ ਲੰਗਰ), ਲੂੰਬੜੀ ਵਾਲਾ, ਜਨੇਰ, ਸਾਂਦੇ ਹਾਸ਼ਮ, ਕਾਕੂ ਵਾਲਾ, ਵਸਤੀ ਢਾਬ ਵਾਲੀ, ਵਸਤੀ ਅਜੀਜ ਵਾਲੀ, ਕਮੱਗਰ, ਪਿਆਰੇਆਨਾ, ਨਹਿਰ ਦਾ ਪੁੱਲ, ਖਲੀਲ ਵਾਲੀ ਵਸਤੀ, ਵਸਤੀ ਲਾਲ ਸਿੰਘ, ਵਸਤੀ ਭਾਗ ਸਿੰਘ, ਬਸਤੀ ਜੀਵਨ ਸਿੰਘ, ਮੱਲਵਾਲ, ਗੁ: ਜਾਮਣੀ ਸਾਹਿਬ ਬਜੀਦਪੁਰ, ਪਾਇਨਰ ਕਲੋਨੀ, ਆਲੇ ਵਾਲਾ, (ਸੱਤੀਏ ਵਾਲਾ ਦੁਪਿਹਰ ਦਾ ਲੰਗਰ), ਜੀ.ਟੀ. ਰੋਡ ਛਾਉਣੀ, ਸ਼ੇਰ ਸ਼ਾਹ ਵਾਲੀ ਚੌਂਕ, ਤੋਂ ਸ੍ਰ: ਸੁਖਪਾਲ ਸਿੰਘ ਜੀ ਦੀ ਕੋਠੀ ਦੇ ਅੱਗੋ ਹੁੰਦਾ ਹੋਇਆ, ਉੱਚਾ ਪੁੱਲ, ਗਾਂਧੀ ਨਗਰ, ਸ਼ਹੀਦ ਉਧਮ ਸਿੰਘ ਚੌਂਕ, ਬਗਦਾਦੀ ਗੇਟ, ਜ਼ੀਰਾ ਗੇਟ, ਗੁ: ਗੁਰੂ ਤੇਗ ਬਹਾਦਰ, ਖੁਹ ਕੋਟੀਆਂ ਵਾਲਾ, ਦਾਣਾ ਮੰਡੀ ਤੋਂ ਹੁੰਦਾ ਹੋਇਆ ਖੁਸ਼ਹਾਲ ਸਿੰਘ ਵਾਲਾ ( ਰੱਖੜੀ), (ਗੋਡਰ ਵਾਲਾ ਰਾਤ ਦਾ ਲੰਗਰ), ਆਸਲ ਉਪਰੰਤ 7 ਵਜੇ ਸਾਮ ਨੂੰ ਗੁਰਦੁਆਰਾ ਰਾਮ ਦਾਸਪੁਰੀ ਚ ਸਮਾਪਤ ਹੋਵੇਗਾ।


