ਫਿਰੋਜ਼ਪੁਰ ਵਿਖੇ ਇਮੀਗਰੇਸ਼ਨ ਮਾਲਿਕ ਕੋਲੋਂ 1 ਕਰੋੜ ਰੁਪਈਆਂ ਦੀ ਫ਼ਿਰੌਤੀ ਦੀ ਮੰਗ
- 649 Views
- kakkar.news
- April 4, 2025
- Crime Punjab
ਫਿਰੋਜ਼ਪੁਰ ਵਿਖੇ ਇਮੀਗਰੇਸ਼ਨ ਮਾਲਿਕ ਕੋਲੋਂ 1 ਕਰੋੜ ਰੁਪਈਆਂ ਦੀ ਫ਼ਿਰੌਤੀ ਦੀ ਮੰਗ
ਫਿਰੋਜ਼ਪੁਰ 4 ਅਪ੍ਰੈਲ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਕੋਲੋਂ ਕਰੋੜਾਂ ਰੁੱਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਮਣੇ ਆਇਆ ਹੈ । ਤੂੜੀ ਬਜ਼ਾਰ ਫਿਰੋਜ਼ਪੁਰ ਸ਼ਹਿਰ ਚ ਕੂਚਾ ਦਿਲਸੁਖ ਰਾਏ ਦੇ ਵਾਸੀ ਆਸ਼ੀਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਕਾਲ ਕਰਕੇ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ।ਆਰੋਪੀਆਂ ਵੱਲੋ ਫਿਰੌਤੀ ਨਾ ਦੇਣ ਦੀ ਸੂਰਤ ਚ ਜਾਣੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ ਗਈਆਂ।
ਸ਼ਿਕਾਇਤ ਮਿਲਦੀਆਂ ਹੀ ਫੋਰਨ ਹਰਕਤ ਚ ਆਈ ਫਿਰੋਜ਼ਪੁਰ ਪੁਲਿਸ ਵੱਲੋ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀਆਂ ਹੋਇਆ 24 ਘੰਟਿਆਂ ਅੰਦਰ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੇਬਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ ।
ਐਸ ਐਸ ਪੀ ਫਿਰੋਜ਼ਪੁਰ ਸ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੀੜਿਤ ਆਸ਼ੀਸ਼ ਨੂੰ ਇਕ ਕਾਲ ਆਈ ਸੀ ਕਿ ਮੈਂ ਗੈਂਗਸਟਰ ਬੋਲ ਰਿਹਾ ਹਾਂ ਅਤੇ ਮੇਨੂ ਇਕ ਕਰੋੜ ਰੁਪਏ ਰੰਗਦਾਰੀ ਦੇ ਦਿਓ ਅਤੇ ਜੇ ਕਰ ਨਾ ਦਿੱਤੇ ਤਾ ਅਸੀਂ ਤੈਨੂੰ ਜਾਣੋ ਮਾਰ ਦਿਆਂਗੇ ।ਇਸ ਸਬੰਧ ਵਿਚ, ਆਸ਼ੀਸ਼ ਸ਼ਰਮਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਫਿਰੋਜ਼ਪੁਰ ਪੁਲਿਸ ਦੁਆਰਾ ਜਾਂਚ ਸੀਆਈਏ ਸਟਾਫ ਵੱਲੋ ਕੀਤੀ ਜਾ ਰਹੀ ਸੀ। ਸੀ ਆਈ ਏ ਇੰਚਾਰਜ ਮੋਹਿਤ ਧਵਨ ਵੱਲੋ ਆਪਣੀ ਟੀਮ ਅਤੇ ਟੈਕਨੀਕਲ ਸੋਰਸਾ ਦੀ ਸਹਾਇਤਾ ਨਾਲ ਤਿੰਨ ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਗਿਆ । ਜਿਨ੍ਹਾਂ ਦੇ ਨਾਮ ਚਮਕੌਰ ਸਿੰਘ 27 ਸਾਲਾ ਪੁੱਤਰ ਹਰਜਿੰਦਰ ਸਿੰਘ ਵਾਸੀ ਭਾਨ ਸਿੰਘ ਕਲੋਨੀ ਫਰੀਦਕੋਟ ਅਤੇ ਕਰਨਦੀਪ ਸ਼ਰਮਾ 22 ਸਾਲਾ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਟੀਬਰ ਜਿਲਾ ਗੁਰਦਾਸਪੁਰ ਅਤੇ 24 ਸਾਲਾ ਪਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨੇੜੇ ਪੈਟਰੋਲ ਪੰਪ ਬਸਤੀ ਭੱਟੀਆਂ ਫਿਰੋਜ਼ਪੁਰ ਹਨ ।ਪੁਲਿਸ ਵੱਲੋ ਵਾਰਦਾਤ ਚ ਵਰਤੇ ਗਏ ਮੋਬਾਈਲ ਅਤੇ ਇਕ ਬਰੀਜ਼ਾ ਗੱਡੀ ਅਤੇ ਇਕ ਡੰਮੀ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ । ਐਸ ਐਸ ਪੀ ਦੇ ਦਸੱਣ ਮੁਤਾਬਿਕ ਫਰੀਦਕੋਟ ਵਿਖੇ ਇਹਨਾਂ ਆਰੋਪੀਆਂ ਵੱਲੋ ਇਹ ਡੰਮੀ ਪਿਸਟਲ ਵਿਖਾ ਕੇ ਇਕ ਰਾਹਗਿਰ ਕੋਲੋਂ ਮੋਬਾਈਲ ਸਨੇਚ ਕੀਤਾ ਗਿਆ ਸੀ , ਜਿਸ ਸੰਬਧੀ ਫਿਰਦਕੋਟ ਵਿਖੇ ਪਰਚਾ ਵੀ ਦਰਜ ਹੈ ।ਓਸੇ ਫੋਨ ਤੋਂ ਹੀ ਇਹਨਾਂ ਆਰੋਪੀਆਂ ਵੱਲੋ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਵਪਾਰੀਆਂ ਨੂੰ ਫੋਨ ਕਾਲ਼ਾ ਕੀਤੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ ।
ਪੁਲਿਸ ਵੱਲੋ ਆਰੋਪੀਆਂ ਖਿਲਾਫ ਮੁਕਦਮਾ ਨੰਬਰ 89 ਮਿਤੀ 2-4-2025 ਬੀ ਐਨ ਐਸ 308 (4) ਦੇ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਹੈ।


