ਪੰਜਾਬ ’ਚ ਕਈ ਗੱਡੀਆਂ ਰੱਦ ਤੇ ਬਹਾਲ, ਕੁਝ ਛੋਟੇ ਰੂਟ ਤੇ ਚਲਣਗੀਆਂ – 8-9 ਸਤੰਬਰ ਨੂੰ ਯਾਤਰੀ ਸਾਵਧਾਨ ਰਹਿਣ
- 89 Views
- kakkar.news
- September 8, 2025
- Punjab Railways
ਪੰਜਾਬ ’ਚ ਕਈ ਗੱਡੀਆਂ ਰੱਦ ਤੇ ਬਹਾਲ, ਕੁਝ ਛੋਟੇ ਰੂਟ ਤੇ ਚਲਣਗੀਆਂ – 8-9 ਸਤੰਬਰ ਨੂੰ ਯਾਤਰੀ ਸਾਵਧਾਨ ਰਹਿਣ
ਫਿਰੋਜ਼ਪੁਰ, 8 ਸਤੰਬਰ 2025 (ਅਨੁਜ ਕੱਕੜ ਟੀਨੂੰ)
ਉੱਤਰੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਜਲੰਧਰ–ਫਿਰੋਜ਼ਪੁਰ ਤੇ ਜਲੰਧਰ–ਹੁਸ਼ਿਆਰਪੁਰ ਰੂਟ ’ਤੇ ਚੱਲਣ ਵਾਲੀਆਂ ਕੁਝ ਗੱਡੀਆਂ 8 ਤੇ 9 ਸਤੰਬਰ ਨੂੰ ਪ੍ਰਭਾਵਿਤ ਰਹਿਣਗੀਆਂ। ਇਸ ਕਰਕੇ ਯਾਤਰੀਆਂ ਨੂੰ ਆਪਣੇ ਸਫ਼ਰ ਤੋਂ ਪਹਿਲਾਂ ਜਾਣਕਾਰੀ ਲੈਣ ਦੀ ਅਪੀਲ ਕੀਤੀ ਗਈ ਹੈ।
ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਅਨੁਸਾਰ:
-
74939 (ਜਲੰਧਰ – ਫਿਰੋਜ਼ਪੁਰ ਕੈਂਟ) 8 ਸਤੰਬਰ ਨੂੰ ਰੱਦ।
-
74932 (ਫਿਰੋਜ਼ਪੁਰ ਕੈਂਟ – ਜਲੰਧਰ) 9 ਸਤੰਬਰ ਨੂੰ ਰੱਦ।
-
74935,74937(ਜਲੰਧਰ – ਫਿਰੋਜ਼ਪੁਰ ਕੈਂਟ) , 74936(ਫਿਰੋਜ਼ਪੁਰ ਕੈਂਟ – ਜਲੰਧਰ), 8 ਸਤੰਬਰ ਤੋਂ ਮੁੜ ਚੱਲਣਗੀਆਂ।
-
74938 (ਫਿਰੋਜ਼ਪੁਰ ਕੈਂਟ – ਜਲੰਧਰ) 8 ਸਤੰਬਰ ਨੂੰ ਸਿਰਫ਼ ਮਾਖੂ ਤੱਕ ਹੀ ਚੱਲੇਗੀ।
-
54643 (ਜਲੰਧਰ – ਫਿਰੋਜ਼ਪੁਰ ਕੈਂਟ) 8 ਸਤੰਬਰ ਨੂੰ ਮਾਖੂ ਤੋਂ ਹੀ ਸ਼ੁਰੂ ਹੋਵੇਗੀ।
-
74940 (ਫਿਰੋਜ਼ਪੁਰ ਕੈਂਟ – ਜਲੰਧਰ) 8 ਸਤੰਬਰ ਨੂੰ ਰੱਦ।
-
54638 (ਜਲੰਧਰ – ਹੁਸ਼ਿਆਰਪੁਰ) 8 ਸਤੰਬਰ ਨੂੰ 100 ਮਿੰਟ ਦੇਰੀ ਨਾਲ ਚੱਲੇਗੀ।
-
54637 (ਹੁਸ਼ਿਆਰਪੁਰ – ਜਲੰਧਰ) 8 ਸਤੰਬਰ ਤੋਂ ਮੁੜ ਚੱਲਣ ਲੱਗੀ ਹੈ।
ਰੇਲਵੇ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਸਫ਼ਰ ਤੋਂ ਪਹਿਲਾਂ NTES ਐਪ ਜਾਂ 139 ਨੰਬਰ ’ਤੇ ਕਾਲ ਕਰਕੇ ਅਪਡੇਟ ਲੈਣ।



- October 15, 2025