“ਕਾਸੋ ਅਪ੍ਰੇਸ਼ਨ” ਅਧੀਨ ਪੁਲਿਸ ਨੇ ਛਾਪੇਮਾਰੀ ਕਰ 14 ਆਰੋਪਿਆ ਨੂੰ ਗਿਰਫਤਾਰ ਕਰ 16 ਮੁਕੱਦਮੇ ਕੀਤੇ ਦਰਜ
- 183 Views
- kakkar.news
- March 1, 2025
- Crime Punjab
“ਕਾਸੋ ਅਪ੍ਰੇਸ਼ਨ” ਅਧੀਨ ਪੁਲਿਸ ਨੇ ਛਾਪੇਮਾਰੀ ਕਰ 14 ਆਰੋਪਿਆ ਨੂੰ ਗਿਰਫਤਾਰ ਕਰ 16 ਮੁਕੱਦਮੇ ਕੀਤੇ ਦਰਜ
ਫਿਰੋਜ਼ਪੁਰ 01 ਮਾਰਚ 2025 (ਅਨੁਜ ਕੱਕੜ ਟੀਨੂੰ)
ਨਸ਼ੇ ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਪੁਲਿਸ ਵੱਲੋ ਵੱਖ ਵੱਖ ਥਾਵਾਂ ਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ।ਤਰਨ ਤਾਰਨ , ਜਲੰਧਰ ਅਤੇ ਫਿਰੋਜ਼ਪੁਰ ਸਮੇਤ ਕਈ ਹੋਰ ਸ਼ਹਿਰਾਂ ਵਿਚ ਭਾਰੀ ਪੁਲਿਸ ਬੱਲ ਨਾਲ ਛਾਪੇ ਮਾਰੀ ਕੀਤੀ ਜਾ ਰਹੀ ਹੈ , ਜਿਨਾਂ ਵਿਚ ਉੱਚ ਅਧਿਕਾਰੀ ਵੀ ਸ਼ਾਮਿਲ ਹਨ।ਮੁਖ ਮੰਤਰੀ ਦੇ ਆਦੇਸ਼ਾਂ ਮੁਤਾਬਿਕ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਓਹਨਾ ਨੂੰ ਸਲਾਖਾ ਪਿੱਛੇ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ।ਜਿਸ ਤਹਿਤ ਪੂਰੇ ਸੂਬੇ ਚ “ਕਾਸੋ ਅਪ੍ਰੇਸ਼ਨ ” ਚਲਾ ਕੇ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਡਰੱਗ ਪੇਡਲਰਾ ਨੂੰ ਗਿਰਫ਼ਤਾਰ ਕਰ ਓਹਨਾ ਉਪਰ ਕਾਰਵਾਈ ਕੀਤੀ ਜਾ ਰਹੀ ਹੈ ।
ਫਿਰੋਜ਼ਪੁਰ ਪੁਲਿਸ ਵੱਲੋਂ ਡਰੱਗ ਅਗੇਂਸਟ ਵਾਰ ਤਹਿਤ ਫਿਰੋਜਪੁਰ ਦੇ ਕਈ ਸ਼ੱਕੀ ਠਿਕਾਣਿਆਂ ਅਤੇ ਅੱਠ ਡਰੱਗ ਹੋਟ ਸਪੋਰਟ ਥਾਵਾਂ ਤੇ ਸਪੈਸ਼ਲ ਘੇਰਾਬੰਦੀ ਕਰਕੇ ਉਥੇ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਫਿਰੋਜ਼ਪੁਰ ਪੁਲਿਸ ਨੂੰ ਇਕ ਕਿਲੋ 175 ਗ੍ਰਾਮ ਹੈਰੋਇਨ , 350 ਨਸ਼ੀਲੀਆਂ ਗੋਲੀਆਂ,ਨੌ ਬੋਤਲਾਂ ਨਜਾਇਜ਼ ਸ਼ਰਾਬ ਅਤੇ ਇੱਕ ਪਿਸਟਲ ਬਰਾਮਦ ਕੀਤੀ ਗਈ । ਜਿਸ ਤਹਿਤ ਕੁੱਲ 16 ਮੁਕਦਮੇ ਦਰਜ ਕਰ 14 ਆਰੋਪੀਆਂ ਨੂੰ ਵੀ ਗ੍ਰਿਫਤਾਰੀਆਂ ਕੀਤਾ ਗਿਆ ਹੈ ।
ਫਿਰੋਜ਼ਪੁਰ ਵਿਖੇ ਇਸ ਸਰਚ ਅਪਰੇਸ਼ਨ ਵਿੱਚ 01 ਐਸ.ਪੀ, 04 ਡੀ.ਐਸ.ਪੀ, 14 ਇੰਸਪੈਕਟਰ/ਐਸ.ਐਚ.ਓ/ਐਨ.ਜੀ.ਓ/ਈ.ਪੀ.ਓ/400 ਦੇ ਕਰੀਬ ਪੁਲਿਸ ਕਰਮਚਾਰੀਆ ਨੇ ਹਿੱਸਾ ਲਿਆ।ਇਸ ਤਲਾਸ਼ੀ ਅਭਿਆਨ ਵਿਚ ਸ਼ੱਕੀ ਠਿਕਾਣਿਆਂ, ਡਰੱਗ ਹੋਟਸਪੋਟ ਥਾਵਾਂ ਪਰ ਸ਼ਪੈਸਲ “ਘੇਰਾਬੰਦੀ ਅਤੇ ਤਲਾਸ਼ੀ ਅਭਿਆਨ” ਚਲਾ ਕੇ ਆਉਣ-ਜਾਣ ਵਾਲੇ ਰਾਹਗੀਰਾਂ ਦੀ ਤਲਾਸ਼ੀ ਕੀਤੀ ਗਈ। ਜਿਲ੍ਹੇ ਭਰ ਦੇ ਰੇਲਵੇ ਸਟੇਸ਼ਨਾਂ ਅਤੇ ਬਸ ਸਟੈਂਡਾ ਪਰ ਸੁਰਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਹਨਾ ਸਰਚ ਅਪਰੇਸ਼ਨਾ ਦੌਰਾਨ ਬਸਤੀ ਸ਼ੇਖਾ ਵਾਲੀ , ਬਸਤੀ ਭੱਟੀਆਂ, ਬਸਤੀ ਆਵਾ , ਗੁਰੂਹਰਸਹਾਏ , ਜ਼ੀਰਾ ਸਮੇਤ 08 ਡੱਰਗ ਹੋਟਸਪੋਟ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਪਰ ਤਲਾਸ਼ੀ ਕੀਤੀ ਗਈ। ਇਸ ਸਰਚ ਅਪਰੇਸ਼ਨ ਦੇ ਦੌਰਾਨ 14 ਮਾੜੇ ਅਨਸਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 1 ਕਿਲੋ 175 ਗ੍ਰਾਮ ਹੈਰੋਇਨ, 350 ਨਸ਼ੀਲੀਆਂ ਗੋਲੀਆਂ, 1 ਪਿਸਟਲ, 9 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਕੁੱਲ 16 ਮੁੱਕਦਮੇ ਦਰਜ਼ ਕੀਤੇ ਗਏ, ਨਾਲ ਹੀ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ।


