ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਦਿਲਨਾਜ਼ ਪ੍ਰੀਤ ਕੌਰ, ਜੋਤੀ ਕੁਮਾਰੀ , ਸੇਜਲ ਪ੍ਰੀਤ ਕੌਰ ਨੇ ਜਿੱਤੇ ਤਗਮੇ
- 50 Views
- kakkar.news
- August 4, 2025
- Punjab Sports
ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਦਿਲਨਾਜ਼ ਪ੍ਰੀਤ ਕੌਰ, ਜੋਤੀ ਕੁਮਾਰੀ , ਸੇਜਲ ਪ੍ਰੀਤ ਕੌਰ ਨੇ ਜਿੱਤੇ ਤਗਮੇ
ਫ਼ਿਰੋਜ਼ਪੁਰ 4 ਅਗਸਤ 2025 (ਸਿਟੀਜ਼ਨਜ਼ ਵੋਇਸ)
ਐਸ.ਬੀ.ਐਸ. ਨਗਰ ਵਿਖੇ 1 ਤੋਂ 3 ਅਗਸਤ ਤੱਕ ਕਰਵਾਈ ਗਈ 22ਵੀਂ ਜੂਨੀਅਰ ਲੜਕੇ ਅਤੇ ਲੜਕੀਆਂ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਮਾਰਸ਼ਲ ਆਰਟਸ ਅਕੈਡਮੀ ਦੀਆਂ ਤਿੰਨ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ।
ਦਿਲਨਾਜ਼ ਪ੍ਰੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ, ਜਦਕਿ ਜੋਤੀ ਕੁਮਾਰੀ ਨੇ ਚਾਂਦੀ ਅਤੇ ਸੇਜਲ ਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਇਹ ਜਾਣਕਾਰੀ ਦਿੰਦਿਆਂ ਕੋਚ ਰੁਸਤਮ ਪ੍ਰੀਤ ਸਿੰਘ ਨੇ ਦੱਸਿਆ ਕਿ ਦਿਲਨਾਜ਼ ਪ੍ਰੀਤ ਕੌਰ ਨੂੰ ਚੇਨਈ ਵਿਖੇ ਹੋਣ ਵਾਲੀ ਰਾਸ਼ਟਰੀ ਕਿੱਕਬਾਕਸਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਤਿੰਨੋ ਵਿਦਿਆਰਥਣਾਂ ਦੀ ਕਠਿਨ ਮਿਹਨਤ ਅਤੇ ਨਿਰੰਤਰ ਅਭਿਆਸ ਇਸ ਸਫਲਤਾ ਦੇ ਪਿੱਛੇ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟਾਈਆਂ।


