Trending Now
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਹਾਈਮਾਸਟਾਂ ਤੇ ਐਲ.ਈ.ਡੀ ਲਾਈਟਾਂ ਦਾ ਕੀਤਾ ਉਦਘਾਟਨ
#ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਕਰਵਾਏ ਗਏ ਮੁਕਾਬਲੇ
#ਸੀਮਾ ਸੁਰੱਖਿਆ ਬਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ‘ਤੇ ਨਸ਼ਿਆਂ ਵਿਰੁੱਧ ਕੀਤਾ ਗਿਆ ਜਾਗਰੂਕ
#ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਣਾ ਮੰਡੀ ਖਾਈ ਫੇਮੇ ਕੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
#ਵਿਸਾਖੀ ਮੌਕੇ ਮੇਲੇ ਲਈ 13 ਅਪ੍ਰੈਲ ਨੂੰ ਫਿਰੋਜ਼ਪੁਰ ਛਾਵਣੀ-ਹੁਸੈਨੀਵਾਲਾ ਦਰਮਿਆਨ ਚੱਲਣਗੀਆਂ 6 ਜੋੜੀਆਂ ਸਪੈਸ਼ਲ ਰੇਲਗੱਡੀਆਂ
#ਮਮਦੋਟ ਥਾਣੇ ਦੇ ਐਸਐਚਓ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
#ਵੇਰਕਾ ਫ਼ਿਰੋਜ਼ਪੁਰ ਡੇਅਰੀ ਨੇ ਕੀਤਾ ਦੁੱਧ ਖਰੀਦ ਭਾਅ ਵਿੱਚ 25 ਰੁਪਏ ਪ੍ਰਤੀ ਕਿੱਲੋ ਫੈਟ ਵਾਧਾ
#ਅਧਿਆਪਕ ਜਥੇਬੰਦੀਆਂ ਨੇ ਮਸਲਿਆਂ ਦੇ ਹੱਲ ਲਈ ਸਿੱਖਿਆ ਮੰਤਰੀ ਵੱਲ ਭੇਜਿਆ ‘ਮੰਗ ਪੱਤਰ’
#ਨਸ਼ੇ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਐਕਸ਼ਨ — ਫਿਰੋਜ਼ਪੁਰ ‘ਚ ਪੁਲਿਸ ਵੱਲੋਂ 10 ਗਿਰਫ਼ਤਾਰ
#ਵਧੀਕ ਡਿਪਟੀ ਕਮਿਸ਼ਨਰ ਨੇ ਗਰਮੀ ਦੀ ਲਹਿਰ ਅਤੇ ਲੂ ਸਬੰਧੀ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫਿਰੋਜ਼ਪੁਰ ਸਿਵਿਲ ਹਸਪਤਾਲ ‘ਚ ਵੱਡਾ ਹਾਦਸਾ ਟਲਿਆ, ਆਰਟੀ-ਪੀਸੀਆਰ ਲੈਬ ਵਿੱਚ ਲੱਗੀ ਅੱਗ
- 252 Views
- kakkar.news
- March 17, 2025
- Punjab
ਫਿਰੋਜ਼ਪੁਰ ਸਿਵਿਲ ਹਸਪਤਾਲ ‘ਚ ਵੱਡਾ ਹਾਦਸਾ ਟਲਿਆ, ਆਰਟੀ-ਪੀਸੀਆਰ ਲੈਬ ਵਿੱਚ ਲੱਗੀ ਅੱਗ
ਫਿਰੋਜ਼ਪੁਰ, 17 ਮਾਰਚ 2025( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ, ਜਦੋਂ ਨਵੇਂ ਬਣੇ ਵਾਰਡ ਵਿੱਚ ਆਰਟੀ-ਪੀਸੀਆਰ ਲੈਬ ਦੇ ਅੰਦਰ ਕੰਪਿਊਟਰ ਨੂੰ ਅਚਾਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਰਕੇ ਲੱਗੀ ਅੱਗ ਨਾਲ ਹਸਪਤਾਲ ‘ਚ ਅਫ਼ਰਾ-ਤਫ਼ਰੀ ਮੱਚ ਗਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਸਪਤਾਲ ਦੇ ਸਟਾਫ ਨੇ ਫ਼ੁਰਤੀ ਦਿਖਾਉਂਦੇ ਹੋਏ ਤੁਰੰਤ ਲੈਬ ਦਾ ਤਾਲਾ ਤੋੜ ਕੇ ਅੱਗ ‘ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਫੌਰੀ ਤੌਰ ‘ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ, ਪਰ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਅੱਗ ਬੁਝਾਈ ਜਾ ਚੁੱਕੀ ਸੀ।
ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਪ੍ਰਬੰਧ ਕੀਤੇ ਜਾਣਗੇ।
Categories

Recent Posts
