ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
- 92 Views
- kakkar.news
- August 6, 2025
- Punjab
ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਫਿਰੋਜ਼ਪੁਰ, 6 ਅਗਸਤ 2025 (ਅਨੁਜ ਕੱਕੜ ਟੀਨੂੰ)
ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਰਣਬੀਰ ਸਿੰਘ ਭੁੱਲਰ ਦੀ ਪਤਨੀ ਡਾ. ਅਮਨਦੀਪ ਕੌਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਰੋਜ਼ਪੁਰ ਵਾਸੀਆਂ ਲਈ ਵੱਡੀ ਘੋਸ਼ਣਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਅਤੇ ਨਵੀਂ ਤਿਆਰੀ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਥਾਂ-ਥਾਂ ਤੇ ਪਏ ਖੱਡਿਆਂ ਦੀ ਮੁਰੰਮਤ ਵੀ 8 ਅਗਸਤ ਤੋਂ ਸ਼ੁਰੂ ਕਰਵਾਈ ਜਾਵੇਗੀ। ਉਹਨਾਂ ਦੇ ਦੱਸਣ ਮੁਤਾਬਕ ਇਹ ਕੰਮ ਬਾਰਿਸ਼ਾਂ ਕਰਕੇ ਰੁਕਿਆ ਹੋਇਆ ਸੀ, ਇਸ ਮਕਸਦ ਲਈ ਲਗਭਗ 4 ਕਰੋੜ ਰੁਪਏ ਦੀ ਰਕਮ ਮੰਜ਼ੂਰ ਹੋ ਚੁੱਕੀ ਹੈ।
ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪੀ. ਹਿਮਾਂਸ਼ੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੰਮ ਚੋਣਬੱਧ ਢੰਗ ਨਾਲ ਹੋਵੇਗਾ ਅਤੇ ਇਹਦੇ ਤਹਿਤ ਸ਼ਹਿਰ ਦੀਆਂ ਬਹੁਤ ਸਾਰੀਆਂ ਮੁੱਖ ਸੜਕਾਂ ਨੂੰ ਕਵਰ ਕੀਤਾ ਜਾਵੇਗਾ। ਜਿਸ ਵਿੱਚ ਸਰਕਲ ਰੋਡ, ਦੁਲਚੀ ਕੇ ਰੋਡ, ਬਾਰਡਰ ਰੋਡ, ਆਰਐਸਡੀ ਕਾਲਜ ਰੋਡ, ਇੱਛੇ ਵਾਲੀ ਰੋਡ (ਨੇੜੇ ਡੇਰਾ ਸਵਾਮੀ) ਆਦਿ ਸ਼ਾਮਿਲ ਹਨ।
ਪੂਰੇ ਸ਼ਹਿਰ ਵਿੱਚ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਕੰਮ ਇਸੇ ਮਹੀਨੇ ਅਗਸਤ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਮੁਰੰਮਤ ਅਤੇ ਨਵੀਨਿਕਰਨ ਕਾਰਜ ਸ਼ਹਿਰ ਵਾਸੀਆਂ ਲਈ ਵੱਡਾ ਰਾਹਤਕਾਰ ਹੋਵੇਗਾ।