ਵਿਸਾਖੀ ਮੌਕੇ ਮੇਲੇ ਲਈ 13 ਅਪ੍ਰੈਲ ਨੂੰ ਫਿਰੋਜ਼ਪੁਰ ਛਾਵਣੀ-ਹੁਸੈਨੀਵਾਲਾ ਦਰਮਿਆਨ ਚੱਲਣਗੀਆਂ 6 ਜੋੜੀਆਂ ਸਪੈਸ਼ਲ ਰੇਲਗੱਡੀਆਂ
- 121 Views
- kakkar.news
- April 12, 2025
- Punjab Railways
ਵਿਸਾਖੀ ਮੌਕੇ ਮੇਲੇ ਲਈ 13 ਅਪ੍ਰੈਲ ਨੂੰ ਫਿਰੋਜ਼ਪੁਰ ਛਾਵਣੀ-ਹੁਸੈਨੀਵਾਲਾ ਦਰਮਿਆਨ ਚੱਲਣਗੀਆਂ 6 ਜੋੜੀਆਂ ਸਪੈਸ਼ਲ ਰੇਲਗੱਡੀਆਂ
ਫਿਰੋਜ਼ਪੁਰ,12 ਅਪ੍ਰੈਲ, 2025 (ਅਨੁਜ ਕੱਕੜ ਟੀਨੂੰ)
13 ਅਪ੍ਰੈਲ 2025ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਹਰ ਸਾਲ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦੇ ਮੌਕੇ ‘ਤੇ ਰੇਲਵੇ ਵੱਲੋਂ ਹਰ ਸਾਲ ਦੀ ਤਰ੍ਹਾਂ ਰੇਲ ਯਾਤਰੀਆਂ ਦੀ ਸੁਵਿਧਾ ਲਈ ਤਾਰੀਖ 13 ਅਪ੍ਰੈਲ 2025 ਨੂੰ ਫਿਰੋਜ਼ਪੁਰ ਛਾਵਣੀ ਅਤੇ ਹੁਸੈਨੀਵਾਲਾ ਦੇ ਵਿਚਕਾਰ 6 ਜੋੜੀਆਂ ” ਰੇਲਗੱਡੀਆਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸ ਦਾ ਵੇਰਵਾ ਹੇਠ ਲਿਖਿਆ ਹੈ:-
ਫਿਰੋਜ਼ਪੁਰ ਛਾਵਣੀ ਤੋਂ ਹੁਸੈਨੀਵਾਲਾ ਵੱਲ ਚੱਲਣ ਵਾਲੀਆਂ ਟਰੇਨਾਂ ਦੇ ਨੰਬਰ ਅਤੇ ਸਮੇਂ ਇਸ ਪ੍ਰਕਾਰ ਹਨ:
1 ਅੱਪ – ਸਵੇਰੇ 09:00 ਵਜੇ
3 ਅੱਪ – ਸਵੇਰੇ 10:30 ਵਜੇ
5 ਅੱਪ – ਸਵੇਰੇ 11:55 ਵਜੇ
7 ਅੱਪ – ਦੁਪਿਹਰ 01:50 ਵਜੇ
9 ਅੱਪ – ਦੁਪਿਹਰ 03:30 ਵਜੇ
11 ਅੱਪ – ਸ਼ਾਮ 05:00 ਵਜੇ
ਵਾਪਸੀ ਵਿੱਚ, ਹੁਸੈਨੀਵਾਲਾ ਤੋਂ ਫਿਰੋਜ਼ਪੁਰ ਛਾਵਣੀ ਵੱਲ ਚੱਲਣ ਵਾਲੀਆਂ” ਟਰੇਨਾਂ ਦੇ ਨੰਬਰ ਅਤੇ ਸਮੇਂ ਇਸ ਪ੍ਰਕਾਰ ਹਨ:
2 ਡਾਊਨ – ਸਵੇਰੇ 09:40 ਵਜੇ
4 ਡਾਊਨ – ਸਵੇਰੇ 11:10 ਵਜੇ
6 ਡਾਊਨ – ਦੁਪਿਹਰ 12:45 ਵਜੇ
8 ਡਾਊਨ – ਦੁਪਿਹਰ 02:40 ਵਜੇ
10 ਡਾਊਨ – ਸ਼ਾਮ 04:20 ਵਜੇ
12 ਡਾਊਨ – ਸ਼ਾਮ 06:00 ਵਜੇ
ਇਹ ਰੇਲਗੱਡੀਆਂ ਰਸਤੇ ਵਿੱਚ ਦੋਹੀਂ ਦਿਸ਼ਾਵਾਂ ਵਿੱਚ ਫਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ‘ਤੇ ਰੁਕਣਗੀਆਂ।


