ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਵੱਖ-ਵੱਖ ਫਰਮਾਂ ਦੇ ਲਾਇਸੰਸ ਕੀਤੇ ਰੱਦ
- 34 Views
- kakkar.news
- March 25, 2025
- Punjab
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਵੱਖ-ਵੱਖ ਫਰਮਾਂ ਦੇ ਲਾਇਸੰਸ ਕੀਤੇ ਰੱਦ
ਫ਼ਿਰੋਜ਼ਪੁਰ 25 ਮਾਰਚ 2025 (ਅਨੁਜ ਕੱਕੜ ਟੀਨੂੰ)
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ (ਪੀ.ਸੀ.ਐਸ.) ਨੇ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ ਦੀ ਉਲੰਘਣਾ ਕਰਨ ਵਾਲੀਆਂ ਅਤੇ ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਵੱਲੋਂ ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ’ਤੇ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਦਾ ਕੰਮ ਕਰਨ ਵਾਲੀਆਂ ਵੱਖ-ਵੱਖ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ।
ਇਨ੍ਹਾਂ ਫਰਮਾਂ ਵਿੱਚ ਐਮ/ਐਸ ਏਪੀਟੀ ਇੰਗਲਿਸ਼ ਲਰਨਿੰਗ ਇੰਸਟੀਚਿਊਟ, ਨਾਮਦੇਵ ਚੌਕ, ਨੇੜੇ ਬੱਸ ਸਟੈਂਡ, ਮੱਲਵਾਲ ਰੋਡ, ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਐਸਕੇਵਾਈ ਹਾਈ ਆਈਲੈਟਸ ਇੰਸਟੀਚਿਊਟ, ਵੀਰ ਨਗਰ, ਇੱਛੇ ਵਾਲਾ ਰੋਡ ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਐਸ.ਐਸ.ਜੇ. ਐਜੂਕੇਸ਼ਨ, ਸਾਹਮਣੇ ਦੇਨਾ ਬੈਂਕ, ਫ਼ਿਰੋਜ਼ਪੁਰ ਰੋਡ ਜ਼ੀਰਾ, ਐਮ/ਐਸ ਕੈਮਬਰਿਜ ਇੰਸਟੀਚਿਊਟ ਆਫ ਇੰਗਲਿਸ਼ ਮਕਾਨ ਨੰ: 13, ਗਲੀ ਨੰ:2 ਗੁਰੂ ਨਾਨਕ ਨਗਰ, ਮੱਲਵਾਲਾ ਰੋਡ, ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਏਪੈਕਸ ਆਈਲੈਟਸ ਸੈਂਟਰ ਮੱਖੂ ਰੋਡ, ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਏ 1 ਐਜੂਕੇਸ਼ਨ, ਬਾਹਰਵਾਰ ਬਗਦਾਦੀ ਗੇਟ, ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਕੈਰੀਅਰ ਕਲੂ #49-ਪੀ, ਗਲੀ ਨੰ: 8, ਨੇੜੇ ਸਮੁੰਦਰੀ ਪੈਟਰੋਲ ਪੰਪ, ਜੀ.ਟੀ. ਰੋਡ ਫ਼ਿਰੋਜ਼ਪੁਰ ਛਾਉਣੀ, ਐਮ/ਐਸ ਵੀਜ਼ਾ ਇਮੀਗ੍ਰੇਸ਼ਨ ਮੱਲਾਂਵਾਲਾ ਰੋਡ, ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਅਭਿਸ਼ੇਕ ਅਰੋੜਾ ਇੰਸਟੀਚਿਊਟ #154, ਬੀ.ਨੰ:7 ਨਿੰਮ ਵਾਲਾ ਚੌਕ, ਫ਼ਿਰੋਜ਼ਪੁਰ ਕੈਂਟ, ਐਮ/ਐਸ ਕਲਿੱਕ ਧਾਲੀਵਾਲ ਓਵਰਸੀਜ਼ ਐਲ.ਐਲ.ਪੀ., #01, ਆਰਿਆ ਸਮਾਜ ਮੰਦਰ, ਜੀਟੀ ਰੋਡ, ਨੇੜੇ ਬੱਸ ਸਟੈਂਡ, ਫ਼ਿਰੋਜ਼ਪੁਰ ਕੈਂਟ, ਐਮ/ਐਸ ਡਾ. ਰੁਦਰਾ’ਜ਼ ਇੰਸਟੀਚਿਊਟ, ਟਾਵਰ ਬਿਲਡਿੰਗ, ਦੇਵ ਸਮਾਜ ਕਾਲਜ ਰੋਡ, ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਆਇਲੈਟਸ ਇੰਸਟੀਚਿਊਟ, ਬਾਂਸੀ ਗੇਟ ਫ਼ਿਰੋਜ਼ਪੁਰ ਸ਼ਹਿਰ, ਐਮ/ਐਸ ਵਿਜ਼ਡਮ ਆਇਲੈਟਸ ਟੂਟਰਿੰਗ, ਪਿੰਡ ਮੁਦਕੀ ਜ਼ਿਲ੍ਹਾ ਫ਼ਿਰੋਜ਼ਪੁਰ, ਐਮ/ਐਸ ਕੈਨੇਡੀਅਨ ਪਰਮਿਟ ਇਮੀਗ੍ਰੇਸ਼ਨ, ਅਹਾਤਾ ਨੰ:69, ਮੋਗਾ-ਫਾਜ਼ਿਲਕਾ ਰੋਡ, ਨੇੜੇ ਬੱਸ ਸਟੈਂਡ, ਐਮ/ਐਸ ਅਸ਼ਿਓਰਿਟੀ ਇਮੀਗ੍ਰੇਸ਼ਨ, ਪ੍ਰਾਈਵੇਟ ਲਿਮੀ. ਪਿੰਡ ਨਾਜੂ ਸ਼ਾਹ ਮਿਸ਼ਰੀ, ਪੀ.ਓ. ਸ਼ੇਰਖਾਂ, ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਕੈਂਟ, ਐਮ/ਐਸ ਉੱਪਲ ਓਵਰਸੀਜ਼ ਮੋਦੀ ਮਿੱਲ ਰੋਡ ਫ਼ਿਰੋਜ਼ੁਪਰ ਸ਼ਹਿਰ, ਐਮ/ਐਸ ਵੇਅ ਅਹੈਡ ਇਮੀਗ੍ਰੇਸ਼ਨ ਆਫ਼ਿਸ ਨੰ: 25-26, ਮਾਲ ਰੋਡ, ਸਾਹਮਣੇ ਸੈਂਟਰਲ ਜੇਲ੍ਹ, ਫ਼ਿਰੋਜ਼ਪੁਰ ਸ਼ਹਿਰ ਦੇ ਲਾਇਸੰਸ ਰੱਦ/ਕੈਂਸਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਕਤ ਫਰਮਾਂ ਪਾਸੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ਵਿੱਚ ਨਾ ਤਾਂ ਕੋਈ ਪ੍ਰਤੀਬੇਨਤੀ ਦਿੱਤੀ ਗਈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ। ਲਾਇਸੰਸ ਸਸਪੈਂਡ ਕਰਨ ਉਪਰੰਤ ਲਾਇਸੰਸ ਧਾਰਕਾਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ, ਪਰੰਤੂ ਲਾਇਸੰਸ ਧਾਰਕਾਂ ਵੱਲੋਂ ਆਪਣਾ ਜਵਾਬ ਵੀ ਪੇਸ਼ ਨਹੀਂ ਕੀਤਾ ਗਿਆ। ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਯੂਮਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹਯੂਮਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਦੀ ਧਾਰਾ 6(1)(ਈ) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(1)(ਈ) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤੇ ਜਾਂਦੇ ਹਨ।