Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਜਸਟਿਸ ਸ੍ਰੀ ਹਰਸਿਮਰਨ ਸਿੰਘ ਸੇਠੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀਆਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਕਚਹਿਰੀਆਂ ਅਤੇ ਕੇਂਦਰੀ ਜੇਲ੍ਹ ਦਾ ਕੀਤਾ ਗਿਆ ਸਰਵੇਖਣ
- 539 Views
- kakkar.news
- September 10, 2022
- Punjab
ਫਿਰੋਜ਼ਪੁਰ (ਸੁਭਾਸ਼ ਕੱਕੜ ) 11 ਸਤੰਬਰ, 2022 – ਜਸਟਿਸ ਸ੍ਰੀ ਹਰਸਿਮਰਨ ਸਿੰਘ ਸੇਠੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀਆਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਕਚਹਿਰੀਆਂ ਅਤੇ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ ਗਿਆ ਇਸ ਦੌਰਾਨ ਮਾਨਯੋਗ ਜੱਜ ਸਾਹਿਬ ਸ੍ਰੀ ਐੱਚ. ਐੱਸ. ਸੇਠੀ ਜੀਆਂ ਨੇ ਜ਼ਿਲ੍ਹਾ ਕਚਹਿਰੀਆਂ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਤਿੰਨ ਦਿਨ ਇਸ ਜ਼ਿਲ੍ਹੇ ਵਿੱਚ ਰੁਕੇ । ਇਸ ਦੌਰਾਨ ਪਹਿਲੇ ਦਿਨ ਜੱਜ ਸਾਹਿਬ ਨੇ ਜ਼ਿਲ੍ਹਾ ਕਚਹਿਰੀ ਫਿਰੋਜ਼ਪੁਰ ਦਾ ਦੌਰਾ ਕੀਤਾ ਅਤੇ ਸਾਰੇ ਕੰਮ ਕਾਜ ਦਾ ਜਾਇਜ਼ਾ ਲਿਆ ਅਤੇ ਸਬੰਧਤ ਸਟਾਫ ਅਤੇ ਆਮ ਜਨਤਾ ਨੂੰ ਪੇਸ਼ ਆ ਰਹੀਆਂ ਦਿੱਕਤਾਂ ਵੀ ਸੁਣੀਆਂ, ਅਗਲੇ ਦਿਨ ਜੱਜ ਸਾਹਿਬ ਨੇ ਗੁਰੂਹਰਸਹਾਏ ਕਚਹਿਰੀਆਂ ਦਾ ਜਾਇਜ਼ਾ ਲਿਆ ਅਤੇ ਪੇਸ਼ ਆ ਰਹੀਆਂ ਦਿੱਕਤਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਤੋਂ ਬਾਅਦ ਸ੍ਰੀ ਐੱਚ. ਐੱਸ. ਸੇਠੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਦੌਰਾ ਕੀਤਾ ।ਇਸ ਮੌਕੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ੍ਰੀ ਵੀਰਇੰਦਰ ਅਗਰਵਾਲ ਅਤੇ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਰਿਟੇਨਰ ਐਡਵੋਕੇਟ ਸ੍ਰੀ ਗਗਨ ਗੋਕਲਾਨੀ ਅਤੇ ਪੈਨਲ ਐਡਵੋਕੇਟ ਸ਼੍ਰੀ ਬਿਪਨ ਵਧਾਵਨ, ਜੇਲ੍ਹ ਸੁਪਰਡੈਂਟ ਸ੍ਰੀ ਬਲਜੀਤ ਸਿੰਘ ਵੇਦ, ਡਿਪਟੀ ਸੁਪਰਡੈਂਟ ਸ੍ਰੀ ਯੋਗੇਸ਼ ਜੈਨ ਅਤੇ ਮੈਡੀਕਲ ਅਫਸਰ ਡਾਕਟਰ ਸਾਹਿਬਾਨ ਆਦਿ ਵੀ ਹਾਜ਼ਰ ਸਨ।
ਕੇਂਦਰੀ ਜੇਲ੍ਹ ਵਿੱਚ ਜਾਣ ਉਪਰੰਤ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਨਾਲ ਮਿਸਟਰ ਜਸਟਿਸ ਜੀਆਂ ਦਾ ਸਵਾਗਤ ਕੀਤਾ । ਇਸ ਤੋਂ ਬਾਅਦ ਮਾਨਯੋਗ ਜਸਟਿਸ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ, ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿਖੇ ਬਣੀ ਰਸੋਈ ਦੇ ਖਾਣੇ ਦਾ ਨਿਰੀਖਣ ਕੀਤਾ, ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿੱਚ ਸਥਿਤ ਫੈਕਟਰੀ ਦੇ ਬਣੇ ਸਮਾਨ ਦਾ ਨਿਰੰਖਣ ਕੀਤਾ ਇੱਥੋਂ ਬਣ ਰਹੇ ਖੇਸ, ਫਾਇਲ ਬਸਤੋ, ਖਾਦੀ ਦੇ ਸੂਟ, ਤੋਲੀਏ ਅਤੇ ਖੱਦਰ ਦੇ ਕੱਪੜੇ ਤੋਂ ਬਣੀਆਂ ਚੀਜਾਂ ਦਾ ਨਿਰੀਖਣ ਕੀਤਾ । ਇਸ ਤੋਂ ਬਾਅਦ ਜੱਜ ਸਾਹਿਬ ਨੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਡਾਕਟਰ ਸਾਹਿਬ ਨੂੰ ਆਦੇਸ਼ ਦਿੱਤੇ ਕਿ ਇਸ ਜੇਲ੍ਹ ਵਿੱਚ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ । ਇਸ ਤੋਂ ਬਾਅਦ ਜੱਜ ਸਾਹਿਬ ਕੇਂਦਰੀ ਜੇਲ੍ਹ ਵਿਰੋਜ਼ਪੁਰ ਵਿਖੇ ਗੈਂਗਸਟਰ ਵਾਰਡ ਵਿੱਚ ਗਏ । ਜਿਸ ਵਿੱਚ ਉਨ੍ਹਾਂ ਨੇ ਕੈਦੀਆਂ ਦਾ ਹਾਲ ਚਾਲ ਪੁੱਛਿਆ, ਉਨ੍ਹਾਂ ਦੇ ਖਾਣ ਪੀਣ, ਦਵਾਈਆਂ ਅਤੇ ਪੜ੍ਹਨ ਲਈ ਕਿਤਾਬਾਂ ਵਗੈਰਾ ਬਾਰੇ ਵਿਸ਼ੇਸ਼ ਤੌਰ ਤੇ ਪੁੱਛਿਆ । ਇਸ ਤੋਂ ਬਾਅਦ ਜੱਜ ਸਾਹਿਬ ਜਨਾਨਾ ਵਾਰਡ ਵਿੱਚ ਗਏ । ਉੱਥੇ ਉਨ੍ਹਾਂ ਨੇ ਔਰਤ ਹਵਾਲਾਤੀਆਂ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਜੱਜ ਸਾਹਿਬ ਨੇ ਪੀ. ਐੱਨ. ਬੀ. ਬੈਂਕ ਵੱਲੋਂ ਬਣੀ ਸੰਸਥਾ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਜਨਾਨਾ ਵਾਰਡ ਵਿੱਚ ਪਾਰਲਰ ਦੇ ਕੋਰਸ ਦਾ ਉਦਘਾਟਨ ਕੀਤਾ । ਸ੍ਰੀ ਰਜਿੰਦਰ ਡਰਾਇਆ ਚੇਅਰਮੈਨ ਉਪਰੋਕਤ ਸੰਸਥਾ ਵੱਲੋਂ ਇਹ ਕੋਰਸ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ 30 ਬੰਦੀ ਔਰਤਾਂ ਨੇ ਭਾਗ ਲਿਆ ਅਤੇ ਇਹ ਕੋਰਸ ਪੂਰੇ 30 ਦਿਨ ਦਾ ਇਸ ਸੰਸਥਾ ਵੱਲੋਂ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਮਾਨਯੋਗ ਮਿਸਟਰ ਜਸਟਿਸ ਨੇ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੁਆਰਾ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦਾ ਜਾਇਜ਼ਾ ਲਿਆ ਇਸ ਦੇ ਨਾਲ ਹੀ ਜੱਜ ਸਾਹਿਬ ਨੇ ਜੇਲ੍ਹ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਹ ਬੰਦੀ ਕਿਸੇ ਨਾ ਕਿਸੇ ਜ਼ੁਰਮ ਕਰਕੇ ਇਸ ਜੇਲ੍ਹ ਵਿੱਚ ਆਏ ਹਨ ਤਾਂ ਅਸੀਂ ਇਨ੍ਹਾਂ ਨਾਲ ਅਣਮਨੁੱਖਤਾ ਨਾ ਵਰਤਦੇ ਹੋਏ ਇਨ੍ਹਾਂ ਨੂੰ ਵਿਸ਼ੇਸ਼ ਕਰਕੇ ਜ਼ਿੰਦਗੀ ਦੇ ਸਹੀ ਰਸਤੇ ਤੇ ਤੋਰਨ ਦਾ ਯਤਨ ਕਰਨਾ ਹੈ । ਇਨ੍ਹਾਂ ਦੀ ਪੇਸ਼ੀ ਮਿਸ ਨਹੀਂ ਹੋਣੀ ਚਾਹੀਦੀ, ਇਨ੍ਹਾਂ ਦੇ ਕੇਸਾਂ ਵਿੱਚ ਜਿਹੜੇ ਪ੍ਰਾਈਵੇਟ ਵਕੀਲ ਸਾਹਿਬ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਛੱਡ ਕੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਕੀਲ ਮੁਹੱਈਆ ਕਰਵਾਏ ਜਾਣ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲ ਸਕੇ ਅਤੇ ਇਹ ਆਪਣੇ ਬੱਚਿਆਂ ਜਾਂ ਪਰਿਵਾਰ ਵਿੱਚ ਜਾ ਕੇ ਇੱਕ ਸੁਚੱਜੇ ਨਾਗਰਿਕ ਦੀ ਜ਼ਿੰਦਗੀ ਜਿਉਣ, ਇਨ੍ਹਾਂ ਨੂੰ ਖਾਣ-ਪੀਣ, ਦਵਾਈਆਂ ਅਤੇ ਹੋਰ ਜੇਲ੍ਹ ਮੈਨੁਅਲ ਦੇ ਅਨੁਸਾਰ ਕਿਸੇ ਵੀ ਸਹਾਇਤਾ ਵਿੱਚ ਕਮੀ ਪੇਸ਼ੀ ਨਹੀਂ ਆਉਣੀ ਚਾਹੀਦੀ। ਅੰਤ ਵਿੱਚ ਜੱਜ ਸਾਹਿਬ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਜਾ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਉਹ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਜੇਲ੍ਹ ਨਾ ਆਉਣਾ ਪਵੇ ਤਾਂ ਜੋ ਤੁਸੀਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਓ । ਇਸ ਦੇ ਨਾਲ ਜੱਜ ਸਾਹਿਬ ਨੇ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਇੱਥੋਂ ਵਿਦਾਇਗੀ ਲਈ । ਇਸ ਤੋਂ ਬਾਅਦ ਅਗਲੇ ਦਿਨ ਮਾਨਯੋਗ ਜੱਜ ਸਾਹਿਬ ਵੱਲੋਂ ਜੁਡੀਸ਼ੀਅਲ ਕੋਰਟ ਜੀਰਾ ਦਾ ਦੌਰਾ ਕਰਕੇ ਉਨ੍ਹਾਂ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਵਿਦਾਇਗੀ ਲਈ।
Categories

Recent Posts

