ਸਰਕਾਰੀ ਬਹੁਤਕਨੀਕੀ ਕਾਲਜ, ਫਿਰੋਜ਼ਪੁਰ ਵਿਖੇ ਬਿਊਰੋ ਆਫ ਇੰਡਿਅਨ ਸਟੈਂਡਰਡਸ ਕੁਆਲਟੀ ਕਨੈਕਟ ਪ੍ਰੋਗਰਾਮ ਦਾ ਕਰਵਾਇਆ ਗਿਆ ਆਯੋਜਨ
- 53 Views
- kakkar.news
- September 25, 2025
- Punjab
ਸਰਕਾਰੀ ਬਹੁਤਕਨੀਕੀ ਕਾਲਜ, ਫਿਰੋਜ਼ਪੁਰ ਵਿਖੇ ਬਿਊਰੋ ਆਫ ਇੰਡਿਅਨ ਸਟੈਂਡਰਡਸ ਕੁਆਲਟੀ ਕਨੈਕਟ ਪ੍ਰੋਗਰਾਮ ਦਾ ਕਰਵਾਇਆ ਗਿਆ ਆਯੋਜਨ
ਫਿਰੋਜ਼ਪੁਰ, 25 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਸਰਕਾਰੀ ਬਹੁਤਕਨੀਕੀ ਕਾਲਜ, ਫਿਰੋਜ਼ਪੁਰ ਵੱਲੋਂ ਵਿਦਿਆਰਥੀਆਂ ਵਿੱਚ ਗੁਣਵੱਤਾ ਮਾਪਦੰਡ ਅਤੇ ਉਪਭੋਗਤਾ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਬਿਊਰੋ ਆਫ ਇੰਡਿਅਨ ਸਟੈਂਡਰਡਸ ਦਾ ਕੁਆਲਟੀ ਕਨੈਕਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਵਿਕਸਿਤ ਕੁਮਾਰ, ਸਟੈਂਡਰਡ ਪ੍ਰੋਮੋਸ਼ਨ ਅਫਸਰ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਬਿਊਰੋ ਆਫ ਇੰਡਿਅਨ ਸਟੈਂਡਰਡਸ ਦੀ ਭੂਮਿਕਾ, ਬੀ.ਆਈ.ਐਸ. ਕੇਅਰ ਐਪ, ਹੋਲਮਾਰਕਿੰਗ ਅਤੇ ਕੰਪਲਸਰੀ ਰਜਿਸਟ੍ਰੇਸ਼ਨ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਇਸ ਸਮਾਗਮ ਵਿੱਚ ਇਲੈਕਟ੍ਰੀਕਲ ਇੰਜੀ., ਮਕੈਨਿਕਲ ਇੰਜੀ., ਕੰਪਿਊਟਰ ਸਾਇੰਸ ਇੰਜੀ. ਅਤੇ ਇਲੈਕਟ੍ਰੋਨਿਕਸ ਇੰਜੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਬ੍ਰਾਂਚਾਂ ਦੇ ਮੁੱਖੀ ਵਿਭਾਗ ਅਤੇ ਲੈਕਚਰਰ ਵੀ ਸੈਮੀਨਾਰ ਵਿੱਚ ਮੌਜੂਦ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਇੰਟਰੈਕਟਿਵ ਸੈਸ਼ਨ ਨਾਲ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਵਿੱਚ ਉੱਚ ਪੱਧਰੀ ਕੁਆਲਟੀ ਕਲਚਰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਪ੍ਰਿੰਸੀਪਲ ਇੰਜੀ. ਜਤਿੰਦਰ ਪਾਲ ਜੀ ਨੇ ਬੀ ਆਈ ਐਸ ਸਟਾਫ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਬੀ ਆਈ ਐੱਸ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਉਪਰਾਲੇ ਨੂੰ ਇੰਜੀ. ਕਰਨ ਆਨੰਦ, ਬੀ ਆਈ ਐਸ ਮੈਂਬਰ ਦੀ ਅਗਵਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।



- October 15, 2025