ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਲਾਕੇ ਦੇ 110 ਨੌਜਵਾਨਾ ਨਾਲ ਲੱਖਾਂ ਰੁਪਏ ਦੀ ਮਾਰੀ ਠੱਗੀ,
- 70 Views
- kakkar.news
- January 12, 2023
- Crime Punjab
ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਲਾਕੇ ਦੇ 110 ਨੌਜਵਾਨਾ ਨਾਲ ਲੱਖਾਂ ਰੁਪਏ ਦੀ ਮਾਰੀ ਠੱਗੀ,
ਜਲੰਧਰ 12 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਲਾਕੇ ਦੇ 110 ਨੌਜਵਾਨਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਨੂੰ ਅੰਕਿਤ ਕੁਮਾਰ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਕਕਰਾਲਾ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਤੇ ਠੱਗੀ ਦਾ ਸ਼ਿਕਾਰ ਹੋਏ ਹੋਰ ਨੌਜਵਾਨਾ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਇਕ ਦਰਖ਼ਾਸਤ ਦਿੱਤੀ ਸੀ, ਜਿਸ ਵਿਚ ਉਨ੍ਹਾਂ ਨੇ ਅਨਵਰ ਖਾਨ ਪੁੱਤਰ ਬਹਾਦਰ ਖਾਨ ਵਾਸੀ ਮੁਹੱਲਾ ਵੈਦਵਾਨ ਪੱਟੀ ਪਿੰਡ ਮੀਆਂਪੁਰ ਤਹਿਸੀਲ ਤੇ ਜ਼ਿਲਾ ਰੂਪਨਗਰ ਅਤੇ ਪਵਨਦੀਪ ਪੁੱਤਰ ਹੁਸਨ ਚੰਦ ਵਾਸੀ ਪਿੰਡ ਬੇਲੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਉਪਰ ਇਹ ਦੋਸ਼ ਲਗਾਏ ਸਨ ਕਿ ਉਕਤ ਦੋਹਾਂ ਵਿਅਕਤੀਆਂ ਵਲੋਂ ਮੇਰੇ ਸਮੇਤ 110 ਨੌਜਵਾਨਾਂ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਸਵਰਾਜ ਮਾਜ਼ਦਾ ਪਿੰਡ ਆਸਰੋ ਵਿਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਕੁੱਲ 1,85,000/ ਰੁਪਏ ਨਗਦ ਅਤੇ 10,80,900 ਰੁਪਏ ਆਪਣੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾਏ ਗਏ ਸਨ, ਜਿਸ ਦੀ ਕੁਲ ਰਕਮ 12,65,900 ਰੁਪਏ ਬਣਦੀ ਹੈ।ਜ਼ਿਲ੍ਹਾ ਪੁਲਸ ਮੁਖੀ ਵੱਲੋਂ ਦਿੱਤੀ ਗਈ ਦਰਖ਼ਾਸਤ ਦੀ ਜਾਂਚ ਪੜਤਾਲ ਕਰਵਾਈ ਗਈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਜ਼ਿਲਾ ਪੁਲਸ ਮੁੱਖੀ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ। ਜਿਸ ਤੋਂ ਬਾਅਦ ਅਨਵਰ ਖਾਨ ਅਤੇ ਪਵਨਦੀਪ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024