ਬਾੜ੍ਹ ਪੀੜਤ ਕਿਸਾਨਾਂ ਦੀ ਸੇਵਾ ਲਈ ਹੇਮਕੁੰਡ ਫਾਊਂਡੇਸ਼ਨ ਆਇਆ ਅੱਗੇ, 10 ਟਰੈਕਟਰ ਕੀਤੇ ਭੇਟ
- 95 Views
- kakkar.news
- September 25, 2025
- Punjab
ਬਾੜ੍ਹ ਪੀੜਤ ਕਿਸਾਨਾਂ ਦੀ ਸੇਵਾ ਲਈ ਹੇਮਕੁੰਡ ਫਾਊਂਡੇਸ਼ਨ ਆਇਆ ਅੱਗੇ, 10 ਟਰੈਕਟਰ ਕੀਤੇ ਭੇਟ – ਰਾਣਾ ਸੋਢੀ ਦੀ ਟੀਮ ਕਰੇਗੀ ਸਹਿਯੋਗ
ਵਾਲੰਟੀਅਰ ਕਿਸਾਨਾਂ ਦੇ ਖੇਤਾਂ ਵਿਚੋਂ ਰੇਤ ਤੇ ਗਾਦ ਹਟਾ ਕੇ ਗੰਧਮ ਬੀਜਣ ਲਈ ਤਿਆਰ ਕਰਨਗੇ
ਫਿਰੋਜ਼ਪੁਰ 25 ਸਤੰਬਰ2025 (ਅਨੁਜ ਕੱਕੜ ਟੀਨੂੰ)
ਬਾੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਹੇਮਕੁੰਡ ਫਾਊਂਡੇਸ਼ਨ ਨੇ ਵੱਡੀ ਪਹਲ ਕਰਦਿਆਂ 10 ਨਵੇਂ ਟਰੈਕਟਰ ਦਿੱਤੇ ਹਨ। ਇਹਨਾਂ ਟਰੈਕਟਰਾਂ ਦੀ ਮਦਦ ਨਾਲ ਖੇਤਾਂ ਨੂੰ ਜੋਤਿਆ ਜਾਵੇਗਾ ਅਤੇ ਖੇਤਾਂ ਵਿੱਚੋਂ ਰੇਤ ਤੇ ਗਾਦ ਹਟਾ ਕੇ ਮੁੜ ਉਪਜਾਊ ਬਣਾਇਆ ਜਾਵੇਗਾ, ਤਾਂ ਜੋ ਕਿਸਾਨ ਗੰਧਮ ਦੀ ਫ਼ਸਲ ਬੀਜ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਫਾਊਂਡੇਸ਼ਨ ਨੂੰ ਫਿਰੋਜ਼ਪੁਰ ਵਿੱਚ ਭਾਜਪਾ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਦੀ ਟੀਮ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਫਾਊਂਡੇਸ਼ਨ ਦੇ ਅਧਿਕਾਰੀ ਹਰਤੀਰਥ ਸਿੰਘ ਨੇ ਦੱਸਿਆ ਕਿ ਹੇਮਕੁੰਡ ਫਾਊਂਡੇਸ਼ਨ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ। ਰਾਣਾ ਸੋਢੀ ਅਤੇ ਹੀਰਾ ਸੋਢੀ ਨਾਲ ਗੱਲਬਾਤ ਤੋਂ ਬਾਅਦ ਹੀ ਕਿਸਾਨਾਂ ਲਈ ਤੁਰੰਤ 10 ਟਰੈਕਟਰ ਭੇਜੇ ਗਏ।
ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿੱਚ ਅਰਦਾਸ ਕਰਨ ਤੋਂ ਬਾਅਦ ਹਰਤੀਰਥ ਸਿੰਘ ਅਤੇ ਅਨਮੀਤ ਸਿੰਘ ਹੀਰਾ ਸੋਢੀ ਦੀ ਅਗਵਾਈ ਹੇਠ ਇਹ ਟਰੈਕਟਰ ਬਾੜ੍ਹ ਪ੍ਰਭਾਵਿਤ ਪਿੰਡਾਂ ਵੱਲ ਰਵਾਨਾ ਕੀਤੇ ਗਏ।
ਹੀਰਾ ਸੋਢੀ ਨੇ ਕਿਹਾ ਕਿ ਟਰੈਕਟਰਾਂ ਲਈ ਤੇਲ, ਖੇਤੀ ਸੰਦ-ਸਾਮਾਨ ਅਤੇ ਵਾਲੰਟੀਅਰਾਂ ਦੀ ਵਿਆਵਸਥਾ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਰੋਜ਼ਾਨਾ ਰੋਸਟਰ ਅਨੁਸਾਰ ਟੀਮਾਂ ਖੇਤਾਂ ਨੂੰ ਤਿਆਰ ਕਰਨਗੀਆਂ ਤਾਂ ਜੋ ਕਿਸਾਨ ਮੁੜ ਖੇਤੀ ਸ਼ੁਰੂ ਕਰ ਸਕਣ ਅਤੇ ਬਾੜ੍ਹ ਦੇ ਜ਼ਖ਼ਮਾਂ ਤੋਂ ਨਿਕਲ ਕੇ ਜੀਵਨ ਨੂੰ ਪਟੜੀ ‘ਤੇ ਲਿਆ ਸਕਣ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਹਰ ਸੰਭਵ ਮਦਦ ਸਮੇਂ-ਸਮੇਂ ‘ਤੇ ਕੀਤੀ ਜਾਵੇਗੀ।
ਰਾਣਾ ਸੋਢੀ ਨੇ ਕਿਹਾ ਕਿ ਉਹ ਹੇਮਕੁੰਡ ਫਾਊਂਡੇਸ਼ਨ ਦਾ ਦਿਲੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਫਿਰੋਜ਼ਪੁਰ ਆ ਕੇ ਕਿਸਾਨਾਂ ਦਾ ਹੱਥ ਫੜਿਆ ਅਤੇ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਸਹਾਰਾ ਦਿੱਤਾ।



- October 15, 2025