ਨਿਪੁੰਨ ਭਾਰਤ ਪ੍ਰੋਗਰਾਮ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਹਾਜੀ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਮੇਲਾ ਆਯੋਜਿਤ
- 279 Views
- kakkar.news
- March 26, 2025
- Education Punjab
ਨਿਪੁੰਨ ਭਾਰਤ ਪ੍ਰੋਗਰਾਮ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਹਾਜੀ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਮੇਲਾ ਆਯੋਜਿਤ
ਫਿਰੋਜ਼ਪੁਰ 26 ਮਾਰਚ 2025 (ਅਨੁਜ ਕੱਕੜ ਟੀਨੂੰ)
ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਹਾਜੀ ਬਲਾਕ ਫਿਰੋਜਪੁਰ -3 ਵਿਖੇ ਨਿਪੁੰਨ ਭਾਰਤ ਪ੍ਰੋਗਰਾਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਫ. ਐਲ.ਐਨ. ਦਾ ਆਯੋਜਨ ਕੀਤਾ ਗਿਆ । ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-3 ਦੀ ਰਹਿਨੁਮਾਈ ਹੇਠ ਇਸ ਪ੍ਰੋਗਰਾਮ ਦਾ ਸੰਚਾਲਣ ਕੀਤਾ ਗਿਆ। ਸਕੂਲ ਦੇ ਮੁਖੀ ਕਾਰਜ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਨੇ ਮਿਲ ਕੇ ਮੇਲੇ ਦੀ ਤਿਆਰੀ ਕੀਤੀ । ਇਸ ਮੇਲੇ ਵਿੱਚ ਜਿੱਥੇ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ , ਉਥੇ ਸਕੂਲ ਮੈਨੇਜਮੈਂਟ ਕਮੇਟੀ , ਪੰਚਾਇਤ ਨੇ ਵੀ ਸ਼ਿਰਕਤ ਕੀਤੀ । ਬੱਚਿਆਂ ਦੁਆਰਾ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਦੇ ਵੱਖ ਵੱਖ ਸਟਾਲ ਲਗਾਏ ਗਏ । ਜਿਨਾਂ ਨੂੰ ਬੱਚਿਆਂ ਨੇ ਬਾਖੂਬੀ ਨਿਭਾਇਆ ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜਪੁਰ – 3 ਸਰਦਾਰ ਰਣਜੀਤ ਸਿੰਘ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੀ ਯੋਗ ਅਗਵਾਈ ਕੀਤੀ ਗਈ , ਉੱਥੇ ਸੈਂਟਰ ਹੈਡ ਟੀਚਰ ਸਰਦਾਰ ਗੁਰਮੀਤ ਸਿੰਘ ਨੇ ਵੀ ਆਪਣੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ । ਇਸ ਮੌਕੇ ਅਧਿਆਪਕ ਸਰਦਾਰ ਕੁਲਵੰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ ਨੇ ਬੱਚਿਆਂ ਨੂੰ ਖੇਡਾਂ ਦੀ ਜ਼ਿੰਦਗੀ ਵਿੱਚ ਮਹਾਨਤਾ ਨੂੰ ਦੱਸਦੇ ਹੋਏ ਖੇਡਾਂ ਨਾਲ ਜੋੜਨ ਸਬੰਧੀ ਪ੍ਰੇਰਨਾ ਦਿੱਤੀ । ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਲਖਵਿੰਦਰ ਸਿੰਘ , ਜਸਵਿੰਦਰ ਸਿੰਘ , ਬਲਦੇਵ ਸਿੰਘ , ਰਜਿੰਦਰ ਸਿੰਘ , ਸਿਮਰ ਕੌਰ, ਕੋਮਲ ਮੈਡਮ , ਸਲਵਿੰਦਰ ਕੌਰ , ਕੈਲਾਸ਼ ਕੌਰ , ਗੁਰਮੀਤ ਕੌਰ ,ਸਰੋਜ ਕੌਰ , ਨਿਰਮਲ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ ।



- October 15, 2025