ਕਪੂਰਥਲਾ ਦੀ ਪਟਾਕਾ ਮਾਰਕੀਟ ‘ਚ SDM ਦਾ ਛਾਪਾ, 10 ਦੁਕਾਨਾਂ ਸੀਲ
- 143 Views
- kakkar.news
- October 22, 2022
- Punjab
ਕਪੂਰਥਲਾ ਦੀ ਪਟਾਕਾ ਮਾਰਕੀਟ ‘ਚ SDM ਦਾ ਛਾਪਾ, 10 ਦੁਕਾਨਾਂ ਸੀਲ
ਕਪੂਰਥਲਾ 22 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਕਪੂਰਥਲਾ ਪ੍ਰਸ਼ਾਸਨ ਵੱਲੋਂ ਹੋਲਸੇਲ ਪਟਾਕਾ ਮਾਰਕੀਟ ਲਈ ਨਿਯੁਕਤ ਕੀਤੀ ਗਈ ਸਰਕੂਲਰ ਰੋਡ ‘ਤੇ ਸਥਿਤ ਪਟਾਕਾ ਮਾਰਕੀਟ ਵਿਚ ਐੱਸਡੀਐੱਮ ਲਾਲ ਵਿਸ਼ਵਾਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਨਾਜਾਇਜ਼ ਤਰੀਕੇ ਨਾਲ ਸਥਾਪਤ ਕੀਤੀਆਂ ਗਈਆਂ 10 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਸਿਰਫ 6 ਲਾਇਸੈਂਸ ਅਲਾਟ ਕੀਤੇ ਗਏ ਹਨ ਜਦੋਂ ਕਿ ਪਟਾਕਾ ਮਾਰਕੀਟ ਵਿਚ 16 ਦੁਕਾਨਾਂ ਲੱਗੀਆਂ ਸਨ।ਹਾਲਾਂਕਿ ਪਟਾਕਾ ਵਪਾਰੀਆਂ ਨੂੰ ਰਾਹਤ ਦੇਣ ਦੀ ਮੰਗ ਕਾਰਨ ਸਿਆਸੀ ਨੇਤਾਵਾਂ ਦੇ ਦਖਲ ਦੇ ਬਾਅਦ ਵਪਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਚ ਗੱਲਬਾਤ ਜਾਰੀ ਸੀ। ਜਾਣਕਾਰੀ ਮੁਤਾਬਕ ਕਪੂਰਥਲਾ ਦੇ ਸਰਕੂਲਰ ਰੋਡ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਮੌਕੇ ਤਿਓਹਾਰ ਨੂੰ ਲੈ ਕੇ ਪਟਾਕਾ ਸੇਲ ਨੂੰ ਲੈ ਕੇ ਪਹਿਲੇ ਪੜਾਅ ਵਿਚ ਜ਼ਮੀਨ ਨਿਯੁਕਤ ਕੀਤੀ ਗਈ ਤੇ ਪ੍ਰਤੀਕਿਰਿਆ ਦੇ ਦੂਜੇ ਪੜਾਅ ਵਿਚ ਲਾਟਰੀ ਸਿਸਟਮ ਵੱਲੋਂ ਪਟਾਕਾ ਵਪਾਰੀਆਂ ਨੂੰ 6 ਲਾਇਸੈਂਸ ਅਲਾਟ ਕੀਤੇ ਗਏ। ਦੂਜੇ ਪਾਸੇ ਪਟਾਕਾ ਵਪਾਰੀਆਂ ਦੀ ਗਿਣਤੀ ਵਧ ਹੋਣ ਕਾਰਨ ਸਾਰਿਆਂ ਨੇ ਆਪਣੀਆਂ ਅਸਥਾਈ ਦੁਕਾਨਾਂ ਮਾਰਕੀਟ ਵਿਚ ਸਥਾਪਤ ਕਰ ਲਈਆਂ।ਦੇਰ ਸ਼ਾਮ ਐਸ.ਡੀ.ਐਮ ਕਪੂਰਥਲਾ ਲਾਲ ਵਿਸ਼ਵਾਸ ਪੁਲਿਸ ਫੋਰਸ ਅਤੇ ਡਿੱਚ ਮਸ਼ੀਨ ਨਾਲ ਪਟਾਕਾ ਮੰਡੀ ਵਿੱਚ ਪਹੁੰਚੇ। ਉਨ੍ਹਾਂ ਸਾਰੇ ਦੁਕਾਨਦਾਰਾਂ ਦੇ ਲਾਇਸੈਂਸ ਚੈੱਕ ਕੀਤੇ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਤਰਫੋਂ ਕਾਰਵਾਈ ਕਰਦੇ ਹੋਏ 6 ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਸੀਲ ਕਰ ਦਿੱਤਾ ਗਿਆ।ਐਸਡੀਐਮ ਲਾਲ ਵਿਸ਼ਵਾਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਫ਼ 6 ਦੁਕਾਨਦਾਰਾਂ ਨੂੰ ਹੀ ਲਾਇਸੈਂਸ ਅਲਾਟ ਕੀਤੇ ਗਏ ਸਨ, ਜਦਕਿ ਇਸ ਤੋਂ ਇਲਾਵਾ ਸਾਰੀਆਂ ਅਣ-ਅਧਿਕਾਰਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦ ਸੂਤਰਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਉਲਟ ਪਟਾਕਾ ਮੰਡੀ ‘ਚ ਟੈਂਟ ਲਗਾ ਕੇ ਦੁਕਾਨ ਵੀ ਲਗਾਈ ਗਈ ਹੈ |ਦੂਜੇ ਪਾਸੇ ਪਟਾਕਿਆਂ ਦੇ ਵਪਾਰੀਆਂ ਦਾ ਲੱਖਾਂ ਰੁਪਏ ਦਾ ਖਰਚਾ ਹੋਣ ਕਾਰਨ ਵਪਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ।


