ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ , ਮਾਮਲਾ ਦਰਜ
- 59 Views
- kakkar.news
- March 7, 2025
- Crime Punjab
ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ , ਮਾਮਲਾ ਦਰਜ
ਫਿਰੋਜ਼ਪੁਰ 07 ਮਾਰਚ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਮੁਕਤਸਰ ਰੋਡ ਤੇ ਨੇੜੇ ਪਿੰਡ ਫੱਤੂਵਾਲਾ ਵਿਖੇ ਫਿਰੋਜ਼ਪੁਰ ਪੁਲਿਸ ਦੇ ਏ ਐਸ ਆਈ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ ਤਾ ਇਸ ਦੌਰਾਨ ਪਿੰਡ ਨੇੜੇ ਮੁਕਤਸਰ-ਫਿਰੋਜ਼ਪੁਰ ਰੋਡ ਤੋਂ ਲਿੰਕ ਰੋਡ ਵੱਲ ਜਾਂਦੇ ਪੁਲ ਸੇਮ ਨਾਲਾ ਪਾਸ ਦੋ ਸ਼ੱਕੀ ਵਿਅਕਤੀ ਮਿਲੇ। ਜਿਵੇਂ ਹੀ ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖਿਆ, ਉਹ ਘਬਰਾ ਗਏ ਅਤੇ ਭੱਜਣ ਲੱਗੇ।ਜਿਸ ਦੌਰਾਨ ਪੁਲਿਸ ਨੇ ਓਹਨਾ ਨੂੰ ਸ਼ੱਕ ਦੀ ਬਿਨ੍ਹ ਤੇ ਕਾਬੂ ਕੀਤਾ ਅਤੇ ਪੁੱਛ ਗਿੱਛ ਕੀਤੀ , ਪੁੱਛ ਗਿੱਛ ਦੌਰਾਨ ਜਦ ਓਹਨਾ ਦੀ ਤਲਾਸ਼ੀ ਲਿੱਤੀ ਗਈ ਤਾ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਓਹਨਾ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਪੁਲਿਸ ਨੇ ਕਾਬੂ ਕੀਤੇ ਆਰੋਪੀ ਧਰਮਪ੍ਰੀਤ ਸਿੰਘ @ ਧਰਮਾ ਪੁੱਤਰ ਚੰਨਾ ਸਿੰਘ ਵਾਸੀ ਝੋਕ ਹਰੀ ਹਰ ਥਾਣਾ ਕੁਲਗੜੀ ਜਿਲ੍ਹਾ ਫਿਰੋਜ਼ਪੁਰ ਅਤੇ ਬਲਦੇਵ ਸਿੰਘ ਨਿੱਕਾ ਪੁੱਤਰ ਮੋਹਣ ਵਾਸੀ ਫੱਤੂ ਵਾਲਾ, ਖਿਲਾਫ਼ ਥਾਣਾ ਕੁਲਗੜੀ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

