ਫਿਰੋਜ਼ਪੁਰ ਜੇਲ੍ਹ ‘ਚੋਂ ਮੋਬਾਈਲ ਫੋਨ, ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ
- 50 Views
- kakkar.news
- July 18, 2025
- Crime Punjab
ਫਿਰੋਜ਼ਪੁਰ ਜੇਲ੍ਹ ‘ਚੋਂ ਮੋਬਾਈਲ ਫੋਨ, ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ
ਫਿਰੋਜ਼ਪੁਰ, 18 ਜੁਲਾਈ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਚਲਾਏ ਗਏ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਕਈ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਮੋਬਾਈਲ ਫੋਨ, ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ ਹੋਈਆਂ ਹਨ। ਇਹ ਤਲਾਸ਼ੀ ਮੁਹਿੰਮ 11 ਜੁਲਾਈ ਤੋਂ 16 ਜੁਲਾਈ 2025 ਤੱਕ ਚਲਾਈ ਗਈ।
11 ਜੁਲਾਈ ਨੂੰ, ਜੇਲ੍ਹ ਅਧਿਕਾਰੀਆਂ ਨੇ ਹਵਾਲਾਤੀ ਪ੍ਰਭਜੋਤ ਸਿੰਘ ਅਤੇ ਸੌਰਵ ਕੋਲੋਂ ਇੱਕ ਕੀਪੈਡ ਮੋਬਾਈਲ ਫੋਨ ਜ਼ਬਤ ਕੀਤਾ। 12 ਜੁਲਾਈ ਨੂੰ, ਹਵਾਲਾਤੀ ਸੁਖਰਾਜ ਕੋਲੋਂ ਇੱਕ ਹੋਰ ਕੀਪੈਡ ਮੋਬਾਈਲ ਮਿਲਿਆ। 13 ਜੁਲਾਈ ਨੂੰ, ਸਤਪਾਲ ਸਿੰਘ, ਜਸਵੀਰ ਸਿੰਘ, ਧਰਮਪ੍ਰੀਤ ਅਤੇ ਅਭੈ ਕੋਲੋਂ 55 ਪੁੜੀਆਂ ਤੰਬਾਕੂ, 19 ਬੀੜੀ ਦੇ ਬੰਡਲ ਅਤੇ 2 ਨੋਕੀਆ ਮੋਬਾਈਲ ਫੋਨ ਬਿਨਾਂ ਸਿਮ ਦੇ ਬਰਾਮਦ ਕੀਤੇ ਗਏ। 16 ਜੁਲਾਈ ਨੂੰ ਹਵਾਲਾਤੀ ਕੁਲਦੀਪ ਸਿੰਘ ਕੋਲੋਂ ਇੱਕ ਟਚ ਸਕਰੀਨ ਮੋਬਾਈਲ ਫੋਨ ਮਿਲਿਆ।
ਉਪਰੋਕਤ ਕੈਦੀਆਂ ਅਤੇ ਹਵਾਲਾਤੀਆਂ ਖਿਲਾਫ 52A,42 PRISONS ਐਕਟ ਦੀਆਂ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।


