ਅਸਲਾ ਲਾਇਸੰਸ ਤੇ ਤੀਸਰੇ ਹਥਿਆਰ ਦੀ ਸਰੰਡਰ ਮਿਆਦ: ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਖਰੀ ਚੇਤਾਵਨੀ
- 91 Views
- kakkar.news
- September 11, 2025
- Punjab
ਅਸਲਾ ਲਾਇਸੰਸ ਤੇ ਤੀਸਰੇ ਹਥਿਆਰ ਦੀ ਸਰੰਡਰ ਮਿਆਦ: ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਖਰੀ ਚੇਤਾਵਨੀ
ਫਿਰੋਜ਼ਪੁਰ, 11 ਸਤੰਬਰ 2025 (ਸਿਟੀਜ਼ਨਜ਼ ਵੋਇਸ)
Arms Act (Amendment) 2019 ਵਿੱਚ ਭਾਰਤ ਸਰਕਾਰ ਵਲੋਂ 13.12.2019 ਵਿੱਚ ਸੋਧ ਕੀਤੀ, ਜਿਸ ਅਨੁਸਾਰ ਕਿਸੇ ਵੀ ਅਸਲਾ ਲਾਇਸੰਸ ਧਾਰਕ ਦੇ ਅਸਲਾ ਲਾਇਸੰਸ ਤੇ ਵੱਧ ਤੋਂ ਵੱਧ 2 ਹਥਿਆਰ ਰੱਖਣ ਦੀ ਇਜਾਜਤ ਦਿੱਤੀ ਗਈ ਸੀ ਅਤੇ ਅਸਲਾ ਲਾਇਸੰਸ ਧਾਰਕ ਦੇ ਲਾਇਸੰਸ ਤੇ ਦਰਜ 2 ਤੋਂ ਵੱਧ ਹਥਿਆਰ ਇੱਕ ਸਾਲ ਦੇ ਅੰਦਰ ਅੰਦਰ ਸਰੰਡਰ ਕਰਕੇ ਆਪਣੇ ਨੇੜੇ ਕੇ ਪੁਲਿਸ ਸਟੇਸ਼ਨ ਜਾਂ ਕਿਸੇ ਅਧਿਕਾਰਤ ਗੰਨ ਹਾਉਸ ਵਿੱਚ ਜਮ੍ਹਾ ਕਰਵਾਉਣੇ ਲਾਜ਼ਮੀ ਕੀਤੇ ਗਏ ਸਨ।
ਜਿਲਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਉਕਤ ਸਬੰਧੀ ਕਾਰਵਾਈ ਕਰਦੇ ਹੋਏ ਇਸ ਦਫਤਰ ਵੱਲੋਂ ਸਮੇਂ ਸਮੇਂ ਤੋਂ ਅਸਲਾ ਲਾਇਸੰਸ ਧਾਰਕਾਂ ਨੂੰ ਉਨ੍ਹਾਂ ਦੇ ਅਸਲਾ ਲਾਇਸੰਸ ਤੇ ਦਰਜ ਤੀਸਰੇ ਹਥਿਆਰ ਦਾ ਨਿਪਟਾਰਾ ਕਰਨ ਲਈ ਨੋਟਿਸਾਂ / ਪ੍ਰੈਸ ਨੋਟਾਂ ਰਾਹੀਂ ਹਦਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਆਰਮਜ਼ Amendment ਐਕਟ 2019 ਰਾਹੀਂ ਆਰਮਜ਼ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ 2 ਹਥਿਆਰਾਂ ਤੋਂ ਵੱਧ ਹਥਿਆਰ ਦਰਜ ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਤੇ ਦਰਜ 2 ਤੋਂ ਵੱਧ ਹਥਿਆਰ ਸਰੰਡਰ/ਕੈਂਸਲ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ।
ਇਸ ਪਬਲਿਕ ਨੋਟਿਸ ਰਾਹੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਅਸਲਾ ਲਾਇਸੰਸ ਧਾਰਕਾਂ ਨੂੰ ਜਿਨ੍ਹਾ ਦੇ ਅਸਲਾ ਲਾਇਸੰਸਾਂ ਤੇ 02 ਤੋਂ ਵੱਧ ਹਥਿਆਰ (ਸਿਵਾਏ ਸਪੋਰਟ ਕੈਟਾਗਿਰੀ) ਦਰਜ ਹਨ। ਉਨ੍ਹਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਤੀਸਰਾ ਹਥਿਆਰ (ਅਸਲਾ ਲਾਇਸੰਸ ਵਿੱਚ ਦਰਜ ਹਥਿਆਰਾਂ ਵਿੱਚੋਂ ਕਈ ਵੀ ਇੱਕ) 15 ਦਿਨਾ ਦੇ ਅੰਦਰ – ਅੰਦਰ ਆਪਣੇ ਨਜ਼ਦੀਕ ਦੇ ਥਾਣੇ ਵਿੱਚ ਬਣੇ ਮਾਲਖਾਨੇ ਵਿੱਚ ਪੱਕੇ ਤੌਰ ਤੇ ਸਰੰਡਰ ਕਰਨ ਉਪਰੰਤ ਮਾਲਖਾਨੇ ਵਿੱਚ ਪੱਕੇ ਤੌਰ ਤੇ ਜਮ੍ਹਾਂ ਕਰਵਾਕੇ ਰਸੀਦ ਸ਼ਾਮਲ ਕਰਦੇ ਹੋਏ ਅਸਲਾ ਲਾਇਸੰਸ ਤੋਂ ਹਥਿਆਰ ਡਲੀਟ ਕਰਵਾਕੇ ਇਸ ਦਫਤਰ ਨੂੰ ਸੂਚਿਤ ਕਰਨ। ਮਿੱਥੇ ਸਮੇਂ ਉਪਰੰਤ ਅਸਲਾ ਲਾਇਸੰਸ ਧਾਰਕ ਦਾ ਅਸਲਾ ਲਾਇਸੰਸ ਬਿਨ੍ਹਾਂ ਕਿਸੇ ਹੋਰ ਨੋਟਿਸ ਦੇ ਕੈਂਸਲ ਕਰਕੇ ਸਾਰੇ ਹਥਿਆਰ ਜਬਤ ਕਰਨ ਦੀ ਕਾਰਵਾਈ ਅਰੰਭ ਕਰ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਰਖਾਸਤ ਆਦਿ ਤੇ ਗੌਰ ਨਹੀਂ ਕੀਤਾ ਜਾਵੇਗਾ।



- October 15, 2025