ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਅਚਾਨਕ ਚੈਕਿੰਗ: ਸਿੱਖਿਆ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧ ‘ਤੇ ਖਾਸ ਧਿਆਨ
- 48 Views
- kakkar.news
- September 18, 2025
- Education Punjab
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਅਚਾਨਕ ਚੈਕਿੰਗ: ਸਿੱਖਿਆ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧ ‘ਤੇ ਖਾਸ ਧਿਆਨ
ਫਿਰੋਜ਼ਪੁਰ, 18 ਸਤੰਬਰ 2025 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਮੁਨੀਲਾ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਚਾਨਕ ਚੈਕਿੰਗ ਕੀਤੀ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਸਕੂਲਾਂ ਵਿੱਚ ਪੜ੍ਹਾਈ ਦੀ ਗੁਣਵੱਤਾ, ਬੱਚਿਆਂ ਦੀ ਹਾਜ਼ਰੀ, ਮਿਡ-ਡੇ ਮੀਲ ਦੀ ਸਥਿਤੀ, ਸਮੱਗਰਾ, ਆਈ.ਸੀ.ਟੀ.,ਸਕੂਲ ਦੀ ਸਫ਼ਾਈ ਅਤੇ ਅਨੁਸ਼ਾਸਨ ਸਬੰਧੀ ਪੱਖਾਂ ਦੀ ਜਾਂਚ ਕਰਨੀ ਸੀ। ਟੀਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਵੱਖ-ਵੱਖ ਸਕੂਲਾਂ ਵਿੱਚ ਪਹੁੰਚੀਆਂ ਅਤੇ ਵਿਸਥਾਰ ਨਾਲ ਜਾਂਚ ਕੀਤੀ।
ਟੀਮਾਂ ਦੀ ਅਗਵਾਈ ਪ੍ਰਿੰਸੀਪਲ ਕਮ ਬਲਾਕ ਨੋਡਲ ਅਫ਼ਸਰ ਸ ਸ ਸ ਸ ਸ਼ੇਰਖਾਂ ਮੈਡਮ ਰੁਪਿੰਦਰ ਕੌਰ, ਪ੍ਰਿੰਸੀਪਲ ਸ ਸ ਸ ਸ ਨੂਰਪੁਰ ਸੇਠਾਂ ਅਰਵਿੰਦਰ ਧਵਨ, ਪ੍ਰਿੰਸੀਪਲ ਸ ਸ ਸ ਸ ਸ ਜੀਰਾ (ਮੁੰ) ਕਰਮਜੀਤ ਸਿੰਘ, ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਮੱਲਾਂ ਵਾਲਾ ਖਾਸ ਸੰਜੀਵ ਟੰਡਨ, ਉਨ੍ਹਾਂ ਦੇ ਨਾਲ ਮੈਂਬਰਾਂ ਵਜੋਂ ਹੈਡਮਾਸਟਰ ਸ ਹ ਸ ਸੋਢੀ ਨਗਰ ਗੁਰਪ੍ਰੀਤ ਸਿੰਘ, ਹੈਡਮਾਸਟਰ ਸ ਹ ਸ ਝੋਕ ਹਰੀਹਰ ਅਵਤਾਰ ਸਿੰਘ , ਹੈਡਮਾਸਟਰ ਸ ਹ ਸ ਰੁਹੇਲਾ ਹਾਜੀ ਕਪਿਲ ਸਾਨਨ, ਹੈਡਮਾਸਟਰ ਸ ਹ ਸ ਮਨਸੂਰ ਦੇਵਾ ਅਰਵਿੰਦਰ ਸਿੰਘ ਸ਼ਾਮਲ ਸਨ।ਜਾਂਚ ਦੌਰਾਨ ਸਾਰੀਆਂ ਟੀਮਾਂ ਨੇ ਬੱਚਿਆਂ ਦੀ ਹਾਜ਼ਰੀ ਰਜਿਸਟਰ, ਸਫ਼ਾਈ ਪ੍ਰਬੰਧ, ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਅਕਾਦਮਿਕ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਜਾਂਚ ਕੀਤੀ। ਇਸ ਤੋਂ ਬਾਅਦ ਡੀ ਈ ਓ (ਸੈਕਡੰਰੀ ਸਿੱਖਿਆ) ਅਤੇ ਡਿਪਟੀ ਡੀ ਈ ਓ (ਸੈਕਡੰਰੀ ਸਿੱਖਿਆ) ਦੀ ਨੁਮਾਇੰਦਗੀ ਹੇਠ ਚੈਕਿੰਗ ਟੀਮ ਦੇ ਮੈਂਬਰਾਂ ਅਤੇ ਚੈੱਕ ਹੋਏ ਸਾਰੇ ਸਕੂਲਾਂ ਦੇ ਇੰਚਾਰਜਾਂ ਨਾਲ ਸ ਸ ਸ ਸ ਘੱਲ ਖੁਰਦ ਵਿਖੇ ਮੀਟਿੰਗ ਕੀਤੀ ਅਤੇ ਕਈ ਸਕੂਲਾਂ ਵਿੱਚ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਗਈ।ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮੁਨੀਲਾ ਅਰੋੜਾ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਅਚਾਨਕ ਜਾਂਚਾਂ ਅਗਲੇ ਸਮੇਂ ਵਿੱਚ ਵੀ ਨਿਯਮਿਤ ਤੌਰ ‘ਤੇ ਜਾਰੀ ਰਹਿਣਗੀਆਂ ਤਾਂ ਜੋ ਬੱਚਿਆਂ ਨੂੰ ਗੁਣਵੱਤਾ-ਭਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਲਿਆਇਆ ਜਾ ਸਕੇ। ਚੈਕਿੰਗ ਦੌਰਾਨ ਸਟੈਨੋ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ,ਅਮਿਤ ਆਨੰਦ,ਗੁਰਦੇਵ ਸਿੰਘ, ਮਨੋਜ ਗੁਪਤਾ ਵੀ ਹਾਜ਼ਰ ਸਨ।



- October 15, 2025