ਮੁੱਖ ਮੰਤਰੀ ਮਾਨ ਹੜ੍ਹ ਪੀੜਤਾਂ ਦੇ ਨਾਲ, ਕਿਹਾ – ਸਹਾਇਤਾ ਨਾ ਮਿਲੀ ਤਾਂ ਪੰਜਾਬ ਆਪ ਕਰੇਗਾ ਸੰਭਾਲ”
- 140 Views
- kakkar.news
- September 2, 2025
- Politics Punjab
ਮੁੱਖ ਮੰਤਰੀ ਮਾਨ ਹੜ੍ਹ ਪੀੜਤਾਂ ਦੇ ਨਾਲ, ਕਿਹਾ – ਸਹਾਇਤਾ ਨਾ ਮਿਲੀ ਤਾਂ ਪੰਜਾਬ ਆਪ ਕਰੇਗਾ ਸੰਭਾਲ”
ਫਿਰੋਜ਼ਪੁਰ, 2 ਸਤੰਬਰ 2025 (ਅਨੁਜ ਕੱਕੜ ਟੀਨੂੰ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਗਲਵਾਰ ਨੂੰ ਹੜ੍ਹ-ਪ੍ਰਭਾਵਿਤ ਪਿੰਡਾਂ ਹਜ਼ਾਰਾ ਸਿੰਘ ਵਾਲਾ ਤੇ ਗੱਟੀ ਰਾਜੋਕੇ ਆਦਿ ‘ਚ ਪਹੁੰਚੇ। ਉਹ ਹੁਸੈਨੀਵਾਲਾ ਬਾਰਡਰ ਰਾਹੀਂ ਇਨ੍ਹਾਂ ਇਲਾਕਿਆਂ ‘ਚ ਦਾਖਲ ਹੋਏ। ਬਜ਼ੁਰਗ ਮਹਿਲਾਵਾਂ ਤੇ ਪਿੰਡਵਾਸੀਆਂ ਦੀ ਪੀੜਾ ਸੁਣ ਕੇ ਮਾਨ ਦੀਆਂ ਅੱਖਾਂ ਭਿੱਜ ਗਈਆਂ ਅਤੇ ਉਹ ਭਾਵੁਕ ਹੋ ਉੱਠੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਇਸ ਵੇਲੇ ਭਾਰੀ ਸੰਕਟ ਵਿੱਚ ਹੈ ਅਤੇ “ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ।” ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਬਕਾਇਆ 50 ਹਜ਼ਾਰ ਕਰੋੜ ਰੁਪਏ ਦਾ ਜੀ.ਐਸ.ਟੀ. ਫੰਡ ਜਾਰੀ ਕੀਤਾ ਜਾਵੇ ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ।
ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕਰਕੇ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਘਟੇਗਾ ਤਾਂ ਹੀ ਹੋਏ ਨੁਕਸਾਨ ਦਾ ਪੂਰਾ ਅੰਦਾਜ਼ਾ ਲਗਾ ਕੇ ਕੇਂਦਰ ਨੂੰ ਸਥਿਤੀ ਦੱਸੀ ਜਾਵੇਗੀ। “ਜੇ ਕੇਂਦਰ ਵੱਲੋਂ ਸਹਾਇਤਾ ਮਿਲਦੀ ਹੈ ਤਾਂ ਚੰਗੀ ਗੱਲ ਹੈ, ਨਾ ਮਿਲੀ ਤਾਂ ਅਸੀਂ ਆਪ ਹੀ ਪੰਜਾਬ ਲਈ ਕੁਝ ਨਾ ਕੁਝ ਕਰਾਂਗੇ,” ਉਨ੍ਹਾਂ ਕਿਹਾ।
ਸਤਲੁਜ ਦਰਿਆ ਦੇ ਕਿਨਾਰੇ ਬਣੇ ਬੰਨ੍ਹਾਂ ਦੀ ਮਜ਼ਬੂਤੀ ਬਾਰੇ ਮਾਨ ਨੇ ਕਿਹਾ ਕਿ ਇਸ ਕੰਮ ਲਈ ਲੋਕਲ ਲੋਕਾਂ ਨਾਲ ਸਲਾਹ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਨੂੰ ਹਾਲਾਤਾਂ ਦਾ ਵਧੇਰੇ ਅਨੁਭਵ ਹੈ। ਉਨ੍ਹਾਂ ਕਿਹਾ, “ਮੈਂ ਅੱਜ ਇਥੇ ਲੋਕਾਂ ਦੇ ਦੁੱਖ ਸੁਣਨ ਅਤੇ ਮਿਲਣ ਆਇਆ ਹਾਂ। ਮੇਰੀ ਟੀਮ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਮਦਦ ਵਿੱਚ ਲੱਗੀ ਹੋਈ ਹੈ। ਇਸ ਸਮੇਂ ਹਰ ਕਿਸੇ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।”



- October 15, 2025