ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
- 54 Views
- kakkar.news
- August 7, 2025
- Crime Punjab
ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
ਫਿਰੋਜ਼ਪੁਰ, 7 ਅਗਸਤ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵੱਲੋ ਆਸਲ ਪਿੰਡ ਦੇ ਇਕ ਵਿਅਕਤੀ ਨੂੰ ਰੱਖੜੀ ਰੋਡ ਤੇ ਨਾਕਾਬੰਦੀ ਦੌਰਾਨ 25 ਕਿੱਲੋ ਡੋਡੇ ਭੁੱਕੀ , ਚੁਰਾ ਪੋਸਟ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ।
ਪੁਲਿਸ ਪਾਰਟੀ ਵੱਲੋ ਰਖੜੀ ਰੋਡ ‘ਤੇ ਦਾਣਾ ਮੰਡੀ ਤੋਂ ਅੱਗੇ ਬੇਦੀ ਕਲੋਨੀ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪਿੰਡ ਰਖੜੀ ਵਾਲੀ ਦਿਸ਼ਾ ਤੋਂ ਇੱਕ ਮੋਨਾ ਨੌਜਵਾਨ ਤੇਜ਼ ਰਫਤਾਰ ਮੋਟਰਸਾਈਕਲ ‘ਤੇ ਆਉਂਦਾ ਦੇਖਿਆ ਗਿਆ, ਜਿਸ ਦੇ ਪਿੱਛੇ ਇੱਕ ਗੱਟਾ ਬਣਿਆ ਹੋਇਆ ਸੀ। ਸ਼ੱਕ ਹੋਣ ‘ਤੇ ਪੁਲਿਸ ਨੇ ਉਸਨੂੰ ਰੋਕ ਕੇ ਪੁੱਛਗਿੱਛ ਕੀਤੀ। ਨੌਜਵਾਨ ਨੇ ਆਪਣੀ ਪਹਚਾਣ ਇੰਦਰਜੀਤ ਸਿੰਘ ਉਰਫ ਗੋਰਾ ਪੁੱਤਰ ਮੋੜਾ ਸਿੰਘ ਵਾਸੀ ਪਿੰਡ ਆਸਲ, ਥਾਣਾ ਸਦਰ ਫਿਰੋਜ਼ਪੁਰ ਵਜੋਂ ਕਰਵਾਈ।
ਪੁਲਿਸ ਵੱਲੋਂ ਗੱਟੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਖਿਲਰੇ ਹੋਏ ਡੋਡੇ ਅਤੇ ਭੁੱਕੀ (ਚੂਰਾ ਪੋਸਤ) ਬਰਾਮਦ ਹੋਏ। ਮੌਕੇ ‘ਤੇ ਹੀ ਕੰਪਿਊਟਰ ਕੰਡੇ ਰਾਹੀਂ ਗੱਟੇ ਦਾ ਵਜ਼ਨ ਕੀਤਾ ਗਿਆ ਜੋ ਕਿ ਪਲਾਸਟਿਕ ਸਮੇਤ 25 ਕਿਲੋਗ੍ਰਾਮ ਨਿਕਲਿਆ।
ਪੁਲਿਸ ਵੱਲੋ ਆਰੋਪੀ ਨੂੰ ਡੋਡੇ ਪੋਸਤ ਸਮੇਤ ਗਿਰਫ਼ਤਾਰ ਕਰ ਉਸ ਖਿਲਾਫ ਮੁਕਦਮਾ ਨੰਬਰ 290 ਮਿਤੀ 6 ਅਗਸਤ 2025 ਤਹਿਤ ਨਾਨ ਕਮਰਿਸ਼ਲ ਰਿਕਵਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।