ਫਿਰੋਜ਼ਪੁਰ ਵਿੱਚ ਹੜ੍ਹ ਤੋਂ ਬਾਅਦ ਰਾਹਤ ਕੰਮ ਤੇਜ਼, ਨੁਕਸਾਨ ਦਾ ਸਰਵੇ ਸ਼ੁਰੂ
- 140 Views
- kakkar.news
- September 11, 2025
- Punjab
ਫਿਰੋਜ਼ਪੁਰ ਵਿੱਚ ਹੜ੍ਹ ਤੋਂ ਬਾਅਦ ਰਾਹਤ ਕੰਮ ਤੇਜ਼, ਨੁਕਸਾਨ ਦਾ ਸਰਵੇ ਸ਼ੁਰੂ
ਫ਼ਿਰੋਜ਼ਪੁਰ, 11 ਸਤੰਬਰ 2025 (ਅਨੁਜ ਕੱਕੜ ਟੀਨੂੰ)
ਸਹਾਇਕ ਕਮਿਸ਼ਨਰ (ਜ) ਗੁਰਦੇਵ ਸਿੰਘ ਧੰਮ ਨੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੀ ਮਾਰ ਹੇਠ ਟੇਂਡੀਵਾਲਾ ਪਿੰਡ ਸਮੇਤ ਹੋਰ ਲਗਭਗ 15 ਪਿੰਡ ਇਸ ਸਾਈਡ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਏਨਾ ਪਿੰਡਾਂ ਵਿੱਚ ਲਗਾਤਾਰ ਦੌਰਾ ਕਰ ਰਹੇ ਹਨ ਅਤੇ ਜੋ ਪਾਣੀ ਏਥੋਂ ਲਗਭਗ 3 ਲੱਖ ਕਿਊਸਕ ਚੱਲਿਆ ਸੀ ਉਹ ਹੁਣ ਘੱਟ ਕੇ 2 ਲੱਖ ਤੱਕ ਰਹਿ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਅਜੇ ਵੀ ਖੇਤਾਂ ’ਚ ਹੈ ਪਰ ਘਰਾਂ ਵਿੱਚ ਜਾਂ ਪਿੰਡਾਂ ਵਿੱਚ ਜੋ ਪਾਣੀ ਸੀ ਉਹ ਸਾਫ਼ ਹੋ ਗਿਆ ਹੈ। ਅਤੇ ਸੜਕਾਂ ਦੀ ਰਾਹੀ ਆਵਾਜਾਈ ਵੀ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਲੱਡ ਦੇ ਦੌਰਾਨ ਟੇਂਡੀਵਾਲਾ ਪਿੰਡ ਦੀ ਸੜਕੀ ਆਵਾਜਾਈ ਬਿਲਕੁਲ ਖ਼ਤਮ ਹੋ ਗਈ ਸੀ ਬਾਕੀ ਪਿੰਡ ਜਿਹੜੇ ਨੇ ਉਹਨਾਂ ਦੀ ਕਨੈਕਟਿਵਿਟੀ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਬਹਾਲ ਹੀ ਰੱਖੀ ਹੈ। ਉਨ੍ਹਾਂ ਦੱਸਿਆ ਕਿ ਜਿੰਨੇ ਪਰਿਵਾਰ ਮੰਨੇ ਲਗਭਗ ਡੇਢ ਸੋ ਪਰਿਵਾਰਾਂ ਨੂੰ ਸਹੀ ਸਲਾਮਤ ਉੱਚੀਆਂ ਥਾਵਾਂ ਤੇ ਪਹੁੰਚਾਇਆ ਅਤੇ ਉਨ੍ਹਾਂ ਦੀ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਵਾਈ ਗਈ।
ਇਸ ਤੋਂ ਇਲਾਵਾ ਬਾਕੀ ਜਿਹੜੇ ਢਾਣੀਆਂ ਤੇ ਲੋਕ ਸੀ ਅਸੀਂ ਕਾਫੀ ਕੋਸ਼ਿਸ਼ ਕੀਤੀ ਮਨਾਉਣ ਦੀ ਪਰ ਕੁੱਝ ਪਰਿਵਾਰ ਆਪਣਾ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਰਾਸ਼ਨ ਤੇ ਪਸ਼ੂਆਂ ਦਾ ਚਾਰਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਜਿਹੜੀ ਰਾਹਤ ਸਮੱਗਰੀ ਵੰਡੀ ਗਈ ਉਸ ਦਾ 25 ਫੀਸਦੀ ਹਿੱਸਾ ਏਨਾ ਪਿੰਡਾਂ ਵਿੱਚ ਵੰਡਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜ ਕੁ ਹਜ਼ਾਰ ਰਾਸ਼ਨ ਕਿੱਟ ਅਤੇ 5 ਹਜ਼ਾਰ ਫੀਡ ਦਾ ਬੋਰਾ ਜਿਹੜਾ ਪਸ਼ੂਆਂ ਲਈ ਗੌਰਨਮੈਂਟ ਸਾਈਡ ਤੋਂ ਕੀਤਾ ਬਾਕੀ ਜਿਹੜਾ ਰਾਸ਼ਨ ਸਮਾਜ ਸੇਵੀ ਸੰਸਥਾਵਾਂ ਨੇ ਦਿੱਤਾ ਉਹ ਅਲੱਗ ਤੋਂ ਹੈ।
ਉਨ੍ਹਾਂ ਦੱਸਿਆਂ ਕਿ ਲੋਕਾਂ ਦੇ ਘਰਾਂ ਅਤੇ ਖੇਤਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਇਸ ਬਾਰੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਲਗਭਗ ਸਾਰੇ ਪਿੰਡਾਂ ਵਿੱਚ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਪਸ਼ੂਆਂ ਤੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਖੇਤਾਂ ਵਿੱਚ ਪਾਣੀ ਖੜ੍ਹਾ ਹੈ ਅਤੇ ਇਸ ਹੜ੍ਹ ਦੀ ਸਥਿਤੀ ਕਾਰਨ ਵੈਕਟਰਨ ਬੌਰਨ ਬਿਮਾਰੀਆਂ ਹੋਣ ਦਾ ਖਦਸ਼ਾ ਹੈ ਇਸ ਲਈ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਅਤੇ ਪਿੰਡਾਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਗੇ ਅਤੇ ਜੋ ਰਿਪੋਰਟ ਨੁਕਸਾਨ ਦੀ ਹੋਵੇਗੀ ਉਸ ਮੁਤਾਬਕ ਮਿਲਣ ਵਾਲੇ ਫੰਡ ਲੋਕਾਂ ਨੂੰ ਦਿੱਤੇ ਜਾਣਗੇ।



- October 15, 2025