Trending Now
#ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਸਟ੍ਰਾਈਕ: 3 ਤਸਕਰ ਕਾਬੂ, 5.765 ਕਿਲੋ ਹੈਰੋਇਨ ਬਰਾਮਦ
#ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
#ਜਿਲ੍ਹੇ ਵਿੱਚ ਰਸੋਈ ਗੈਸ ਦੀ ਕੋਈ ਕਮੀ ਨਹੀਂ : ਏ.ਡੀ.ਸੀ.
#ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਖਾਣ ਵਾਲੀ ਵਸਤੂਆਂ ਦੇ ਸੈਂਪਲ ਲਏ
#ਵਿਸ਼ਵ ਓਰਲ ਹੈਲਥ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
#ਹੁਸੈਨੀਵਾਲਾ ਵਿਖੇ ਲੋਕਾਂ ਦੇ ਆਉਣ-ਜਾਣ ਲਈ ਸਪੈਸ਼ਲ ਬੱਸਾਂ ਅਤੇ ਰੇਲ ਗੱਡੀ ਚਲਾਈ ਜਾਵੇਗੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵੱਲੋਂ ਵਾਤਾਵਰਣ ਸੰਬੰਧੀ ਜਾਗਰੂਕਤਾ ਤੇ“ਏਆਈ ਫਾਰ ਐਨਵਾਇਰਨਮੈਂਟਲ ਮਾਨੀਟਰਿੰਗ ਐਂਡ ਸਸਟੇਨੇਬਿਲਿਟੀ” ਵਿਸ਼ੇ ‘ਤੇ ਇੱਕ ਦਿਨਾ ਵਰਕਸ਼ਾਪ ਕਮ ਪ੍ਰਦਰਸ਼ਨੀ ਦਾ ਆਯੋਜਨ
#हुसैनीवाला शहीदी मेले के लिए रेलवे की बड़ी सौगात, विशेष ट्रेनों का ऐलान
#ਜ਼ਿਲ੍ਹਾ ਵਾਸੀ ਐਸਪੀਸੀਏ ਕਮੇਟੀ ਦੇ ਮੈਂਬਰ ਬਣਨ ਲਈ ਪਸ਼ੂ ਪਾਲਣ ਵਿਭਾਗ ਨਾਲ ਕਰਨ ਰਾਬਤਾ – ਸਹਾਇਕ ਕਮਿਸ਼ਨਰ
#फिरोजपुर मंडल में माल ढुलाई में उल्लेखनीय वृद्धि
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੈਕੰਡਰੀ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਡੀ.ਐੱਸ.ਈ. (ਸੈਕੰਡਰੀ) ਨਾਲ ਮੀਟਿੰਗ
- 131 Views
- kakkar.news
- July 27, 2024
- Punjab
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੈਕੰਡਰੀ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਡੀ.ਐੱਸ.ਈ. (ਸੈਕੰਡਰੀ) ਨਾਲ ਮੀਟਿੰਗ
ਫਿਰੋਜ਼ਪੁਰ, 27 ਜੁਲਾਈ 2024 (ਅਨੁਜ ਕੱਕੜ ਟੀਨੂੰ)
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸ਼੍ਰੀ ਪਰਮਜੀਤ ਸਿੰਘ ਨਾਲ ਕੀਤੀ ਪੈਨਲ ਮੀਟਿੰਗ ਦੌਰਾਨ ਸੈਕੰਡਰੀ ਅਧਿਆਪਕਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਜਿਸ ਵਿੱਚ ਅਧਿਕਾਰੀ ਵੱਲੋਂ ਅਧਿਆਪਕ ਨਰਿੰਦਰ ਭੰਡਾਰੀ ਨੂੰ ਜਾਰੀ ਟਰਮੀਨੇਸ਼ਨ ਤਜ਼ਵੀਜ ਵਾਪਸ ਲੈ ਕੇ ਸੇਵਾ ਕਨਫਰਮ ਕਰਨ ਸੰਬੰਧੀ ਡੀ.ਐੱਸ.ਈ. ਨੇ ਸਿੱਖਿਆ ਮੰਤਰੀ ਵੱਲੋਂ ਲਿਖਤੀ ਹਦਾਇਤ ਪ੍ਰਾਪਤ ਹੋਣ ‘ਤੇ ਮਾਮਲਾ ਹੱਲ ਕਰਨ ਅਤੇ ਡਾ. ਰਵਿੰਦਰ ਕੰਬੋਜ ਨੂੰ ਜਾਰੀ ਟਰਮੀਨੇਸ਼ਨ ਪੱਤਰ ਵਾਪਿਸ ਲੈਣ ਵਿੱਚ ਭਰਤੀ ਬੋਰਡ ਵੱਲੋਂ ਦਰੁੱਸਤ ਜਾਣਕਾਰੀ ਨਾ ਪ੍ਰਾਪਤ ਹੋਣ ਦਾ ਅੜਿੱਕਾ ਹੋਣ ਦੀ ਗੱਲ ਆਖੀ ਗਈ ਹੈ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕਰਨ ਅਤੇ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਤੇ ਮਹਿੰਗਾਈ ਭੱਤੇ ਦੇ ਸਾਰੇ ਲਾਭ ਲਾਗੂ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ‘ਤੇ ਹੱਲ ਹੋਣ ਅਤੇ ਇਹਨਾਂ ਅਧਿਆਪਕਾਂ ਨੂੰ ਸੀਐੱਸਆਰ ਤਹਿਤ ਹਰ ਤਰ੍ਹਾਂ ਦੀਆਂ ਛੁੱਟੀਆਂ ਦਾ ਲਾਭ ਦੇਣ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲਾ ਅਤੇ ਰਘਵੀਰ ਭਵਾਨੀਗੜ੍ਹ ਵੱਲੋਂ ਮਾਸਟਰ ਕੇਡਰ ਦੀ ਸੀਨੀਆਰਤਾ ਸੰਬੰਧੀ ਹੋਈ ਗੱਲਬਾਤ ਵਿੱਚ ਪ੍ਰਮੋਸ਼ਨ ਸਬੰਧੀ ਅਧਿਕਾਰਿਤ ਕਟ ਆਫ਼ ਲਿਸਟ ਜਾਰੀ ਕਰਨ ਅਤੇ ਹੋਰ ਬਣਦੇ ਲੈਫਟ ਆਊਟ ਕੇਸ ਲੈਣ ਲਈ ਇੱਕ ਹੋਰ ਮੌਕਾ ਦੇਣ, ਸੀਨੀਆਰਤਾ ਸੂਚੀ ਵਿੱਚ ਮਾਸਟਰ ਕਾਡਰ ਤੋਂ ਅਗਲੇ ਕਾਡਰ ਵਿੱਚ ਗਏ ਅਧਿਆਪਕਾਂ ਦੇ ਸਾਹਮਣੇ ਤਰੱਕੀ ਜਾਂ ਸਿੱਧੀ ਭਰਤੀ ਜਾਂ ਰਿਵਰਸ਼ਨ ਜ਼ੋਨ ਸਪਸ਼ਟ ਰੂਪ ਵਿੱਚ ਲਿਖੇ ਜਾਣ, ਮੈਰਿਟ ਅੰਕਾਂ ਨੂੰ ਸਹੀ ਕਰਨ, ਹਰੇਕ ਅਧਿਆਪਕ ਨੂੰ ਉਸਦਾ ਇੱਕੋ ਇੱਕ ਸੀਨੀਆਰਤਾ ਨੰਬਰ ਜਾਰੀ ਕਰਨ, ਹੇਠਲੇ ਕਾਡਰ ਤੋਂ ਮਾਸਟਰ ਕਾਡਰ ਵਿੱਚ ਹੋਈਆਂ ਤਰੱਕੀਆਂ ਨੂੰ ਮਾਸਟਰ ਕਾਡਰ ਦੀ ਸੀਨੀਆਰਤਾ ਵਿੱਚ ਇੱਕੋ ਪੈਟਰਨ ਤੇ ਦਰਜ਼ ਕਰਨ, ਸਰਵਿਸ ਪ੍ਰੋਵਾਇਡਰ, 7654 ਅਤੇ 3442 ਭਰਤੀਆਂ ਦੀ ਸੀਨੀਆਰਤਾ ਰੈਗੂਲਰ ਦੀ ਮਿਤੀ ਅਨੁਸਾਰ ਮੁੱਢਲੀ ਚੋਣ ਮੈਰਿਟ ਦੇ ਅਧਾਰ ‘ਤੇ ਹੀ ਫਿਕਸ ਕਰਨ ਦੀ ਮੰਗ ਨੂੰ ਸਾਲ 1978 ਅਤੇ 1994 ਦੇ ਸੀਨੀਆਰਤਾ ਨਿਯਮਾਂ, ਸਰਕਾਰ ਦੇ ਨੋਟੀਫਿਕੇਸ਼ਨਾਂ ਅਤੇ ਰੈਗੂਲਰਾਇਜ਼ੇਸ਼ਨ ਸੰਬੰਧੀ ਪੱਤਰਾਂ ਦਾ ਹਵਾਲਾ ਦਿੰਦਿਆਂ ਤੱਥਾਂ ਸਹਿਤ ਰੱਖਿਆ ਗਿਆ। ਪ੍ਰੈੱਸ ਸਕੱਤਰ ਪਵਨ ਕੁਮਾਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਈਟੀਟੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ., ਨਾਨ ਟੀਚਿੰਗ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ ਮੁਕੰਮਲ ਕਰਕੇ ਲਟਕੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਜਾਣ ਦੀ ਮੰਗ ਤੇ ਡੀ.ਐੱਸ.ਈ. ਨੇ ਦੱਸਿਆ ਕਿ ਈਟੀਟੀ ਤੋਂ ਮਾਸਟਰ ਕਾਡਰ ਲਈ ਤਰੱਕੀ ਸੰਬੰਧੀ ਨਿਯਮਾਂ ਅਤੇ ਸਾਲ 2018 ਦੇ ਸੇਵਾ ਨਿਯਮਾਂ ਤਹਿਤ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ‘ਤੇ ਲਗਾਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਵਾਪਿਸ ਲੈਣ ਸੰਬੰਧੀ ਮੈਮੋਰੈਂਡਮ ਤਿਆਰ ਹੋ ਚੁੱਕੇ ਹਨ ਅਤੇ ਅਗਲੀ ਕੈਬਨਿਟ ਮੀਟਿੰਗ ਵਿੱਚ ਰੱਖੇ ਜਾਣਗੇ। ਡੀ.ਐੱਸ.ਈ. (ਐਲੀਮੈਂਟਰੀ) ਦਫ਼ਤਰ ਤੋਂ ਈਟੀਟੀ ਅਧਿਆਪਕਾਂ ਦੀ ਇੰਟਰ-ਸੇ ਸੀਨੀਆਰਤਾ ਸੂਚੀ ਪ੍ਰਾਪਤ ਹੋਣ ਅਤੇ ਨਿਯਮਾਂ ਦਾ ਅੜਿੱਕਾ ਦੂਰ ਹੋਣ ਸਾਰ ਇਸ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਡੀ.ਐੱਸ.ਈ. ਨੇ ਸੀ.ਐਂਡ.ਵੀ., ਓਸੀਟੀ, ਪੀਟੀਆਈ, ਡੀਪੀਈ, ਆਰਟ ਐਂਡ ਕਰਾਫਟ ਅਤੇ ਨਾਨ ਟੀਚਿੰਗ ਆਦਿ ਕਾਡਰਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਸਾਰੀਆਂ ਤਰੱਕੀਆਂ ਵਿੱਚ ਸੀਟਿੰਗ ਸਕੂਲ ਵਿੱਚ ਹੀ ਪੋਸਟ ਖਾਲੀ ਹੋਣ ਦੀ ਸੂਰਤ ਵਿੱਚ ਸੰਬੰਧਿਤ ਅਧਿਆਪਕ ਨੂੰ ਪ੍ਰਮੁੱਖਤਾ ਦੇਣ ਦੀ ਮੰਗ ਨੂੰ ਅਗਲੀਆਂ ਰੈਗੂਲਰ ਪ੍ਰੋਮੋਸ਼ਨਾਂ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸ਼ੈਸ਼ਨ 2024-25 ਲਈ ਅਧਿਆਪਕਾਂ ਅਤੇ ਨਾਨ ਟੀਚਿੰਗ ਦੀ ਬਦਲੀ ਪ੍ਰਕਿਰਿਆ ਸੰਬੰਧੀ ਆਪਸੀ ਬਦਲੀ ਨੂੰ ਬਿਨਾਂ ਸ਼ਰਤ ਮੌਕਾ ਦੇਣ ਦੇ ਨਾਲ ਨਾਲ ਅਗਸਤ ਮਹੀਨੇ ਵਿੱਚ ਤਿੰਨ ਸਾਲ ਦੀ ਸ਼ਰਤ ਪੂਰੀ ਕਰਨ ਜਾ ਰਹੇ ਨਵ ਨਿਯੁਕਤ ਲੈਕਚਰਾਂਰਾਂ, ਲਾਇਬਰੇਰੀਅਨਾਂ, 2392 ਮਾਸਟਰ ਕਾਡਰ ਅਤੇ ਪ੍ਰੋਮੋਟਡ ਅਧਿਆਪਕਾਂ ਨੂੰ ਵੀ ਇਸੇ ਬਦਲੀ ਪ੍ਰਕਿਰਿਆ ਵਿੱਚ ਮੌਕਾ ਦੇਣ ਦੀ ਮੰਗ ਸਿੱਖਿਆ ਮੰਤਰੀ ਤੱਕ ਪੁੱਜਦੀ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਓ. ਡੀ. ਐੱਲ. ਅਧਿਆਪਕਾਂ ‘ਚੋਂ ਵੱਖ-2 ਕਾਰਨਾਂ ਦੇ ਹਵਾਲੇ ਨਾਲ ਰੋਕੇ ਰੈਗੂਲਰ ਆਰਡਰ ਜਾਰੀ ਕਰਨ ਦਾ ਮਾਮਲਾ ਸਿੱਖਿਆ ਮੰਤਰੀ ਦੇ ਪੱਧਰ ‘ਤੇ ਹੱਲ ਹੋਣ ਦੀ ਗੱਲ ਆਖੀ ਗਈ ਅਤੇ 7654 ਅਸਾਮੀਆਂ ਅਧੀਨ ਭਰਤੀ 14 ਹਿੰਦੀ ਅਧਿਆਪਕਾਂ ਦੀ ਮੈਰਿਟ ਰਿਵਾਇਜਡ ਹੋਣ ਦੇ ਹਵਾਲੇ ਨਾਲ ਰੋਕੀ ਰੈਗੂਲਰਾਇਜੇਸ਼ਨ ਨੂੰ ਹਿੰਦੀ ਵਿਸ਼ੇ ਦੀਆਂ ਖਾਲੀ ਪੋਸਟਾਂ ਦੀ ਉਪਲਬਧਤਾ ਚੈੱਕ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜੀਆਂ ਜਾਣ ਦੀ ਮੰਗ ਡੀਜੀਐੱਸਈ ਰਾਹੀਂ ਪੰਜਾਬ ਸਰਕਾਰ ਤੱਕ ਪੁੱਜਦੀ ਕਰਨ ਦੀ ਗੱਲ ਆਖੀ ਗਈ। ਇਸ ਬਾਰੇ ਅਮਲਗਾਮੇਟਡ ਫੰਡ ਵਿੱਚੋਂ ਲੋਨ ਲੈਣ ਦਾ ਪੱਤਰ ਜਾਰੀ ਕਰਨ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ।
Categories

Recent Posts
- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026