ਐਸ.ਸੀ. ਕਾਰਪੋਰੇਸ਼ਨ ਵੱਲੋਂ ਸਵੈ-ਰੁਜ਼ਗਾਰ ਲਈ ਦਿੱਤੇ ਜਾਂਦੇ ਕਰਜਿਆਂ ਸਬੰਧੀ ਮੀਟਿੰਗ
- 35 Views
- kakkar.news
- March 13, 2025
- Punjab
ਐਸ.ਸੀ. ਕਾਰਪੋਰੇਸ਼ਨ ਵੱਲੋਂ ਸਵੈ-ਰੁਜ਼ਗਾਰ ਲਈ ਦਿੱਤੇ ਜਾਂਦੇ ਕਰਜਿਆਂ ਸਬੰਧੀ ਮੀਟਿੰਗ
ਫ਼ਿਰੋਜ਼ਪੁਰ, 13 ਮਾਰਚ 2025 (ਅਨੁਜ ਕੱਕੜ ਟੀਨੂੰ)
ਐਸ.ਸੀ. ਕਾਰਪੋਰੇਸ਼ਨ ਵੱਲੋ ਸਵੈ-ਰੁਜ਼ਗਾਰ ਲਈ ਦਿੱਤੇ ਜਾਂਦੇ ਕਰਜਿਆਂ ਸਬੰਧੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸ. ਗੁਰਮੀਤ ਸਿੰਘ ਬਰਾੜ, ਜ਼ਿਲ੍ਹਾ ਭਲਾਈ ਅਫ਼ਸਰ-ਕਮ-ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ੍ਰੀ ਹੁਕਮ ਚੰਦ ਜ਼ਿਲ੍ਹਾ ਮੈਨੇਜਰ ਪੰਜਾਬ ਐਸ.ਸੀ. ਕਾਰਪੋਰੇਸ਼ਨ ਫਿਰੋਜ਼ਪੁਰ ਵੱਲੋਂ ਮੀਟਿੰਗ ਦਾ ਏਜੰਡਾ ਕਰਜਾ ਕੇਸਾਂ ਦੀ ਮਨੰਜੂਰੀ ਹਿੱਤ ਪੇਸ਼ ਕਿੱਤਾ ਗਿਆ।
ਮੀਟਿੰਗ ਵਿੱਚ ਸਵੈ-ਰੁਜਗਾਰ ਚਲਾਉਣ ਲਈ ਐਸ. ਭਾਈਚਾਰੇ ਦੇ ਬਿਨੈਕਾਰਾਂ ਨੂੰ ਵੱਖ-ਵੱਖ ਕਿੱਤਿਆਂ ਜਿਵੇਂ ਕਿ ਡੇਅਰੀ ਫਾਰਮਿੰਗ, ਬੁਟੀਕ, ਸੰਗੀਤ ਅਕੈਡਮੀ, ਕਰਿਆਨਾ ਦੁਕਾਨ, ਇਲੈਕਟ੍ਰੀਸ਼ਨ ਆਦਿ ਕੰਮਾਂ ਲਈ 13 ਬਿਨੈਕਾਰ ਨੂੰ 37 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਗਏ। ਸ਼੍ਰੀ ਹੁਕਮ ਚੰਦ ਜਿਲਾ ਮੈਨੇਜਰ ਨੇ ਦਸਿਆ ਕਿ ਐਸ.ਸੀ ਜਾਤੀ ਨਾਲ ਸਬੰਧਤ ਕੋਈ ਵੀ ਵਿਅਕਤੀ ਆਪਣਾ ਰੁਜਗਾਰ ਚਲਾਉਂਣ ਲਈ ਐਸ.ਸੀ.ਕਾਰਪੋਰੇਸ਼ਨ ਦੇ ਦਫਤਰ ਨਾਲ ਜੋ ਕਿ ਡਾ. ਬੀ.ਆਰ.ਅੰਬੇਦਕਰ ਭਵਨ ਮੱਲਵਾਲ ਰੋਡ ਫਿਰੋਜਪੁਰ ਵਿਖੇ ਸਥਿਤ ਹੈ, ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਅੰਗਹੀਨ ਜੋ 40 ਪ੍ਰਤੀਸ਼ਤ ਤੋਂ ਉੱਪਰ ਹੋਵੇ ਅਤੇ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ ਉਸ ਪਾਸ ਜਮਾਨਤ ਵਜੋਂ ਆਡ ਰਹਿਣ ਕਰਨ ਲਈ ਖਸਰਾ ਨੰਬਰ ਵਾਲੀ ਜਾਇਦਾਦ ਹੋਵੇ ਕਾਰਪੋਰੇਸ਼ਨ ਤੋਂ ਬਹੁਤ ਹੀ ਘੱਟ ਵਿਆਜ ਤੇ ਕਰਜਾ ਲੈ ਸਕਦਾ ਹੈ।
ਇਸ ਮੀਟਿੰਗ ਵਿੱਚ ਸ਼੍ਰੀ ਸੁਖਰਾਜ ਸਿੰਘ ਵਿਰਕ (ਜ਼ਿਲ੍ਹਾ ਉਦਯੋਗ ਕੇਂਦਰ) ਅਤੇ ਸ਼੍ਰੀ ਲਖਵਿੰਦਰ ਸਿੰਘ ਉਪ-ਅਰਥ ਅਤੇ ਅੰਕੜਾ ਸਲਾਹਕਾਰ ਅਫਸਰ ਵੀ ਹਾਜ਼ਰ ਰਹੇ।


