ਫਿਰੋਜ਼ਪੁਰ ‘ਚ ਡਬਲ ਮਰਡਰ: ਇੱਕ ਵਾਰੀ ਫਿਰ ਗੂੰਜੀਆਂ ਗੋਲੀਆਂ, ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ
- 479 Views
- kakkar.news
- April 22, 2025
- Crime Punjab
ਫਿਰੋਜ਼ਪੁਰ ‘ਚ ਡਬਲ ਮਰਡਰ: ਇੱਕ ਵਾਰੀ ਫਿਰ ਗੂੰਜੀਆਂ ਗੋਲੀਆਂ, ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ
ਫਿਰੋਜ਼ਪੁਰ 22 ਅਪ੍ਰੈਲ 2025 (ਅਨੁਜ ਕੱਕੜ ਟੀਨੂ )
ਫਿਰੋਜ਼ਪੁਰ ਸ਼ਹਿਰ ਇੱਕ ਵਾਰੀ ਫਿਰ ਗੋਲੀਆਂ ਦੀ ਗੂੰਜ ਨਾਲ ਥਰਥਰਾ ਉਠਿਆ ਹੈ। ਰਾਤ ਕਰੀਬ 8 ਵਜੇ ਦੋ ਵੱਖ-ਵੱਖ ਥਾਵਾਂ ‘ਤੇ ਗੋਲਾਬਾਰੀ ਦੇ ਦੋ ਵੱਡੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਦੋ ਵਿਅਕਤੀਆਂ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ।
ਪਹਿਲੀ ਘਟਨਾ ਮਨਜੀਤ ਪੈਲਸ ਕੋਲ ਵਾਪਰੀ, ਜਿੱਥੇ ਅਣਪਛਾਤੇ ਸ਼ਖ਼ਸ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਦਿੱਤਾ ਗਿਆ। ਸਿਰਫ 500 ਮੀਟਰ ਦੀ ਦੂਰੀ ‘ਤੇ ਮੈਗਜ਼ੀਨ ਗੇਟ ਨੇੜੇ ਹੋਈ ਦੂਜੀ ਘਟਨਾ ‘ਚ, ਇੱਕ ਦੁਕਾਨ ‘ਤੇ ਖੜੇ ਵਿਅਕਤੀ ਨੂੰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ । ਇਸ ਘਟਨਾ ਤੋਂ ਬਾਅਦ ਸ਼ਹਿਰ ਚ ਡਰ ਦਾ ਮਾਹੌਲ ਬਣ ਗਿਆ ਹੈ
ਮੌਕੇ ‘ਤੇ ਪੁਲਿਸ ਅਤੇ ਫਰੈਂਸਿਕ ਟੀਮ ਤੁਰੰਤ ਪਹੁੰਚੀ ਤੇ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ‘ਚ ਇਲਾਕੇ ਦੀ ਘੇਰਾਬੰਦੀ ਕਰ ਕੇ ਸੁਰਾਗ ਇਕੱਤਰ ਕੀਤੇ ਜਾ ਰਹੇ ਹਨ।
ਪੁਲਿਸ ਵੱਲੋਂ ਦੋਵਾਂ ਹਮਲਿਆਂ ਵਿਚ ਕਿਸੇ ਸੰਭਾਵਿਤ ਜੋੜ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ।
ਜੁੜੇ ਰਹੋ ਹੋਰ ਅਪਡੇਟਸ ਲਈ।


